ਜਲੰਧਰ (ਮਹੇਸ਼)-ਇਥੋਂ ਦੇ ਚੌਗਿੱਟੀ ਖੇਤਰ 'ਚ ਬੁੱਧਵਾਰ ਨੂੰ ਇਕ ਨਸ਼ੇੜੀ ਸੱਸ ਨੇ ਆਪਣੀ ਨੂੰਹ ਨਾਲ ਕਹਿਰ ਕਮਾਉਂਦਿਆਂ ਉਸ ਦਾ ਸਿਰ ਫਾੜ੍ਹ ਦਿੱਤਾ ਅਤੇ ਉਸ ਨੂੰ ਲਹੂਲੁਹਾਨ ਕਰ ਦਿੱਤਾ, ਜਿਸ ਤੋਂ ਬਾਅਦ ਨੂੰਹ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਾਇਆ ਗਿਆ ਹੈ।
ਜਾਣਕਾਰੀ ਮੁਤਾਬਕ ਪੀੜਤ ਔਰਤ ਕਿਰਨ ਦੀ ਮਾਂ ਲਤਾ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਬੇਟੀ ਦਾ ਵਿਆਹ ਕਰੀਬ 8 ਸਾਲ ਪਹਿਲਾਂ ਕੀਤਾ ਸੀ ਪਰ ਵਿਆਹ ਦੇ ਬਾਅਦ ਪਤਾ ਲੱਗਾ ਕਿ ਕਿਰਨ ਦਾ ਪਤੀ ਤੇ ਉਸਦੀ ਸੱਸ ਨਸ਼ਾ ਕਰਨ ਦੇ ਆਦੀ ਹਨ। ਜ਼ਖਮੀ ਦੀ ਮਾਂ ਨੇ ਦੱਸਿਆ ਕਿ ਮਾਂ-ਬੇਟਾ ਅਕਸਰ ਉਸਦੀ ਬੇਟੀ ਨਾਲ ਕੁੱਟਮਾਰ ਕਰਦੇ ਰਹਿੰਦੇ ਹਨ। ਬੁੱਧਵਾਰ ਨੂੰ ਕਿਰਨ ਦੀ ਸੱਸ ਨੇ ਸਭ ਹੱਦਾਂ ਪਾਰ ਕਰਦੇ ਹੋਏ ਉਸ ਦੇ ਸਿਰ 'ਚ ਜ਼ੋਰ ਨਾਲ ਹਥੌੜਾ ਮਾਰ ਦਿੱਤਾ।
ਹਥੌੜਾ ਲੱਗਣ ਕਾਰਨ ਕਿਰਨ ਦਾ ਸਿਰ ਫਟ ਗਿਆ ਅਤੇ ਉਹ ਖੂਨੋਂਖੂਨ ਹੋ ਗਈ। ਖੂਨ ਨਾਲ ਲਥਪਥ ਹਾਲਤ 'ਚ ਹੀ ਕਿਰਨ ਨੂੰ ਹਸਪਤਾਲ ਪਹੁੰਚਾਇਆ ਗਿਆ। ਫਿਲਹਾਲ ਇਸ ਮਾਮਲੇ ਸੰਬੰਧੀ ਥਾਣਾ ਰਾਮਾ ਮੰਡੀ ਦੀ ਪੁਲਸ ਨੂੰ ਸੂਚਨਾ ਦੇ ਦਿੱਤੀ ਹੈ ਪਰ ਅਜੇ ਤੱਕ ਪੁਲਸ ਨੇ ਮਾਂ-ਬੇਟੇ 'ਚੋਂ ਕਿਸੇ ਨੂੰ ਵੀ ਗ੍ਰਿ੍ਰਫਤਾਰ ਨਹੀਂ ਕੀਤਾ ਹੈ। ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਦੋ ਸਕੇ ਭਰਾਵਾਂ ਨੇ ਲੜਕੀ ਨੂੰ ਬਣਾਇਆ ਹਵਸ ਦਾ ਸ਼ਿਕਾਰ!
NEXT STORY