ਮੁੰਬਈ- ਬਾਲੀਵੁੱਡ ਅਭਿਨੇਤਾ ਮਿਥੁਨ ਚੱਕਰਵਰਤੀ 65 ਸਾਲ ਦੇ ਹੋ ਗਏ ਹਨ। ਕੋਲਕਾਤਾ 'ਚ ਜਨਮੇ ਮਿਥੁਨ ਦੀ ਪਛਾਣ ਇਕ ਸਟਾਰ ਹੋਣ ਦੇ ਨਾਲ-ਨਾਲ ਸਮਾਜਸੇਵੀ, ਬਿਜ਼ਨੈੱਸਮੈਨ ਤੇ ਰਾਜ ਸਭਾ ਮੈਂਬਰ ਦੇ ਰੂਪ 'ਚ ਵੀ ਹੈ। ਦੋ ਵਾਰ ਫਿਲਮਫੇਅਰ ਤੇ ਤਿੰਨ ਵਾਰ ਨੈਸ਼ਨਲ ਐਵਾਰਡ ਜਿੱਤ ਚੁੱਕੇ ਮਿਥੁਨ ਨੇ 1982 'ਚ ਅਭਿਨੇਤਰੀਆਂ ਯੋਗਿਤਾ ਬਾਲੀ ਨਾਲ ਵਿਆਹ ਕਰਵਾ ਲਿਆ ਸੀ, ਜਿਨ੍ਹਾਂ ਤੋਂ ਉਨ੍ਹਾਂ ਦੇ ਚਾਰ ਬੱਚੇ ਮਿਮੋਹ, ਰਿਮੋਹ, ਨਾਮਾਸ਼ੀ ਤੇ ਬੇਟੀ ਦਿਸ਼ਾਨੀ ਹੈ।
ਅੱਜ ਉਨ੍ਹਾਂ ਦੀ ਸਭ ਤੋਂ ਛੋਟੀ ਬੇਟੀ ਦਿਸ਼ਾਨੀ ਦੀ ਗੱਲ ਕਰਨ ਜਾ ਰਹੇ ਹਾਂ, ਜਿਹੜੀ ਮੀਡੀਆ ਤੋਂ ਕਾਫੀ ਦੂਰ ਨਜ਼ਰ ਆਉਂਦੀ ਹੈ ਪਰ 2013 'ਚ ਦਿਸ਼ਾਨੀ ਨੂੰ ਪਿਤਾ ਮਿਥੁਨ ਚੱਕਰਵਰਤੀ ਨਾਲ ਡਾਂਸ ਇੰਡੀਆ ਡਾਂਸ ਦੇ ਸੈੱਟ 'ਤੇ ਦੇਖਿਆ ਗਿਆ ਸੀ। ਦਿਸ਼ਾਨੀ ਅਜੇ ਪੜ੍ਹਾਈ ਕਰ ਰਹੀ ਹੈ। ਮਿਥੁਨ ਦੇ ਵੱਡੇ ਬੇਟੇ ਮਿਮੋਹ ਨੇ ਸਾਲ 2008 'ਚ ਜਿੰਮੀ ਨਾਂ ਦੀ ਫਿਲਮ ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਇਸ ਫਿਲਮ ਦੇ ਫਲਾਪ ਹੋਣ ਤੋਂ ਬਾਅਦ ਉਨ੍ਹਾਂ ਨੇ ਆਪਣਾ ਨਾਂ ਬਦਲ ਕੇ ਮਹਾਕਸ਼ੇ ਰੱਖ ਲਿਆ। ਜਿੰਮੀ ਤੋਂ ਬਾਅਦ ਉਹ ਹੁਣ ਤਕ ਦਿ ਮਰਡਰਰ, ਹਾਂਟਿਡ 3-ਡੀ, ਲੂਟ ਤੇ ਐਨਿਮੀ ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੇ ਹਨ। ਇਸੇ ਸਾਲ ਉਨ੍ਹਾਂ ਦੀ ਫਿਲਮ ਇਸ਼ਕਦਾਰੀਆਂ ਵੀ ਰਿਲੀਜ਼ ਹੋਈ ਹੈ।
ਸਰਬਜੀਤ 'ਤੇ ਬਣਨ ਵਾਲੀ ਫਿਲਮ 'ਚ ਕੰਮ ਕਰਨ ਤੋਂ ਇਰਫਾਨ ਨੇ ਕੀਤੀ ਨਾਂਹ
NEXT STORY