ਮੁੰਬਈ- ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਦੇ ਪਿਆਰ ਦੇ ਕਿੱਸੇ ਇਨ੍ਹੀਂ ਦਿਨੀਂ ਕਾਫੀ ਗਰਮ ਹਨ ਪਰ ਹਾਲ ਹੀ 'ਚ ਕੁਝ ਅਜਿਹਾ ਹੋਇਆ ਕਿ ਅਨੁਸ਼ਕਾ ਸ਼ਰਮਾ ਦਾ ਚਿਹਰਾ ਸ਼ਰਮ ਨਾਲ ਲਾਲ ਹੋ ਗਿਆ। ਹੋਇਆ ਇੰਝ ਕਿ ਅਨੁਸ਼ਕਾ ਦੀ ਫਿਲਮ ਪੀਕੇ ਦੀ ਚੀਨ ਵਿਚ 100 ਕਰੋੜ ਦੀ ਕਮਾਈ 'ਤੇ ਇਕ ਪਾਰਟੀ ਰੱਖੀ ਗਈ ਸੀ। ਜਿਵੇਂ ਹੀ ਅਨੁਸ਼ਕਾ ਪਾਰਟੀ 'ਚ ਆਈ ਤਾਂ ਆਈ. ਪੀ. ਐੱਲ. ਦੀ ਧੁਨ 'ਚ ਉਸ ਦਾ ਸੁਆਗਤ ਹੋਇਆ। ਆਈ. ਪੀ. ਐੱਲ. ਦੀ ਪ੍ਰਸਿੱਧ ਟਾਈਟਲ ਧੁਨ ਵੱਜਦਿਆਂ ਹੀ ਅਨੁਸ਼ਕਾ ਦਾ ਚਿਹਰਾ ਇਕਦਮ ਲਾਲ ਹੋ ਗਿਆ।
ਉਥੇ ਮੌਜੂਦ ਲੋਗ ਵੀ ਆਪਣਾ ਹਾਸਾ ਨਹੀਂ ਰੋਕ ਸਕੇ। ਲਗਾਤਾਰ ਕ੍ਰਿਕਟ ਮੈਦਾਨ 'ਤੇ ਦਿਖਣ ਕਾਰਨ ਹੀ ਅਨੁਸ਼ਕਾ ਦਾ ਸੁਆਗਤ ਕੀਤਾ ਗਿਆ। ਇਸ ਦੌਰਾਨ ਅਨੁਸ਼ਕਾ ਦੇ ਵਿਆਹ ਸਬੰਧੀ ਵੀ ਸਵਾਲ ਪੁੱਛੇ ਗਏ, ਜਿਸ 'ਤੇ ਉਸ ਨੇ ਕਿਹਾ ਕਿ ਜਦੋਂ ਉਹ ਵਿਆਹ ਕਰੇਗੀ ਤਾਂ ਸਾਰਿਆਂ ਨੂੰ ਦੱਸ ਕੇ ਕਰੇਗੀ। ਅਨੁਸ਼ਕਾ ਨੇ ਇਹ ਵੀ ਕਿਹਾ ਕਿ ਵਿਰਾਟ ਸਬੰਧੀ ਉਹ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦੇਵੇਗੀ। ਦੋਵਾਂ ਨੂੰ ਹਾਲ ਹੀ 'ਚ ਇਕੱਠਿਆਂ ਸ਼ਾਪਿੰਗ ਕਰਦੇ ਦੇਖਿਆ ਗਿਆ ਸੀ। ਇਸ ਤੋਂ ਬਾਅਦ ਇਹ ਅਫਵਾਹ ਸਾਹਮਣੇ ਆਈ ਸੀ ਕਿ ਦੋਵੇਂ ਛੇਤੀ ਹੀ ਵਿਆਹ ਕਰਵਾਉਣ ਜਾ ਰਹੇ ਹਨ।
ਅਦਾਕਾਰਾ ਨੂੰ ਅਜਿਹੀ ਹਾਲਤ 'ਚ ਦੇਖ ਝੁੱਕ ਜਾਣਗੀਆਂ ਤੁਹਾਡੀਆਂ ਵੀ ਨਜ਼ਰਾਂ (ਦੇਖੋ ਤਸਵੀਰਾਂ)
NEXT STORY