ਸ਼ੇਨਝੇਨ (ਚੀਨ) (ਏ. ਪੀ.)– ਜੈਸਿਕਾ ਪੇਗੁਲਾ ਤੇ ਐਮਾ ਨਵਾਰੋ ਨੇ ਇਕ-ਇਕ ਸੈੱਟ ਨਾਲ ਪਿਛੜਨ ਤੋਂ ਬਾਅਦ ਵਾਪਸੀ ਕਰਦੇ ਹੋਏ ਆਪਣੇ ਸਿੰਗਲਜ਼ ਮੈਚ ਜਿੱਤੇ, ਜਿਸ ਨਾਲ ਅਮਰੀਕਾ ਨੇ ਬ੍ਰਿਟੇਨ ਨੂੰ 2-0 ਨਾਲ ਹਰਾ ਕੇ ਬਿਲੀ ਜੀਨ ਕਿੰਗ ਕੱਪ ਟੈਨਿਸ ਟੂਰਨਾਮੈਂਟ ਦੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਫਾਈਨਲ ਵਿਚ ਅਮਰੀਕਾ ਦਾ ਮੁਕਾਬਲਾ ਸਾਬਕਾ ਚੈਂਪੀਅਨ ਇਟਲੀ ਨਾਲ ਹੋਵੇਗਾ। ਵਿਸ਼ਵ ਵਿਚ 7ਵੇਂ ਨੰਬਰ ਦੀ ਖਿਡਾਰਨ ਪੇਗੁਲਾ ਨੇ ਕੈਟੀ ਬੋਲਟਰ ਨੂੰ 3-6, 6-4, 6-2 ਨਾਲ ਹਰਾ ਕੇ ਅਮਰੀਕਾ ਦੀ ਫਾਈਨਲ ਵਿਚ ਜਗ੍ਹਾ ਪੱਕੀ ਕੀਤੀ।
ਇਸ ਤੋਂ ਪਹਿਲਾਂ ਨਵਾਰੋ ਨੇ ਸੋਨੇ ਕਾਰਤਲ ਨੂੰ 3-6, 6-4, 6-3 ਨਾਲ ਹਰਾਇਆ। ਅਮਰੀਕਾ 18 ਵਾਰ ਇਹ ਟੂਰਨਾਮੈਂਟ ਜਿੱਤ ਚੁੱਕਾ ਹੈ ਪਰ 2017 ਤੋਂ ਬਾਅਦ ਤੋਂ ਇਸ ਨੂੰ ਿਜੱਤਣ ਵਿਚ ਅਸਫਲ ਰਿਹਾ ਹੈ। ਅਮਰੀਕਾ ਇਸ ਤੋਂ ਪਹਿਲਾਂ ਆਖਰੀ ਵਾਰ 2018 ਵਿਚ ਫਾਈਨਲ ਵਿਚ ਪਹੁੰਚਿਆ ਸੀ।
ਦੁਬਈ 'ਚ ਦਮ ਦਿਖਾਵੇਗੀ ਰੀਅਲ ਕਬੱਡੀ ਲੀਗ
NEXT STORY