ਮੁੰਬਈ- ਬਾਲੀਵੁੱਡ ਦੀ ਖੂਬਸੂਰਤ ਅਭਿਨੇਤਰੀ ਦੀਪਿਕਾ ਪਾਦੁਕੋਣ ਅੱਜ ਟੌਪ ਦੀਆਂ ਅਭਿਨੇਤਰੀਆਂ ਵਿਚ ਸ਼ਾਮਲ ਹੈ। ਦੀਪਿਕਾ ਆਪਣੇ ਗਲੈਮਰੈੱਸ ਲੁੱਕ ਨਾਲ ਸੇਵੀ ਮੈਗਜ਼ੀਨ ਦੇ ਕਵਰ 'ਤੇ ਨਜ਼ਰ ਆ ਰਹੀ ਹੈ। ਮੈਗਜ਼ੀਨ ਦਾ ਇਹ ਅੰਕ ਜੂਨ ਮਹੀਨੇ ਦਾ ਹੈ। ਫਿਲਮ ਓਮ ਸ਼ਾਂਤੀ ਓਮ ਨਾਲ ਬਾਲੀਵੁੱਡ ਵਿਚ ਡੈਬਿਊ ਕਰਨ ਵਾਲੀ ਦੀਪਿਕਾ ਅੱਜ ਇੰਡਸਟਰੀ ਦੀ ਸਭ ਤੋਂ ਮੰਨੀ-ਪ੍ਰਮੰਨੀ ਅਭਿਨੇਤਰੀ ਬਣ ਚੁੱਕੀ ਹੈ। ਉਸ ਨੇ ਦਮਦਾਰ ਅਭਿਨੈ ਨਾਲ ਬਾਲੀਵੁੱਡ 'ਚ ਇਕ ਮਿਸਾਲ ਪੇਸ਼ ਕੀਤੀ ਹੈ। ਅਭਿਨੈ ਤੋਂ ਇਲਾਵਾ ਦੀਪਿਕਾ ਆਪਣੇ ਬੋਲਡ ਫੋਟੋਸ਼ੂਟ ਨਾਲ ਵੀ ਪਛਾਣੀ ਜਾਂਦੀ ਹੈ। ਅੱਜ ਅਸੀਂ ਦੀਪਿਕਾ ਵਲੋਂ ਕੀਤੇ ਫੋਟੋਸ਼ੂਟਜ਼ ਦਿਖਾਉਣ ਜਾ ਰਹੇ ਹਾਂ। ਸੇਵੀ ਮੈਗਜ਼ੀਨ ਦੇ ਕਵਰ 'ਤੇ ਦੀਪਿਕਾ ਬਲੈਕ ਸਲੀਵਲੈੱਸ ਡਰੈੱਸ 'ਚ ਖੂਬਸੂਰਤ ਨਜ਼ਰ ਆ ਰਹੀ ਹੈ।
ਦੱਸਣਯੋਗ ਹੈ ਕਿ ਮੈਗਜ਼ੀਨ ਨੂੰ ਪੂਰੇ 31 ਸਾਲ ਹੋ ਗਏ ਹਨ ਤੇ ਜੂਨ ਮਹੀਨੇ ਦਾ ਅੰਕ ਖਾਸ ਹੈ। ਇਹ ਪਹਿਲੀ ਵਾਰ ਨਹੀਂ ਹੈ, ਇਸ ਤੋਂ ਪਹਿਲਾਂ ਵੀ ਦੀਪਿਕਾ ਕਈ ਮੈਗਜ਼ੀਨਜ਼ ਲਈ ਫੋਟੋਸ਼ੋਟੂਜ਼ ਕਰਵਾ ਚੁੱਕੀ ਹੈ। ਦੀਪਿਕਾ ਨੂੰ ਵੂਮੈਨ ਆਫ ਦਿ ਈਅਰ ਐਵਾਰਡ ਨਾਲ ਵੀ ਹਾਲ ਹੀ 'ਚ ਆਈਫਾ ਦੌਰਾਨ ਨਿਵਾਜਿਆ ਗਿਆ ਹੈ।
ਗੀਤਾ ਬਸਰਾ ਨੇ ਖੁੱਲ੍ਹ ਕੇ ਕੀਤਾ ਹਰਭਜਨ ਸਿੰਘ ਪ੍ਰਤੀ ਆਪਣੇ ਪਿਆਰ ਦਾ ਇਜ਼ਹਾਰ (ਦੇਖੋ ਤਸਵੀਰਾਂ)
NEXT STORY