26 ਜੂਨ ਨੂੰ ਗਾਇਕ ਬਨਾਮ ਨਾਇਕ ਦਿਲਜੀਤ ਦੁਸਾਂਝ ਦੀ ਨਵੀਂ ਫ਼ਿਲਮ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਦਾ ਨਾਂ ਹੈ 'ਸਰਦਾਰ ਜੀ।' ਦਿਲਜੀਤ ਦੀਆਂ ਪਿਛਲੀਆਂ ਫਿਲਮਾਂ 'ਜੱਟ ਐਂਡ ਜੂਲੀਅਟ 1 ਅਤੇ 2' ਵੀ ਸਫਲ ਰਹੀਆਂ ਸਨ।
ਦਿਲਜੀਤ ਦੀ ਨਵੀਂ ਫ਼ਿਲਮ ਦੀ ਜ਼ਿਆਦਾਤਰ ਟੀਮ ਪਹਿਲਾਂ ਵਾਲੀ ਹੈ ਪਰ ਵਿਸ਼ਾ, ਡਾਇਰੈਕਟਰ ਤੇ ਸਟਾਈਲ ਵੱਖਰਾ ਹੈ। ਨੀਰੂ ਬਾਜਵਾ ਉਸ ਦੀ ਹੀਰੋਇਨ ਹੈ ਤੇ ਜਸਵਿੰਦਰ ਭੱਲਾ ਨੇ ਕਾਮੇਡੀ ਨੂੰ ਤੜਕਾ ਲਾਇਆ ਹੈ। ਪੇਸ਼ ਹਨ ਦਿਲਜੀਤ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼-
ਸਵਾਲ : ਕਾਮੇਡੀ ਫ਼ਿਲਮਾਂ ਕਰਨ ਮਗਰੋਂ ਸੰਜੀਦਾ ਫ਼ਿਲਮ ਵੀ ਕਰ ਲਈ, ਦੋਹਾਂ ਵਿਚੋਂ ਕਿਹੜਾ ਵਿਸ਼ਾ ਵਧੀਆ ਲੱਗਾ।
ਜਵਾਬ : ਵਿਸ਼ੇ ਸਾਰੇ ਵਧੀਆ ਹੁੰਦੇ ਨੇ। ਜਦੋਂ ਕਾਮੇਡੀ ਫ਼ਿਲਮ ਕਰਨੀ ਹੋਵੇ, ਉਦੋਂ ਇਹ ਸੋਚਣਾ ਪੈਂਦਾ ਹੈ ਕਿ ਦਰਸ਼ਕ ਨੂੰ ਹੱਸ ਕੇ ਪੈਸਾ ਵਸੂਲ ਹੁੰਦਾ ਜਾਪੇ ਤੇ ਸੰਜੀਦਾ ਅਦਾਕਾਰੀ ਮੌਕੇ ਇੱਛਾ ਹੁੰਦੀ ਹੈ ਕਿ ਦਰਸ਼ਕ ਨੂੰ ਵਕਤ ਦੇ ਵਹਿਣ ਵਿੱਚ ਵਹਿ ਕੇ ਹੋਇਆ-ਵਾਪਰਿਆ ਸਭ ਕੁਝ ਚੇਤੇ ਆਵੇ।
26 ਜੂਨ ਨੂੰ ਰਿਲੀਜ਼ ਹੋਣ ਵਾਲੀ 'ਸਰਦਾਰ ਜੀ' ਵੀ 'ਵ੍ਹਾਈਟ ਹਿੱਲ ਪ੍ਰੋਡਕਸ਼ਨ' ਵਲੋਂ ਤਿਆਰ ਕੀਤੀ ਗਈ ਹੈ ਤੇ ਮੈਨੂੰ ਸੌ ਫ਼ੀਸਦੀ ਯਕੀਨ ਹੈ ਕਿ ਇਹ ਵੀ 'ਜੱਟ ਐਂਡ ਜੂਲੀਅਟ' ਵਾਂਗ ਕਾਮਯਾਬੀ ਹਾਸਲ ਕਰੇਗੀ।
ਸਵਾਲ : 'ਸਰਦਾਰ ਜੀ' ਦੇ ਕਲਾਕਾਰਾਂ, ਕਹਾਣੀ ਤੇ ਹੋਰ ਪੱਖਾਂ ਬਾਰੇ ਦੱਸੋ?
ਜਵਾਬ : 'ਸਰਦਾਰ ਜੀ' ਮੇਰੇ ਦਿਲ ਦੇ ਬਹੁਤ ਕਰੀਬ ਹੈ। ਨਾ ਇਹ ਰੋਮਾਂਟਿਕ ਹੈ ਤੇ ਨਾ ਕਾਮੇਡੀ। ਇਸ ਨੂੰ ਅਸੀਂ ਰਾਮੇਡੀ ਕਹਿ ਸਕਦੇ ਹਾਂ, ਜਿਸ 'ਚ ਰੋਮਾਂਸ ਤੇ ਕਾਮੇਡੀ ਦਾ ਮਿਸ਼ਰਣ ਹੈ। ਪੂਰੀ ਗੱਲ ਤਾਂ ਮੈਂ ਸਾਂਝੀ ਨਹੀਂ ਕਰਾਂਗਾ ਪਰ ਇਸ ਦੀ ਟੈਗ ਲਾਈਨ ਹੈ 'ਭੂਤ ਭੰਗੜੇ ਦਾ ਉਚੇਚਾ ਪ੍ਰਬੰਧ ਕੀਤਾ ਗਿਆ ਹੈ।' ਇਸ ਫ਼ਿਲਮ ਦੇ ਨਿਰਦੇਸ਼ਕ ਰੋਹਿਤ ਜੁਗਰਾਜ ਹਨ ਤੇ ਇਸ ਦੀ ਸ਼ੂਟਿੰਗ ਲੰਡਨ ਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਹੋਈ ਹੈ। ਨੀਰੂ ਬਾਜਵਾ ਨੇ ਬਤੌਰ ਹੀਰੋਇਨ ਕੰਮ ਕੀਤਾ ਹੈ। ਮੈਂਡੀ ਤੱਖੜ ਤੇ ਜਸਵਿੰਦਰ ਭੱਲਾ ਦਾ ਰੋਲ ਬਹੁਤ ਵਧੀਆ ਹੈ।
—ਸਵਰਨ ਸਿੰਘ ਟਹਿਣਾ
ਤਾਪਸੀ ਨੂੰ ਇਹ ਗੱਲ ਕਦੇ ਨਹੀਂ ਭੁੱਲੇਗੀ
NEXT STORY