ਮੁੰਬਈ- ਸਾਊਥ ਦੀ ਮਸ਼ਹੂਰ ਅਦਾਕਾਰਾ ਹੰਸਿਕਾ ਮੋਟਵਾਨੀ ਕੋਲੀਵੁੱਡ 'ਚ ਰੋਮਾਂਟਿਕ ਕਾਮੇਡੀ 'ਰੋਮੀਓ ਜੂਲੀਅਟ' ਨਾਲ ਵਾਪਸੀ ਕਰ ਰਹੀ ਹੈ।
ਅਦਾਕਾਰਾ ਕਾਜਲ ਜਿਸ ਨੇ 'ਕਿਉਂਕਿ ਹੋ ਗਿਆ ਨਾ' ਨਾਲ 2004 'ਚ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ , ਉਸ ਨੇ ਆਪਣੇ ਆਪ ਨੂੰ ਤੇਲਗੂ ਅਤੇ ਤਮਿਲ ਇੰਡਸਟਰੀ 'ਚ ਵੀ ਪੂਰੀ ਤਰ੍ਹਾਂ ਨਾਲ ਕਾਇਮ ਕਰ ਲਿਆ ਹੈ। ਅਦਾਕਾਰਾ ਸ਼ਰੂਤੀ ਹਸਨ ਨੇ ਟਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ 'ਚ ਵੀ ਆਪਣੀ ਵੱਖਰੀ ਹੀ ਥਾਂ ਬਣਾ ਲਈ ਹੈ। ਹਾਲ ਹੀ 'ਚ ਉਸ ਨੇ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਕਸ਼ੈ ਕੁਮਾਰ ਨਾਲ 'ਗੱਬਰ' 'ਚ ਆਪਣੀ ਅਦਾਕਾਰੀ ਦਾ ਜਲਵਾ ਬਿਖੇਰਿਆ ਸੀ। ਆਓ ਇਕ ਨਜ਼ਰ ਮਾਰਦੇ ਹਾਂ ਇਨ੍ਹਾਂ ਵਰਗੀਆਂ ਹੋਰ ਮਸ਼ਹੂਰ ਅਭਿਨੇਤਰੀਆਂ 'ਤੇ, ਇਨ੍ਹਾਂ ਤੋਂ ਇਲਾਵਾ ਅਦਾਕਾਰਾ ਅਨੁਸ਼ਕਾ ਸ਼ੈੱਟੀ, ਨਯਾਨਤਰਾ, ਤਮੰਨਾ ਭਾਟੀਆਂ, ਤਰੀਸ਼ਾ, ਇਲੀਆਨਾ ਡੀਕਰੂਜ਼, ਤਾਪਸੀ ਪਨੂੰ ਵਰਗੀਆਂ ਅਭਿਨੇਤਰੀ ਟਾਲੀਵੁੱਡ 'ਚ ਮਸ਼ਹੂਰ ਹੀ ਹਨ ਇਨ੍ਹਾਂ ਨੇ ਤਾਂ ਬਾਲੀਵੁੱਡ 'ਚ ਵੀ ਆਪਣੀ ਖਾਸ ਜਗ੍ਹਾ ਬਣਾ ਲਈ ਹੈ।
ਸਵੀਮਿੰਗ ਪੂਲ 'ਚ ਲੜਕੀਆਂ ਨਾਲ ਮਸਤੀ ਕਰਦਾ ਨਜ਼ਰ ਆਇਆ ਸੈਫ ਦਾ ਬੇਟਾ ! (ਦੇਖੋ ਤਸਵੀਰਾਂ)
NEXT STORY