ਆਰਕਟਿਕ ਮਹਾਸਾਗਰ ਦੇ ਨੇੜੇ ਅਤੇ ਅੰਟਾਰਕਟਿਕ ਮਹਾਸਾਗਰ ’ਤੇ ਪਾਇਆ ਜਾਣ ਵਾਲਾ ਬਤੱਖ਼ ਦੇ ਆਕਾਰ ਦਾ ‘ਫਲਮਰ’ ਨਾਮੀ ਸਮੁੰਦਰੀ ਪੰਛੀ ਇਕ ਬਹੁਤ ਹੀ ਬਦਬੂਦਾਰ ਸਮੁੰਦਰੀ ਪੰਛੀ ਹੈ ਅਤੇ ਇਸੇ ਕਾਰਣ ਇਸਦਾ ਨਾਂ ‘ਫਲਮਰ’ ਪਿਆ। ਇਸ ਦੀ ਇਕ ਨਸਲ ਆਰਕਟਿਕ ਮਹਾਸਾਗਰ ਨੇੜੇ ਰਹਿੰਦੀ ਹੈ ਅਤੇ ਦੂਸਰੀ ਅੰਟਾਰਕਟਿਕ ਮਹਾਸਾਗਰ ’ਤੇ। ਪੀਲੀ ਚੁੰਝ ਵਾਲੇ ਇਹ ਪੰਛੀ ਆਲ੍ਹਣੇ ਬਹੁਤ ਉੱਚੀਆਂ ਥਾਵਾਂ ’ਤੇ ਬਣਾਉਣ ਲਈ ਜਾਣੇ ਜਾਂਦੇ ਹਨ ਪਰ ਭੋਜਨ ਦੀ ਭਾਲ ਲਈ ਇਹ ਸਮੁੰਦਰ ਦਾ ਰੁਖ਼ ਕਰਦੇ ਹਨ।
ਭੋਜਨ ਦੀ ਭਾਲ ’ਚ ਨਿਕਲਦੇ ਸਮੇਂ ਇਹ ਆਪਣੇ ਬੱਚਿਆਂ ਨੂੰ ਲੰਬੇ ਸਮੇਂ ਤੱਕ ਲਈ ਇਕੱਲਾ ਛੱਡ ਦਿੰਦੇ ਹਨ ਅਤੇ ਖੁਦ ਭੋਜਨ ਦੀ ਭਾਲ ਲਈ ਇਧਰ-ਉਧਰ ਭਟਕਦੇ ਰਹਿੰਦੇ ਹਨ। ਉਧਰ, ਮੌਕੇ ਦੀ ਭਾਲ ’ਚ ਇੱਲ, ਸਕੁਆ ਅਤੇ ਹੋਰ ਸਮੁੰਦਰੀ ਪੰਛੀ ਇਕੱਲਾ ਦੇਖ ਕੇ ਇਨ੍ਹਾਂ ਦੇ ਚੂਜਿਆਂ ’ਤੇ ਹਮਲਾ ਬੋਲਣ ਦੀ ਕੋਸ਼ਿਸ਼ ਕਰਦੇ ਹਨ ਪਰ ਨੰਨ੍ਹੇ ਚੂਚੇ ਵੀ ਦੁਸ਼ਮਣ ਦਾ ਮੁਕਾਬਲਾ ਆਸਾਨੀ ਨਾਲ ਕਰਨ ’ਚ ਸਮਰੱਥ ਹੁੰਦੇ ਹਨ।

ਦਰਅਸਲ, ਇਨ੍ਹਾਂ ਦੇ ਪੇਟ ’ਚ ਇਕ ਖਾਸ ਤਰ੍ਹਾਂ ਦੀ ਪੀਲਾ ਤੇਲ ਹੁੰਦਾ ਹੈ ਜੋ ਬਹੁਤ ਹੀ ਬਦਬੂਦਾਰ ਹੁੰਦਾ ਹੈ। 4 ਦਿਨ ਪਹਿਲਾਂ ਜਨਮੇ ਚੂਚੇ ’ਚ ਵੀ ਇੰਨਾ ਸਮਰੱਥਾ ਹੁੰਦੀ ਹੈ ਕਿ ਉਹ ਦੁਸ਼ਮਣ ’ਤੇ ਇਕ ਫੁੱਟ ਦੀ ਦੂਰੀ ਤੱਕ ਇਹ ਤੇਲ ਥੁੱਕ ਸਕਦਾ ਹੈ ਜਦਕਿ ਬਾਲਗ ਫਲਮਰ ਤਾਂ ਇਹ ਬਦਬੂਦਾਰ ਤੇਲ ਦੁਸ਼ਮਣ ’ਤੇ ਡੇਢ ਮੀਟਰ ਦੀ ਦੂਰੀ ਤਕ ਥੁੱਕਣ ’ਚ ਸਮਰੱਥ ਹੁੰਦੇ ਹਨ।
ਖੂਨ ਪੀਣ ਵਾਲੀ ਬਿੱਲੀ
NEXT STORY