ਲੰਡਨ- ਪਾਪ ਸਟਾਰ ਅਤੇ ਅਦਾਕਾਰਾ ਮਾਇਲੀ ਸਾਇਰਸ ਨੂੰ ਪੇਟਾ ਨੇ ਸਾਲ 2015 ਦੀ 'ਸੈਕਸੀਈਸਟ ਵੈਜੀਟੇਰੀਅਨ ਸੈਲੇਬ੍ਰਿਟੀਜ਼' ਦਾ ਖਿਤਾਬ ਦਿੱਤਾ ਹੈ। 22 ਸਾਲ ਸਾਈਰਸ ਨੇ ਇਸ ਫੇਹਰੀਸਤ 'ਚ ਸੌ ਹੋਰ ਸਿਤਾਰਿਆਂ ਨੂੰ ਪਿੱਛੇ ਛੱਡ ਕੇ ਇਹ ਖਿਤਾਬ ਆਪਣੇ ਨਾਂ ਕੀਤਾ ਹੈ। ਇਨ੍ਹਾਂ ਸਿਤਾਰਿਆਂ 'ਚ ਏਰੀਅਨ ਗ੍ਰੇਂਡ, ਏਲੀ ਗੋਲਡਿੰਗ, ਪ੍ਰਿੰਸ, ਰਿਚਰਡ ਲਿੰਕਲੇਟਰ ਵੀ ਸ਼ਾਮਲ ਹੈ। ਰਿਪੋਰਟ ਮੁਤਾਬਕ ਸਾਈਰਸ ਨੇ ਦਿਲ ਛੂਹ ਜਾਣ ਵਾਲੇ ਇਕ ਗਾਣੇ ਨੂੰ ਸੁਣਨ ਤੋਂ ਬਾਅਦ ਸ਼ਾਕਾਹਾਰੀ ਹੋ ਜਾਣ ਦਾ ਫੈਸਲਾ ਲਿਆ ਸੀ ਪੇਟਾ ਨੂੰ ਇਸ ਗੱਲ ਦਾ ਅੰਦਾਜ਼ਾ ਸੀ ਕਿ ਸਾਈਰਸ ਸਿਰਫ ਸੈਕਸੀ ਵੈਜੀਟੇਰੀਅਨ ਸੈਲੇਬ੍ਰਿਟੀਜ਼ ਨਹੀਂ ਹੈ ਸਗੋਂ ਸੈਕਸੀਈਸਟ ਵੈਜੀਟੇਰੀਅਨ ਸੈਲੇਬ੍ਰਿਟੀਜ਼ ਹੈ। ਜਾਨਵਰਾਂ ਦੇ ਅਧਿਕਾਰਾਂ ਲਈ ਕੰਮ ਕਰਨ ਵਾਲੀ ਇਸ ਸੰਸਥਾ ਨੇ ਇਸ ਗੱਲ ਦਾ ਐਲਾਨ ਆਪਣੀ ਵੈੱਬਸਾਈਟ 'ਤੇ ਕੀਤਾ ਹੈ। ਸਾਈਰਸ ਨੇ ਹਾਲ ਹੀ 'ਚ ਇਕ ਤਸਵੀਰ ਸ਼ੇਅਰ ਕੀਤੀ ਸੀ। ਇਸ ਵੈਜੀ ਪਲੇਟ ਦੀ ਕੈਪਸ਼ਨ ਦਿੱਤੀ 'ਐਲਏ 'ਚ ਇਕ ਲਕਜੁਰੀਅਸ ਵੈਜੀਟੇਰੀਅਨ ਲਾਈਫ....ਜਿਥੇ ਤੁਹਾਡੇ ਲਈ ਚੰਗੇ ਪੌਦੇ, ਫਲ, ਸਬਜ਼ੀਆਂ ਸਭ ਕੁਝ ਖਾਣਲਈ ਹੈ ਬਜਾਏ ਜਾਨਵਰਾਂ ਨੂੰ ਖਾਣ ਦੇ। ਇਹ ਸਬਜ਼ੀਆਂ ਹੀ ਵਧੀਆਂ ਹਨ ਜੋ ਮੈਨੂੰ ਜਿਉਂਦਾ ਰੱਖਦੀਆਂ ਹਨ। ਇਸ ਜ਼ਿੰਦਗੀ ਨਾਲ ਹੀ ਮੈਨੂੰ ਪਿਆਰ ਹੈ।
'ਦਿਲਵਾਲੇ' 'ਚ ਆਪਣੇ ਗੀਤ ਨੂੰ ਲੈ ਕੇ ਕ੍ਰਿਤੀ ਹੈ ਉਤਸ਼ਾਹਿਤ, ਫੋਟੋ ਕੀਤੀ ਸਾਂਝੀ
NEXT STORY