ਮੁੰਬਈ- ਕਰਣ ਅੰਸ਼ੁਮਾਨ ਨਿਰਦੇਸ਼ਿਤ ਆਉਣ ਵਾਲੀ ਫਿਲਮ 'ਬੰਗੀਸਤਾਨ' ਦਾ ਪਹਿਲਾਂ ਗਾਣਾ 'ਇਸ਼ਕ ਕਰੇਗੇ' ਰਿਲੀਜ਼ ਹੋ ਗਿਆ ਹੈ। ਇਸ ਗਾਣੇ 'ਚ ਰਿਤੇਸ਼ ਦੇਸ਼ਮੁਖ, ਪੁਲਕਿਟ ਸਮਰਾਟ ਅਤੇ ਜੈਕਲੀਨ ਫਰਨਾਡੀਜ਼ 6 ਵੱਖਰੇ-ਵੱਖਰੇ ਕਾਸਟਿਊਮਸ 'ਚ ਡਾਂਸ ਕਰਦੇ ਨਜ਼ਰ ਆ ਰਹੇ ਹਨ। ਇਸ ਗਾਣੇ ਨੂੰ ਸੋਨਾ ਮਾਹਾਪਾਤਰਾ, ਅਭਿਸ਼ੇਕ ਨੈਲਵਾਲ ਅਤੇ ਸ਼ਾਦਾਬ ਫਰੀਦੀ ਨੇ ਗਾਇਆ ਹੈ ਅਤੇ ਇਸ ਦੇ ਬੋਲ ਪੁਨੀਤ ਕ੍ਰਿਸ਼ਨਾ ਨੇ ਲਿਖੇ ਹਨ। ਇਹ ਗਾਣਾ ਕਾਫੀ ਮਸਤੀ ਭਰਿਆ ਹੈ। ਵਰਣਨਯੋਗ ਹੈ ਕਿ ਰਿਤੇਸ਼ ਸਿਧਵਾਨੀ ਅਤੇ ਫਰਹਾਨ ਅਖਤਰ ਵਲੋਂ ਪ੍ਰਡਿਊਸ ਕੀਤੀ ਗਈ 'ਬੰਗੀਸਤਾਨ' ਫਿਲਮ 'ਚ ਰਿਤੇਸ਼, ਪੁਲਕਿਤ ਅਤੇ ਜੈਕਲੀਨ ਤੋਂ ਇਲਾਵਾ ਚੰਦਨ ਰਾਏ ਸਾਨਯਾਲ ਅਤੇ ਆਰੀਆ ਬੱਬਰ ਵੀ ਮੁੱਖ ਰੋਲ 'ਚ ਦਿਖਾਈ ਦੇਣਗੇ। ਇਹ ਫਿਲਮ 31 ਜੁਲਾਈ 2015 ਨੂੰ ਰਿਲੀਜ਼ ਹੋ ਸਕਦੀ ਹੈ।
ਇਸ ਪਾਕਿਸਤਾਨੀ ਹਸੀਨਾ ਨਾਲ ਤੁਹਾਨੂੰ ਵੀ ਹੋ ਜਾਵੇਗਾ ਪਿਆਰ (ਦੇਖੋ ਤਸਵੀਰਾਂ)
NEXT STORY