38 ਸਾਲਾ ਸੁੰਦਰੀ ਅਦਿਤੀ ਰਾਵ ਹੈਦਰੀ ਨੂੰ ਸਾੜ੍ਹੀ ਪਹਿਨਣ ਦਾ ਕਾਫੀ ਸ਼ੌਕ ਹੈ। ਇਸ ਤੋਂ ਇਲਾਵਾ ਉਸ ਦਾ ਆਪਣਾ ਵੀ ਇਕ ਖਾਸ ਸਟਾਈਲ ਹੈ। ਉਹ ਕਹਿੰਦੀ ਹੈ, ''ਮੇਰੇ ਲਈ ਕਲਾਸਿਕ ਸਟਾਈਲ ਦਾ ਮਤਲਬ ਟਾਈਮਲੈੱਸ ਹੁੰਦਾ ਹੈ ਅਤੇ ਜੋ ਹਰ ਵੇਲੇ ਬਦਲਦੇ ਫੈਸ਼ਨ ਦੇ ਘੇਰੇ ਤੋਂ ਬਾਹਰ ਹੁੰਦਾ ਹੈ। ਇਹ ਤੁਹਾਨੂੰ ਸਿਰਫ ਇਕ ਖੂਬਸੂਰਤ ਚਿਹਰੇ ਤੋਂ ਟਾਈਮਲੈੱਸ ਬਿਊਟੀ 'ਚ ਬਦਲ ਸਕਦਾ ਹੈ। ਸਾੜ੍ਹੀ 'ਚ ਉਹੀ ਕਲਾਸੀਕਲ ਸਟਾਈਲ ਵਾਲੀ ਗੱਲ ਹੈ।''
ਅਦਿਤੀ ਅਨੁਸਾਰ, ''ਮੈਨੂੰ ਸਾੜ੍ਹੀ ਦਾ ਡ੍ਰੈਪ ਬਹੁਤ ਪਸੰਦ ਆਉਂਦਾ ਹੈ। ਜਿਸ ਤਰ੍ਹਾਂ ਇਹ ਤੁਹਾਡੀ ਫਿੱਗਰ ਦੀ ਸ਼ੇਪ 'ਚ ਢਲ ਜਾਂਦੀ ਹੈ, ਕਾਫੀ ਵਿਲੱਖਣ ਹੈ। ਦੇਖਿਆ ਜਾਏ ਤਾਂ ਸਾਡਾ ਸਭ ਤੋਂ ਰਵਾਇਤੀ ਲਿਬਾਸ ਹੀ ਸਭ ਤੋਂ ਵਧੇਰੇ ਆਜ਼ਾਦ ਹੈ। ਮੈਨੂੰ ਐਂਟੀਕ ਜਿਊਲਰੀ ਵੀ ਬੇਹੱਦ ਪਸੰਦ ਹੈ, ਖਾਸ ਕਰਕੇ ਮੇਰੀ ਦਾਦੀ ਦੇ ਸਮੇਂ ਦੀ। ਮੈਨੂੰ ਉਸ ਸਮੇਂ ਦੀ ਹੇਅਰ ਜਿਊਲਰੀ ਵੀ ਪਸੰਦ ਹੈ। ਇਸ ਤੋਂ ਇਲਾਵਾ ਮਾਂਗ ਟਿੱਕਾ, ਜਵੈਲਡ ਹੇਅਰ ਕੋਂਬਸ, ਜਵੈਲਡ ਹੇਅਰਬੈਂਡਸ ਵੀ ਪਸੰਦ ਹਨ। ਮੈਂ ਹਰ ਤਰ੍ਹਾਂ ਦੀ ਜਿਊਲਰੀ ਨੂੰ ਸਭ ਤੋਂ ਪਹਿਲਾਂ ਸਿਰ ਦੇ ਉੱਪਰ ਪਹਿਨਦੀ ਹਾਂ। ਬਚਪਨ ਤੋਂ ਇੰਝ ਹੀ ਕਰਦੀ ਆਈ ਹਾਂ।''
ਪੁਰਾਣੀਆਂ ਪ੍ਰਾਪਤੀਆਂ ਦੁਹਰਾਏਗੀ 'ਸਰਦਾਰ ਜੀ' : ਦਿਲਜੀਤ
NEXT STORY