ਇਸਲਾਮਾਬਾਦ — ਪਾਕਿਸਤਾਨ ਵਿਚ ਇੱਕ ਬਿਸਕੁਟ ਦਾ ਵਿਗਿਆਪਨ ਵਿਵਾਦਾਂ 'ਚ ਫਸਿਆ ਹੈ। ਵਿਗਿਆਪਨ 4 ਅਕਤੂਬਰ ਤੋਂ ਟੀ.ਵੀ. ਚੈਨਲ 'ਤੇ ਦਿਖਾਇਆ ਜਾ ਰਿਹਾ ਸੀ। ਪਾਕਿਸਤਾਨ ਇਲੈਕਟ੍ਰਾਨਿਕ ਮੀਡੀਆ ਰੈਗੂਲੇਟਰੀ ਅਥਾਰਟੀ (ਪੇਮਰਾ) ਵੱਲੋਂ ਹੁਣ ਇਸ 'ਤੇ ਪਾਬੰਦੀ ਲਗਾਈ ਗਈ ਹੈ। ਇਸ਼ਤਿਹਾਰ ਵਿਚ ਪਾਕਿਸਤਾਨੀ ਅਦਾਕਾਰਾ ਮਹਿਵਿਸ਼ ਹਯਾਤ ਨਜ਼ਰ ਆ ਰਹੀ ਹੈ। ਹੁਣ ਮਾਮਲਾ ਇਹ ਹੈ ਕਿ ਕੁਝ ਲੋਕ ਇਸ਼ਤਿਹਾਰਬਾਜ਼ੀ 'ਤੇ ਪਾਬੰਦੀ ਦੇ ਹੱਕ ਵਿਚ ਹਨ ਅਤੇ ਕੁਝ ਇਸ ਦਾ ਵਿਰੋਧ ਕਰ ਰਹੇ ਹਨ।
ਪਾਕਿਸਤਾਨ ਦੇ ਸਮਾਜ ਸੇਵੀ (ਕਾਰਕੁਨ) ਦਾ ਕਹਿਣਾ ਹੈ ਕਿ ਇਹ ਇਸ਼ਤਿਹਾਰ ਅਸ਼ਲੀਲਤਾ ਦਾ ਸਬੂਤ ਹੈ। ਇਸ ਕਾਰਨ ਸਾਰੇ ਦੇਸ਼ ਵਿਚ ਲੋਕ ਡਰੇ ਹੋਏ ਹਨ। ਦਰਅਸਲ ਇਹ ਇਸ਼ਤਿਹਾਰ ਬਾਲੀਵੁੱਡ ਦੇ ਕਿਸੇ ਵੀ ਆਈਟਮ ਨੰਬਰ ਵਰਗਾ ਹੈ। ਮਹਿਵਿਸ਼ ਪਾਕਿਸਤਾਨ ਦੇ ਚਾਰੇ ਸੂਬਿਆਂ ਦੇ ਪਹਿਰਾਵੇ ਵਿਚ ਨੱਚਦੀ ਦਿਖਾਈ ਦੇ ਰਹੀ ਹੈ ਅਤੇ ਦੇ ਨਾਲ ਕੁਝ ਹੋਰ ਲੋਕ ਵੀ ਡਾਂਸ ਅਦਾਕਾਰੀ ਕਰਦੇ ਦਿਖਾਈ ਦੇ ਰਹੇ ਹਨ।
ਇਹ ਵੀ ਪੜ੍ਹੋ : GDP 'ਤੇ ਪਈ ਕੋਰੋਨਾ ਦੀ ਮਾਰ, ਚਾਲੂ ਵਿੱਤੀ ਵਰ੍ਹੇ ਵਿਚ ਵੱਡੀ ਗਿਰਾਵਟ ਦਾ ਖ਼ਦਸ਼ਾ
ਇਸ ਇਸ਼ਤਿਹਾਰ ਵਿਚ ਇਕ ਸਾਥੀ ਨੇ ਹੱਥ ਵਿਚ ਰਾਈਫਲ ਫੜੀ ਦਿਖਾਈ ਗਈ ਹੈ। ਪੇਮੇਰਾ ਨੇ ਇਸ ਸੰਬੰਧੀ ਟੀ.ਵੀ. ਚੈਨਲਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਸ ਵਿਚ ਕਿਹਾ ਗਿਆ ਹੈ ਕਿ ਅਸ਼ਲੀਲ ਅਤੇ ਇਤਰਾਜ਼ਯੋਗ ਸਮੱਗਰੀ ਨਹੀਂ ਦਿਖਾਈ ਜਾਣੀ ਚਾਹੀਦੀ। ਇਕ ਦਿਨ ਬਾਅਦ ਇਸ ਇਸ਼ਤਿਹਾਰ 'ਤੇ ਪਾਬੰਦੀ ਲਗਾ ਦਿੱਤੀ ਗਈ।
ਪੱਤਰਕਾਰ ਨੇ ਕਿਹਾ- ਇਹ ਮੁਜਰੇ ਵਰਗਾ ਹੈ
ਪਾਕਿਸਤਾਨ ਦੇ ਮਸ਼ਹੂਰ ਪੱਤਰਕਾਰ ਅਤੇ ਲੇਖਕ ਅੰਸਾਰ ਅੱਬਾਸੀ ਨੇ ਇਸ ਇਸ਼ਤਿਹਾਰ ਨੂੰ ਮੁਜਰਾ ਦੱਸਿਆ ਹੈ। ਉਰਦੂ ਵਿਚ ਕੀਤੇ ਇਕ ਟਵੀਟ ਵਿਚ ਉਨ੍ਹਾਂ ਕਿਹਾ, 'ਇਹ ਪਾਕਿਸਤਾਨੀ ਸਮਾਜ ਲਈ ਸਹੀ ਨਹੀਂ ਹੈ।' ਕੁਝ ਦਿਨ ਪਹਿਲਾਂ ਉਨ੍ਹਾਂ ਨੇ ਪਾਕਿਸਤਾਨ ਵਿਚ ਇੱਕ ਸਰਕਾਰੀ ਟੀ.ਵੀ. ਚੈਨਲ ਤੇ ਚੱਲ ਰਹੇ ਤੰਦਰੁਸਤੀ ਪ੍ਰੋਗਰਾਮ ਵਿਚ ਜਨਾਨੀਆਂ ਨੂੰ ਦਿਖਾਏ ਜਾਣ ਦਾ ਵਿਰੋਧ ਕੀਤਾ ਸੀ।
ਇਹ ਵੀ ਪੜ੍ਹੋ : ਤਿਉਹਾਰੀ ਸੀਜ਼ਨ ਤੋਂ ਪਹਿਲਾਂ ਕਰਜ਼ਾਧਾਰਕਾਂ ਨੂੰ ਨਹੀਂ ਮਿਲੀ ਰਾਹਤ, RBI ਨੇ ਰੈਪੋ ਰੇਟ 'ਚ ਨਹੀਂ ਕੀਤਾ ਬਦਲਾਅ
ਮੰਤਰੀ ਨੇ ਇਸਲਾਮ ਵਿਰੋਧੀ ਦੱਸਿਆ
ਇਮਰਾਨ ਖਾਨ ਦੇ ਮੰਤਰੀ ਅਲੀ ਮੁਹੰਮਦ ਖਾਨ ਨੇ ਪੱਤਰਕਾਰ ਅੱਬਾਸੀ ਦੀ ਗੱਲ ਦਾ ਸਮਰਥਨ ਕੀਤਾ ਹੈ। ਉਸਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਟੈਗ ਕਰਦੇ ਹੋਏ ਇੱਕ ਟਵੀਟ ਵੀ ਕੀਤਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਵੀ ਇਸਲਾਮ ਵਿਰੋਧੀ ਕਦਮਾਂ ਦਾ ਵਿਰੋਧ ਕਰਦੇ ਹਨ। ਇਹ ਚੀਜ਼ਾਂ ਸਾਡੇ ਸਮਾਜ ਨੂੰ ਖ਼ਰਾਬ ਕਰਦੀਆਂ ਹਨ ਅਤੇ ਇਸ ਦਾ ਨੌਜਵਾਨਾਂ 'ਤੇ ਮਾੜਾ ਪ੍ਰਭਾਵ ਪੈਂਦਾ ਹੈ।
ਇਹ ਵੀ ਪੜ੍ਹੋ : ਕਾਰੋਬਾਰ ਕਰਨ ਵਾਲਿਆਂ ਲਈ ਖੁਸ਼ਖਬਰੀ, RBI ਨੇ ਕਰਜ਼ੇ 'ਤੇ ਛੋਟ ਨੂੰ ਲੈ ਕੇ ਕੀਤੀ ਵੱਡੀ ਘੋਸ਼ਣਾ
ਵੈਸ਼ਣੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਖ਼ੁਸ਼ਖ਼ਬਰੀ, ਜਲਦ ਸ਼ੁਰੂ ਹੋਵੇਗੀ ਦਿੱਲੀ-ਕਟਰਾ ਐਕਸਪ੍ਰੈੱਸ ਟਰੇਨ
NEXT STORY