ਮੁੰਬਈ- ਆਮਿਰ ਖਾਨ 'ਦੰਗਲ' ਦੀਆਂ ਤਿਆਰੀਆਂ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਇਸ ਫਿਲਮ ਦੇ ਆਉਣ ਨਾਲ ਰੈਸਲਿੰਗ ਜਾਂ ਕੁਸ਼ਤੀ ਦੀ ਸਥਿਤੀ ਕਾਫੀ ਸੁਧਰਨ ਦੀ ਉਮੀਦ ਹੈ। ਆਸ ਲਗਾਈ ਜਾ ਰਹੀ ਹੈ ਕਿ ਫੁੱਟਬਾਲ ਤੇ ਕਬੱਡੀ ਲੀਗ ਵਾਂਗ ਰੈਸਲਿੰਗ ਵੀ ਪ੍ਰਮੋਟ ਹੋ ਸਕਦੀ ਹੈ। ਆਪਣੇ ਸਾਥੀ ਸਿਤਾਰਿਆਂ ਵਾਂਗ ਉਹ ਕੋਈ ਟੀਮ ਤਾਂ ਨਹੀਂ ਖਰੀਦਣਗੇ ਪਰ ਖੇਡ ਦਾ ਸਮਰਥਨ ਜ਼ਰੂਰ ਕਰਨਗੇ। ਉਹ ਕਹਿੰਦੇ ਹਨ ਕਿ ਉਨ੍ਹਾਂ ਕੋਲੋਂ ਫਿਲਮ ਬੜੀ ਮੁਸ਼ਕਿਲ ਨਾਲ ਬਣਦੀ ਹੈ ਪਰ ਇਸ ਤਰ੍ਹਾਂ ਦੀ ਕੋਈ ਲੀਗ ਜਾਂ ਟੀਮ ਬਣਦੀ ਹੈ ਤਾਂ ਉਹ ਉਸ ਨੂੰ ਸੁਪੋਰਟ ਜ਼ਰੂਰ ਕਰਨਗੇ।
ਆਮਿਰ ਨੂੰ ਯਕੀਨ ਹੈ ਕਿ ਫਿਲਮ ਆਉਣ ਤੋਂ ਬਾਅਦ ਕੁਸ਼ਤੀ ਦੀ ਪ੍ਰਸਿੱਧੀ ਵਧੇਗੀ। ਦੱਸਣਯੋਗ ਹੈ ਕਿ ਕਹਾਣੀ ਜਿਵੇਂ ਲਿਖੀ ਗਈ ਹੈ, ਜੇਕਰ ਉਹ ਉਸੇ ਤਰ੍ਹਾਂ ਇਸ ਨੂੰ ਪਰਦੇ 'ਤੇ ਲਿਆ ਸਕੇ ਤਾਂ ਰੈਸਲਿੰਗ ਨੂੰ ਇੰਡੀਆ 'ਚ ਬਹੁਤ ਜ਼ਿਆਦਾ ਹੁੰਗਾਰਾ ਮਿਲੇਗਾ। ਟ੍ਰੇਨਿੰਗ ਦੌਰਾਨ ਉਹ ਕਈ ਪਹਿਲਵਾਨਾਂ ਨਾਲ ਮਿਲੇ ਤੇ ਮਿਲ ਰਹੇ ਹਨ। ਇਹ ਵਿਸ਼ਵ ਦੀ ਸਭ ਤੋਂ ਪੁਰਾਣੀ ਖੇਡ ਹੈ ਪਰ ਮੁੱਖ ਧਾਰਾ 'ਚ ਨਹੀਂ ਹੈ।
ਇਹ ਹੌਟ ਹਸੀਨਾ ਬਣ ਗਈ ਸਭ ਤੋਂ 'ਸੈਕਸੀਇਸਟ ਵੈਜੀਟੇਰੀਅਨ ਸੈਲੇਬ੍ਰਿਟੀਜ਼' (ਦੇਖੋ ਤਸਵੀਰਾਂ)
NEXT STORY