ਅੱਜ ਤਾਪਸੀ ਪਨੂੰ ਨੇ ਦੱਖਣ ਭਾਰਤੀ ਫ਼ਿਲਮਾਂ ਦੇ ਨਾਲ-ਨਾਲ ਬਾਲੀਵੁੱਡ 'ਚ ਵੀ ਆਪਣੀ ਇਕ ਵੱਖਰੀ ਪਛਾਣ ਬਣਾਉਣ 'ਚ ਸਫਲਤਾ ਪ੍ਰਾਪਤ ਕੀਤੀ ਹੈ। ਹਾਲਾਂਕਿ ਬੀਤੇ ਦਿਨਾਂ ਦੀਆਂ ਕੁਝ ਅਜਿਹੀਆਂ ਕੌੜੀਆਂ ਯਾਦਾਂ ਅੱਜ ਵੀ ਉਸ ਦੇ ਮਨ 'ਚ ਤਾਜ਼ਾ ਹਨ, ਜੋ ਉਸ ਨੂੰ ਕਦੇ ਨਹੀਂ ਭੁੱਲਦੀਆਂ। ਤਾਪਸੀ ਦੱਸਦੀ ਹੈ, ''ਜਦੋਂ ਮੇਰੇ ਗੁਆਂਢੀਆਂ ਦੀਆਂ ਮਾਵਾਂ ਮੈਨੂੰ ਫੋਨ ਕਰਕੇ ਬੇਨਤੀ ਕਰਦੀਆਂ ਹਨ ਕਿ ਫ਼ਿਲਮ ਇੰਡਸਟਰੀ 'ਚ ਕਰੀਅਰ ਬਣਾਉਣ ਦੇ ਚਾਹਵਾਨ ਉਨ੍ਹਾਂ ਦੇ ਬੇਟਿਆਂ ਨੂੰ ਮੈਂ ਗਾਈਡ ਕਰਾਂ ਤਾਂ ਮੈਨੂੰ ਅਹਿਸਾਸ ਹੁੰਦਾ ਹੈ ਕਿ ਮੈਂ ਇਕ ਲੰਬਾ ਸਫਰ ਤਹਿ ਕਰ ਲਿਆ ਹੈ। ਤ੍ਰਾਸਦੀ ਇਹ ਹੈ ਕਿ ਜਦੋਂ ਅਸੀਂ ਛੋਟੇ ਸੀ ਤਾਂ ਇਹ ਮਾਵਾਂ ਹੀ ਆਪਣੇ ਬੇਟਿਆਂ ਨੂੰ ਮੇਰੇ ਨਾਲ ਖੇਡਣ ਤੋਂ ਰੋਕਦੀਆਂ ਸਨ ਕਿ ਮੇਰੇ ਰੰਗ-ਢੰਗ ਠੀਕ ਨਹੀਂ ਹਨ। ਸ਼ਰਤੀਆ ਤੌਰ 'ਤੇ ਮੈਨੂੰ ਲੈ ਕੇ ਉਨ੍ਹਾਂ ਦੀ ਸੋਚ 'ਚ ਕਾਫੀ ਤਬਦੀਲੀ ਹੋਈ ਹੈ।'' ਬਿਨਾਂ ਸ਼ੱਕ ਅੱਜ ਵੀ ਇਹ ਯਾਦਾਂ ਉਸ ਦੇ ਮਨ ਨੂੰ ਖੱਟਾ ਕਰ ਜਾਂਦੀਆਂ ਹਨ ਪਰ ਅੱਜ ਉਸ ਨੂੰ ਇਸ ਤੱਥ 'ਤੇ ਮਾਣ ਹੈ ਕਿ ਉਸ ਨੇ ਆਪਣੇ ਦਮ 'ਤੇ ਸਫਲਤਾ ਪ੍ਰਾਪਤ ਕੀਤੀ ਹੈ। ਉਹ ਕਹਿੰਦੀ ਹੈ, ''ਮੈਂ ਆਪਣੀ ਮਾਂ ਨੂੰ ਆਪਣੇ ਨਾਲ ਇਧਰ-ਉਧਰ ਨਹੀਂ ਲੈ ਕੇ ਜਾਂਦੀ। ਆਪਣੇ ਦਮ 'ਤੇ ਕਰੀਅਰ ਬਣਾਉਣ 'ਤੇ ਮੈਨੂੰ ਮਾਣ ਹੈ। ਮੇਰਾ ਮੰਨਣੈ ਕਿ ਮੈਂ ਇਹ ਵੀ ਸਿੱਧ ਕੀਤਾ ਹੈ ਕਿ ਅਦਾਕਾਰਾ ਬਣਨ ਲਈ ਜ਼ਰੂਰੀ ਨਹੀਂ ਕਿ ਤੁਸੀਂ ਉੱਚ ਸਿੱਖਿਅਤ ਨਾ ਹੋਵੋ ਜਾਂ ਕਾਲਜ ਦੀ ਪੜ੍ਹਾਈ ਵਿਚਾਲੇ ਛੱਡਣ ਵਾਲੇ ਹੀ ਇਥੇ ਸਫਲ ਹੋ ਸਕਦੇ ਹਨ। ਇਸ ਖੇਤਰ 'ਚ ਬੜੇ ਦਬਾਅ 'ਚ ਕੰਮ ਕਰਨਾ ਪੈਂਦਾ ਹੈ। ਅਜਿਹੇ 'ਚ ਕੋਈ ਵੀ ਘੱਟ ਅਕਲ ਵਾਲਾ ਇਥੇ ਨਹੀਂ ਚੱਲ ਸਕਦਾ। ਇਕ ਪਬਲਿਕ ਫਿੱਗਰ ਹੋਣ ਲਈ ਸਿਰਫ ਖੂਬਸੂਰਤ ਚਿਹਰਾ ਹੀ ਕਾਫੀ ਨਹੀਂ ਹੁੰਦਾ, ਇਸ ਦੇ ਲਈ ਸਮਝ ਵੀ ਵਧੀਆ ਹੋਣੀ ਚਾਹੀਦੀ ਹੈ।''
ਤਾਪਸੀ ਦੀ ਅਗਲੀ ਹਿੰਦੀ ਫ਼ਿਲਮ ਮਸ਼ਹੂਰ ਨਿਰਦੇਸ਼ਕ ਸ਼ੂਜਿਤ ਸਰਕਾਰ ਦੀ 'ਆਗਰਾ ਕਾ ਡਾਬਰਾ' ਹੈ, ਜਿਸ 'ਚ ਉਹ ਆਯੁਸ਼ਮਾਨ ਖੁਰਾਣਾ ਦੇ ਆਪੋਜ਼ਿਟ ਨਜ਼ਰ ਆਏਗੀ। ਇਸ ਤੋਂ ਇਲਾਵਾ ਉਹ ਸਾਊਥ ਦੀਆਂ ਫ਼ਿਲਮਾਂ 'ਚ ਵੀ ਬਿਜ਼ੀ ਹੈ। ਆਪਣੀ ਅਗਲੀ ਤਾਮਿਲ ਫ਼ਿਲਮ 'ਚ ਉਹ ਪੁਲਸ ਵਾਲੀ ਦਾ ਕਿਰਦਾਰ ਨਿਭਾਅ ਰਹੀ ਹੈ। ਇਸ ਹੌਰਰ ਕਾਮੇਡੀ ਫ਼ਿਲਮ ਦਾ ਨਾਂ 'ਕੰਚਨਾ-2' ਹੈ। ਪਹਿਲੀ ਵਾਰ ਉਹ ਅਜਿਹਾ ਕੋਈ ਕਿਰਦਾਰ ਨਿਭਾਅ ਰਹੀ ਹੈ। ਉਹ ਦੱਸਦੀ ਹੈ, ''ਮੈਂ ਫਿਲਹਾਲ ਦੋ ਤਾਮਿਲ ਫ਼ਿਲਮਾਂ ਕਰ ਰਹੀ ਹਾਂ। ਦੋਵੇਂ ਵੱਖੋ-ਵੱਖਰੀਆਂ ਹਨ। ਇਕ ਤਾਂ ਫੈਮਿਲੀ ਡਰਾਮਾ ਹੈ ਅਤੇ ਦੂਜੀ ਐਕਸ਼ਨ ਥ੍ਰਿਲਰ ਹੈ, ਜਿਥੇ ਮੈਂ ਇਕ ਮਿਸ਼ਨ 'ਤੇ ਕੰਮ ਕਰ ਰਹੀ ਅੰਡਰ ਕੌਪ ਬਣੀ ਹਾਂ।''
ਰੋਮਾਂਟਿਕ ਫਿਲਮਾਂ ਨਹੀਂ ਕਰਾਂਗਾ
NEXT STORY