ਇੰਟਰਨੈਸ਼ਨਲ ਡੈਸਕ (ਬਿਊਰੋ) ਨਵਾਂ ਸਾਲ ਚੜ੍ਹਦੇ ਹੀ ਚੀਨ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇੱਥੇ ਤਾਮਿਲਨਾਡੂ ਦੇ ਰਹਿਣ ਵਾਲੇ ਅਬਦੁਲ ਸ਼ੇਖ ਦੀ ਮੌਤ ਹੋ ਗਈ। ਉਸਦੀ ਉਮਰ 22 ਸਾਲ ਸੀ। ਮੌਤ ਦਾ ਕਾਰਨ ਕੋਈ ਬਿਮਾਰੀ ਦੱਸਿਆ ਜਾ ਰਿਹਾ ਹੈ, ਹਾਲਾਂਕਿ ਬਿਮਾਰੀ ਬਾਰੇ ਸਪੱਸ਼ਟ ਤੌਰ 'ਤੇ ਨਹੀਂ ਦੱਸਿਆ ਗਿਆ। ਉੱਧਰ ਭਾਰਤ ਵਿਚ ਰਹਿ ਰਹੇ ਪਰਿਵਾਰ ਨੇ ਅਬਦੁਲ ਦੀ ਲਾਸ਼ ਨੂੰ ਵਾਪਸ ਲਿਆਉਣ ਲਈ ਵਿਦੇਸ਼ ਮੰਤਰਾਲੇ ਤੋਂ ਮਦਦ ਦੀ ਮੰਗ ਕੀਤੀ ਹੈ।
ਅਬਦੁਲ ਪਿਛਲੇ ਪੰਜ ਸਾਲਾਂ ਤੋਂ ਚੀਨ ਵਿੱਚ ਮੈਡੀਕਲ ਦੀ ਪੜ੍ਹਾਈ ਕਰ ਰਿਹਾ ਸੀ। ਉਹ 11 ਦਸੰਬਰ ਨੂੰ ਭਾਰਤ ਆਇਆ ਸੀ ਪਰ ਆਪਣੀ ਇੰਟਰਨਸ਼ਿਪ ਲਈ ਚੀਨ ਦੇ ਕਿਕੀਹਾਰ ਵਾਪਸ ਚਲਾ ਗਿਆ ਸੀ। ਸਮਾਚਾਰ ਏਜੰਸੀ ਇੰਡੀਆ ਟੂਡੇ ਦੇ ਅਨੁਸਾਰ ਅਬਦੁਲ ਨੇ ਉੱਥੇ 8 ਦਿਨਾਂ ਦਾ ਆਈਸੋਲੇਸ਼ਨ ਪੀਰੀਅਡ ਵੀ ਪੂਰਾ ਕੀਤਾ ਸੀ। ਬੀਮਾਰ ਹੋਣ ਤੋਂ ਬਾਅਦ ਅਬਦੁਲ ਨੂੰ ਆਈਸੀਯੂ 'ਚ ਦਾਖਲ ਕਰਵਾਇਆ ਗਿਆ, ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ।
ਪੜ੍ਹੋ ਇਹ ਅਹਿਮ ਖ਼ਬਰ-ਤਾਈਵਾਨ ਨੇ ਚੀਨ ਨੂੰ ਕੋਵਿਡ ਨਾਲ ਨਜਿੱਠਣ ਲਈ ਮਦਦ ਦੀ ਕੀਤੀ ਪੇਸ਼ਕਸ਼
13 ਦੇਸ਼ਾਂ ਨੇ ਚੀਨ ਤੋਂ ਆਉਣ ਵਾਲੇ ਯਾਤਰੀਆਂ 'ਤੇ ਲਗਾਈਆਂ ਪਾਬੰਦੀਆਂ
ਹੁਣ ਤੱਕ 13 ਦੇਸ਼ਾਂ ਨੇ ਚੀਨ ਤੋਂ ਆਉਣ ਵਾਲੇ ਯਾਤਰੀਆਂ 'ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਸੂਚੀ ਵਿੱਚ ਆਸਟ੍ਰੇਲੀਆ, ਕੈਨੇਡਾ, ਮੋਰੋਕੋ, ਫਰਾਂਸ, ਯੂਕੇ, ਸਪੇਨ, ਅਮਰੀਕਾ, ਜਾਪਾਨ, ਇਜ਼ਰਾਈਲ, ਭਾਰਤ, ਇਟਲੀ, ਦੱਖਣੀ ਕੋਰੀਆ ਅਤੇ ਪਾਕਿਸਤਾਨ ਸ਼ਾਮਲ ਹਨ। ਤਾਈਵਾਨ ਨੇ ਚੀਨ ਤੋਂ ਆਉਣ ਵਾਲਿਆਂ ਲਈ ਵੀ ਕੋਵਿਡ ਟੈਸਟਿੰਗ ਲਾਜ਼ਮੀ ਕਰ ਦਿੱਤੀ ਹੈ। ਜ਼ਿਆਦਾਤਰ ਦੇਸ਼ਾਂ ਵਿਚ ਚੀਨ ਤੋਂ ਆਉਣ ਵਾਲੇ ਯਾਤਰੀਆਂ ਨੂੰ ਕੋਰੋਨਾ ਦੀ ਨੈਗੇਟਿਵ ਟੈਸਟ ਰਿਪੋਰਟ ਦਿਖਾਉਣੀ ਪਵੇਗੀ। ਮੋਰੋਕੋ ਨੇ ਪਹਿਲਾਂ ਹੀ 3 ਜਨਵਰੀ ਤੋਂ ਚੀਨ ਤੋਂ ਆਉਣ ਵਾਲੇ ਲੋਕਾਂ 'ਤੇ ਪਾਬੰਦੀ ਲਗਾ ਦਿੱਤੀ ਹੈ। ਉਹ ਕਿਸੇ ਵੀ ਦੇਸ਼ ਤੋਂ ਹੋ ਸਕਦੇ ਹਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਗੁਜਰਾਤ ਦੇ ਇਸ ਕੇਂਦਰ 'ਚ ਸੱਪ ਦੇ ਜ਼ਹਿਰ ਨਾਲ ਬਣੇਗੀ ਦਵਾਈ, 3 ਹਜ਼ਾਰ ਸੱਪ ਰੱਖਣ ਦੀ ਮਿਲੀ ਮਨਜ਼ੂਰੀ
NEXT STORY