ਜਲੰਧਰ- ਪਾਲੀਵੁੱਡ ਦੇ ਮਸ਼ਹੂਰ ਗਾਇਕ ਗਿੱਪੀ ਗਰੇਵਾਲ ਜੋ ਕਿ ਆਪਣੀ ਨਵੀਂ ਫਿਲਮ 'ਸੈਕਿੰਡ ਹੈਂਡ ਹਸਬੈਂਡ' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੇ ਹਨ। ਇਸ ਫਿਲਮ 'ਚ ਗਿੱਪੀ ਦੇ ਨਾਲ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਗੋਵਿੰਦਾ ਦੀ ਬੇਟੀ ਟੀਨਾ ਆਹੂਜਾ ਵੀ ਡੈਬਿਊ ਕਰਨ ਜਾ ਰਹੀ ਹੈ। ਫਿਲਮ 'ਸੈਕਿੰਡ ਹੈਂਡ ਹਸਬੈਂਡ' ਦੀ ਪ੍ਰਮੋਸ਼ਨ ਗਿੱਪੀ ਗਰੇਵਾਲ ਕਾਫੀ ਜ਼ੋਰਾਂ 'ਤੇ ਕਰ ਰਹੇ ਹਨ। ਇਸ ਦੌਰਾਨ ਗਿੱਪੀ ਗਰੇਵਾਲ ਨੇ ਆਪਣੇ ਫੇਸਬੁਕ ਪੇਜ 'ਤੇ ਆਪਣੇ ਦਰਸ਼ਕਾਂ ਨੂੰ ਇਕ ਖਾਸ ਸੱਦਾ ਦਿੱਤਾ ਹੈ, ਉਹ ਅੱਜ ਯਾਨੀ ਐਤਵਾਰ ਨੂੰ ਲੁਧਿਆਣਾ ਦੇ ਐਮ ਬੀ ਮਾਲ 'ਚ ਆਪਣੀ ਫਿਲਮ 'ਸੈਕਿੰਡ ਹੈਂਡ ਹਸਬੈਂਡ' ਦੀ ਪੂਰੀ ਟੀਮ ਦੇ ਨਾਲ ਪ੍ਰਮੋਸ਼ਨ ਲਈ ਪਹੁੰਚ ਰਹੇ ਹਨ। ਗਿੱਪੀ ਗਰੇਵਾਲ ਅਤੇ ਟੀਨਾ ਆਹੂਜਾ ਦੇ ਡੈਬਿਊ ਵਾਲੀ ਫਿਲਮ 3 ਜੁਲਾਈ ਨੂੰ ਸਿਨੇਮਾਘਰਾਂ 'ਚ ਦਸਤਕ ਦੇਣ ਜਾ ਰਹੀ ਹੈ।
ਟਵਿੱਟਰ 'ਤੇ ਰਿਤਿਕ ਦੇ ਫੋਲੋਅਰਜ਼ ਦਾ ਗਿਣਤੀ ਇਕ ਕਰੋੜ ਤੋਂ ਪਾਰ
NEXT STORY