ਸਪੋਰਟਸ ਡੈਸਕ- ਭਾਰਤ ਦੀ ਸਟਾਰ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਜੋੜੀ ਨੇ ਅੱਜ ਇੱਥੇ ਚਾਈਨਾ ਮਾਸਟਰਜ਼ ਸੁਪਰ 750 ਬੈਡਮਿੰਟਨ ਟੂਰਨਾਮੈਂਟ ਵਿੱਚ ਮਲੇਸ਼ੀਆ ਦੀ ਸਾਬਕਾ ਵਿਸ਼ਵ ਚੈਂਪੀਅਨ ਜੋੜੀ ਆਰੋਨ ਚੀਆ ਅਤੇ ਸੋਹ ਵੂਈ ਯਿਕ ਨੂੰ ਸਿੱਧੇ ਗੇਮਾਂ ਵਿੱਚ ਹਰਾ ਕੇ ਲਗਾਤਾਰ ਦੂਜੇ ਪੁਰਸ਼ ਡਬਲਜ਼ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਪਿਛਲੇ ਹਫ਼ਤੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੇ ਦਾ ਤਗ਼ਮਾ ਜਿੱਤਣ ਅਤੇ ਹਾਂਗਕਾਂਗ ਓਪਨ ਵਿੱਚ ਉਪ ਜੇਤੂ ਰਹਿਣ ਤੋਂ ਬਾਅਦ ਏਸ਼ੀਅਨ ਖੇਡਾਂ ਦੇ ਚੈਂਪੀਅਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਰੋਨ ਅਤੇ ਸੋਹ ਨੂੰ 21-17, 21-14 ਨਾਲ ਹਰਾਇਆ।
ਇਸ ਮੈਚ ਤੋਂ ਪਹਿਲਾਂ ਸਾਤਵਿਕ ਅਤੇ ਚਿਰਾਗ ਦਾ ਮਲੇਸ਼ੀਆ ਦੇ ਦੋ ਵਾਰ ਦੇ ਓਲੰਪਿਕ ਤਗ਼ਮਾ ਜੇਤੂਆਂ ਖ਼ਿਲਾਫ਼ 4-11 ਜਿੱਤ ਦਾ ਰਿਕਾਰਡ ਸੀ। ਭਾਰਤੀ ਜੋੜੀ ਨੇ ਹਾਲ ਹੀ ਵਿੱਚ ਪੈਰਿਸ ਵਿੱਚ ਵਿਸ਼ਵ ਚੈਂਪੀਅਨਸ਼ਿਪ ’ਚ ਕਾਂਸੇ ਦਾ ਤਗ਼ਮਾ ਜਿੱਤਣ ਲਈ ਵੀ ਆਰੋਨ ਅਤੇ ਸੋਹ ਨੂੰ ਹਰਾਇਆ ਸੀ। ਪਹਿਲੀ ਗੇਮ ਵਿੱਚ ਦੋਵਾਂ ਟੀਮਾਂ ਵਿਚਾਲੇ ਸਖ਼ਤ ਮੁਕਾਬਲਾ ਹੋਇਆ। ਮਲੇਸ਼ੀਆ ਦੀ ਟੀਮ ਨੇ 10-7 ਦੀ ਲੀਡ ਲਈ ਸੀ, ਪਰ ਆਰੋਨ ਦੀਆਂ ਗਲਤੀਆਂ ਕਾਰਨ ਸਾਤਵਿਕ ਅਤੇ ਚਿਰਾਗ ਨੇ ਵਾਪਸੀ ਕੀਤੀ।
Asia Cup : ਪਾਕਿ ਵਿਰੁੱਧ ਇੱਕ ਹੋਰ ਪ੍ਰਭਾਵਸ਼ਾਲੀ ਜਿੱਤ ਦਰਜ ਕਰਨ ਉਤਰੇਗਾ ਭਾਰਤ
NEXT STORY