ਮੁੰਬਈ- ਅਦਾਕਾਰ ਸੁਨੀਲ ਸ਼ੈਟੀ ਨੇ ਕਿਹਾ ਕਿ ਹਿੰਦੀ ਫਿਲਮ ਉਦਯੋਗ ਵਿਚ ਨਿਰਮਾਤਾਵਾਂ ਨੂੰ ਲੋੜੀਂਦਾ ਸਨਮਾਨ ਨਹੀਂ ਦਿੱਤਾ ਜਾਂਦਾ ਜਦੋਂ ਕਿ ਉਨ੍ਹਾਂ ਦਾ ਕੰਮ ਕਿਤੇ ਵੱਧ ਚੁਣੌਤੀ ਭਰਪੂਰ ਹੈ।
ਸੁਨੀਲ ਸ਼ੈਟੀ ਨੇ ਕਿਹਾ ਕਿ ਨਿਰਮਾਤਾਵਾਂ ਦਾ ਵੱਧ ਸਨਮਾਨ ਕੀਤਾ ਜਾਣਾ ਹੈ। ਫਿਲਮ ਜਗਤ ਵਿਚ ਆਪਣੇ ਸਾਥੀ ਕਲਾਕਾਰਾਂ ਜਾਂ ਨਿਰਦੇਸ਼ਕਾਂ ਨਾਲ ਸੰਬੰਧ ਰੱਖਣਾ ਠੀਕ ਹੈ ਪਰ ਫਿਲਮਾਂ ਵਿਚ ਸਭ ਤੋਂ ਅਹਿਮ ਨਿਰਮਾਤਾਵਾਂ ਨਾਲ ਸੰਬੰਧ ਹੁੰਦਾ ਹੈ। ਇਹ ਉਹ ਲੋਕ ਹੁੰਦੇ ਹਨ ਜੋ ਫਿਲਮਾਂ ਵਿਚ ਵੱਡੀ ਰਕਮ ਲਗਾਉਂਦੇ ਹਨ ਅਤੇ ਕਈ ਵਾਰ ਆਪਣਾ ਘਰ ਵੇਚ ਦਿੰਦੇ ਹਨ।
ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਫਿਲਮ ਜਗਤ ਵਿਚ ਲੋਕ ਨਿਰਮਾਤਾਵਾਂ ਦਾ ਸਨਮਾਨ ਨਹੀਂ ਕਰਦੇ। ਸਾਨੂੰ ਉਨ੍ਹਾਂ ਦਾ ਵੱਧ ਸਨਮਾਨ ਕਰਨ ਦੀ ਲੋੜ ਹੈ।
'ਸੈਕਿੰਡ ਹੈਂਡ ਹਸਬੈਂਡ' ਦੀ ਪ੍ਰਮੋਸ਼ਨ ਦੌਰਾਨ ਗਿੱਪੀ ਨੇ ਦਿੱਤਾ ਫੈਨਜ਼ ਨੂੰ ਸੱਦਾ (ਦੇਖੋ ਤਸਵੀਰਾਂ)
NEXT STORY