ਕਾਬੁਲ— ਅਫਗਾਨਿਸਤਾਨ ਦੇ ਫਰਿਆਬ ਪ੍ਰਾਂਤ ਵਿਚ ਸੁਰੱਖਿਆ ਬਲਾਂ ਦੀ ਕਾਰਵਾਈ ਵਿਚ 14 ਤਾਲਿਬਾਨ ਮਾਰੇ ਗਏ ਅਤੇ 11 ਹੋਰ ਜ਼ਖਮੀ ਹੋ ਗਏ।
ਫੌਜ ਦੀ 209ਵੀਂ ਸ਼ਾਹੀਨ ਕੋਰ ਨੇ ਦੱਸਿਆ ਕਿ ਸ਼ਨੀਵਾਰ ਨੂੰ ਤਾਲਿਬਾਨੀ ਅੱਤਵਾਦੀਆਂ ਨੇ ਦੌਲਤ ਆਬਾਦ ਜ਼ਿਲੇ ਵਿਚ ਫੌਜ ਦੀ ਸੁਰੱਖਿਆ ਚੌਕੀਆਂ 'ਤੇ ਹਮਲਾ ਕੀਤਾ। ਇਸ ਦੌਰਾਨ ਸੁਰੱਖਿਆ ਬਲਾਂ ਅਤੇ ਹਵਾਈ ਫੌਜ ਨੇ ਜਵਾਬੀ ਕਾਰਵਾਈ ਕੀਤੀ, ਜਿਸ ਵਿਚ 14 ਅੱਤਵਾਦੀ ਮਾਰੇ ਗਏ ਅਤੇ 11 ਹੋਰ ਜ਼ਖਮੀ ਹੋ ਗਏ। ਤਾਲਿਬਾਨ ਨੇ ਹਾਲਾਂਕਿ ਅਜੇ ਤੱਕ ਕੋਈ ਟਿੱਪਣੀ ਨਹੀਂ ਕੀਤੀ ਹੈ।
ਇਸ ਤੋਂ ਇਲਾਵਾ ਦੈਕੁੰਡੀ ਪ੍ਰਾਂਤ 'ਚ ਐਤਵਾਰ ਨੂੰ ਸੁਰੱਖਿਆ ਬਲਾਂ ਨਾਲ ਮੁਕਾਬਲੇ 'ਚ 12 ਅੱਤਵਾਦੀ ਢੇਰ ਹੋ ਗਏ ਅਤੇ ਇਸ ਦੌਰਾਨ ਚਾਰ ਪੁਲਸ ਵਾਲੇ ਵੀ ਮਾਰੇ ਗਏ। ਪੁਲਸ ਨੇ ਕਿਹਾ ਕਿ ਤਾਲਿਬਾਨੀ ਅੱਤਵਾਦੀਆਂ ਦੇ ਇਕ ਸਮੂਹ ਨੇ ਸਵੇਰੇ ਪਾਟੋ ਜ਼ਿਲ੍ਹੇ ਦੇ ਤਮਜਾਨ 'ਚ ਸਥਿਤ ਚੌਕੀਆਂ 'ਤੇ ਹਮਲਾ ਕੀਤਾ। ਸੁਰੱਖਿਆ ਬਲਾਂ ਨੇ ਇਸ ਦਾ ਕਰਾਰਾ ਜਵਾਬ ਦਿੱਤਾ ਅਤੇ 12 ਅੱਤਵਾਦੀ ਨੂੰ ਮਾਰ ਦਿੱਤਾ। ਉਨ੍ਹਾਂ ਕਿਹਾ ਕਿ ਤਲਾਸ਼ੀ ਮੁਹਿੰਮ ਜਾਰੀ ਹੈ।
ਚੀਨ 'ਚ ਵਾਪਰਿਆ ਸੜਕ ਹਾਦਸਾ, 5 ਲੋਕਾਂ ਦੀ ਮੌਤ
NEXT STORY