ਮੁੰਬਈ- ਬਾਲੀਵੁੱਡ ਅਭਿਨੇਤਰੀ ਕਲਕੀ ਕੋਚਲਿਨ ਦਾ ਕਹਿਣਾ ਹੈ ਕਿ ਉਹ ਬਚਪਨ ਦੇ ਦਿਨਾਂ 'ਚ ਬਹੁਤ ਸ਼ਰਮੀਲੀ ਸੀ। ਦੇਵ ਡੀ ਅਤੇ ਮਾਰਗਰਿਟਾ, ਵਿਦ ਏ ਸਟਰਾਅ ਜਿਹੀਆਂ ਫਿਲਮਾਂ 'ਚ ਦਮਦਾਰ ਰੋਲ ਨਿਭਾ ਚੁੱਕੀ ਕਲਕੀ ਕੋਚਲੀਨ ਸਕੂਲੀ ਦਿਨਾਂ 'ਚ ਕਾਫੀ ਸ਼ਰਮੀਲੀ ਸੀ।
ਕਲਕੀ ਨੇ ਕਿਹਾ ਕਿ ਉਹ ਸਕੂਲ ਦੇ ਦਿਨਾਂ 'ਚ ਆਪਣੇ ਮਜ਼ਾਕੀਆ ਗੱਲਾਂ ਪਿਛੇ ਆਪਣੀ ਕਮਜ਼ੋਰੀ ਲੁਕੋ ਲੈਂਦੀ ਸੀ। ਕਲਕੀ ਨੇ ਕਿਹਾ ਕਿ ਮੈਂ ਸਕੂਲ ਦੇ ਦਿਨਾਂ 'ਚ 13 ਸਾਲ ਦੀ ਉਮਰ ਤਕ ਕਾਫੀ ਸ਼ਰਮੀਲੀ ਸੀ। ਉਸ ਤੋਂ ਬਾਅਦ ਮੈਂ ਮਹਿਸੂਸ ਕੀਤਾ ਕਿ ਮੈਂ ਚੰਗਾ ਮਜ਼ਾਕ ਕਰ ਸਕਦੀ ਹਾਂ। ਮੈਂ ਆਪਣੇ ਸ਼ਰਮੀਲੇਪਨ ਨੂੰ ਆਪਣੇ ਹਾਸੇ ਪਿੱਛੇ ਲੁਕੋ ਦਿੱਤਾ।
ਛੁੱਟੀ ਦੌਰਾਨ ਤਨਾਅ ਪੀੜਤ ਹੋ ਗਏ ਸਨ ਪ੍ਰੀਤਮ ਚੱਕਰਵਰਤੀ
NEXT STORY