ਜਲੰਧਰ- ਆਪਣੀ ਸੁਰੀਲੀ ਆਵਾਜ਼ ਵਿਚ ਸੂਫੀਆਨਾ ਗੀਤ 'ਮੇਰੇ ਸਾਈਂ ਨੇ ਮੌਜਾਂ ਲਾ ਦਿੱਤੀਆਂ' ਤੇ ਰੋਮਾਂਟਿਕ ਟਰੈਕ 'ਇਕ ਕੁੜੀ' ਗਾ ਚੁੱਕੇ ਗਾਇਕ ਜਸ਼ਨ ਸਿੰਘ ਬਹੁਤ ਜਲਦ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਹੋਰ ਧਮਾਲ ਮਚਾਉਣ ਜਾ ਰਹੇ ਹਨ। ਇਕ ਖਾਸ ਗੱਲਬਾਤ ਦੌਰਾਨ ਜਸ਼ਨ ਸਿੰੰਘ ਨੇ ਦੱਸਿਆ ਕਿ ਉਹ ਛੇਤੀ ਹੀ ਸਰਪ੍ਰਾਈਜ਼ ਸਿੰਗਲ ਟਰੈਕ ਲੈ ਕੇ ਆ ਰਹੇ ਹਨ, ਜਿਹੜਾ ਕਿ ਸਤੰਬਰ-ਅਕਤੂਬਰ ਵਿਚਾਲੇ ਰਿਲੀਜ਼ ਹੋਵੇਗਾ। ਇਸ ਨੂੰ ਟੀ-ਸੀਰੀਜ਼ ਵਲੋਂ ਸੰਗੀਤ ਦਿੱਤਾ ਜਾਵੇਗਾ।
ਇਸ ਤੋਂ ਇਲਾਵਾ ਜਸ਼ਨ ਇਕ ਫਿਲਮ ਦੇ ਗੀਤ 'ਚ ਵੀ ਆਪਣਾ ਗੀਤ ਲੈ ਕੇ ਆਉਣਗੇ। ਐਕਟਿੰਗ ਦੇ ਸਵਾਲ 'ਤੇ ਉਨ੍ਹਾਂ ਨੇ ਕਿਹਾ ਕਿ ਅਜੇ ਗਾਇਕੀ ਵੱਲ ਉਨ੍ਹਾਂ ਦਾ ਪੂਰੀ ਤਰ੍ਹਾਂ ਨਾਲ ਧਿਆਨ ਹੈ ਪਰ ਛੇਤੀ ਹੀ ਉਹ ਫਿਲਮ ਵਿਚ ਕੰਮ ਕਰਦੇ ਵੀ ਨਜ਼ਰ ਆਉਣਗੇ।
ਸ਼ਾਹਿਦ ਦੇ ਵਿਆਹ 'ਚ ਐਕਸ ਗਰਲਫਰੈਂਡ ਕਰੀਨਾ ਵੀ ਹੋਵੇਗੀ ਸ਼ਾਮਲ!
NEXT STORY