ਨਵੀਂ ਦਿੱਲੀ- ਉਂਝ ਤਾਂ ਬਾਲੀਵੁੱਡ ਦੇ ਕਿੰਗ ਖਾਨ ਭਾਵ ਸ਼ਾਹਰੁਖ ਖਾਨ ਨੂੰ ਆਪਣੇ ਬੱਚਿਆਂ ਨਾਲ ਕਾਫੀ ਪਿਆਰ ਲਈ ਜਾਣਿਆ ਜਾਂਦਾ ਹੈ ਤੇ ਕਈ ਵਾਰ ਉਹ ਆਪਣੇ ਬੱਚਿਆਂ ਨਾਲ ਸ਼ਾਪਿੰਗ ਕਰਦੇ ਤੇ ਮੌਜ-ਮਸਤੀ ਕਰਦੇ ਆਏ ਦਿਨ ਦਿਖਦੇ ਰਹਿੰਦੇ ਹਨ। ਇਨ੍ਹੀਂ ਦਿਨੀਂ ਸ਼ਾਹਰੁਖ ਕੁਝ ਖਾਸ ਰੂਪ ਨਾਲ ਆਪਣੇ ਬੱਚਿਆਂ ਨਾਲ ਮਸਤੀ ਕਰਦੇ ਨਜ਼ਰ ਆਏ। ਆਪਣੇ ਬੱਚਿਆਂ ਆਰਿਅਨ, ਸੁਹਾਨਾ ਤੇ ਅਬਰਾਮ ਨਾਲ ਆਏ ਦਿਨ ਮਸਤੀ ਕਰਦੇ ਨਜ਼ਰ ਆਉਣ ਵਾਲੇ ਸ਼ਾਹਰੁਖ ਹਾਲ ਹੀ 'ਚ ਆਪਣੇ ਵੱਡੇ ਬੇਟੇ ਆਰਿਅਨ ਤੇ ਬੇਟੀ ਸੁਹਾਨਾ ਨਾਲ ਲੰਡਨ 'ਚ ਇਕ ਆਈਸਕ੍ਰੀਮ ਪਾਰਲਰ ਵਿਚ ਦੇਖੇ ਗਏ ਤੇ ਖਾਸ ਗੱਲ ਇਹ ਹੈ ਕਿ ਇਸ ਦੌਰਾਨ ਸ਼ਾਹਰੁਖ ਨਾਲ ਸਿਰਫ ਆਰਿਅਨ ਤੇ ਸੁਹਾਨਾ ਹੀ ਨਹੀਂ, ਸਗੋਂ ਉਨ੍ਹਾਂ ਦੋਵਾਂ ਦੇ ਦੋਸਤ ਵੀ ਮੌਜੂਦ ਸਨ।
ਅਜਿਹਾ ਲੱਗ ਰਿਹਾ ਹੈ ਕਿ ਸ਼ਾਹਰੁਖ ਬੁਲਗਾਰੀਆ 'ਚ ਫਿਲਮ ਦਿਲਵਾਲੇ ਦੀ ਸ਼ੂਟਿੰਗ ਕਰਨ ਤੋਂ ਬਾਅਦ ਆਪਣੇ ਬੱਚਿਆਂ ਨੂੰ ਜੁਆਇਨ ਕਰਨ ਲੰਡਨ ਚਲੇ ਗਏ, ਜੋ ਪਹਿਲਾਂ ਹੀ ਆਪਣੀ ਛੁੱਟੀਆਂ ਉਥੇ ਮਨਾ ਰਹੇ ਸਨ। ਸ਼ਾਹਰੁਖ ਨੂੰ ਉਥੇ ਇਕ ਦਰਸ਼ਕ ਵਲੋਂ ਦੇਖਿਆ ਗਿਆ, ਜਿਸ ਨੇ ਆਪਣੇ ਕੈਮਰੇ 'ਚ ਸ਼ਾਹਰੁਖ ਨੂੰ ਕੈਦ ਕਰ ਲਿਆ। ਇਹ ਤਸਵੀਰ ਅੱਜ ਸਵੇਰੇ ਟਵਿਟਰ 'ਤੇ ਆਈ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਬਾਲੀਵੁੱਡ ਦੇ ਸੁਪਰਸਟਾਰ ਸ਼ਾਹਰੁਖ ਨੂੰ ਆਪਣੇ ਛੋਟੇ ਬੇਟੇ ਨਾਲ ਮੁੰਬਈ ਦੇ ਇਕ ਮਾਲ 'ਚ ਖਿਡੌਨੇ ਖਰੀਦਦਿਆਂ ਦੇਖਿਆ ਗਿਆ ਸੀ।
ਬਚਪਨ ਦੇ ਦਿਨਾਂ 'ਚ ਸ਼ਰਮੀਲੀ ਸੀ ਕਲਕੀ ਕੋਚਲੀਨ
NEXT STORY