ਨਵੀਂ ਦਿੱਲੀ — ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਅੱਜ ਪ੍ਰੈਸ ਕਾਨਫਰੰਸ ਵਿਚ ਨੀਤੀਗਤ ਦਰ 'ਤੇ ਐਲਾਨ ਕਰ ਦਿੱਤਾ ਹੈ। ਰਿਜ਼ਰਵ ਬੈਂਕ ਆਫ ਇੰਡੀਆ ਦੇ ਗਵਰਨਰ ਸ਼ਕਤੀਕਾਂਤ ਦਾਸ ਦੀ ਅਗਵਾਈ ਵਾਲੀ ਛੇ ਮੈਂਬਰੀ ਮੁਦਰਾ ਨੀਤੀ ਕਮੇਟੀ (ਐਮਪੀਸੀ-ਮੁਦਰਾ ਨੀਤੀ ਕਮੇਟੀ) ਨੇ ਵਿਆਜ ਦਰਾਂ ਵਿਚ ਤਬਦੀਲੀ ਨਾ ਕਰਨ ਦਾ ਫੈਸਲਾ ਕੀਤਾ ਹੈ। ਰੈਪੋ ਰੇਟ 4% 'ਤੇ ਸਥਿਰ ਰੱਖੀ ਗਈ ਹੈ। ਐਮ ਪੀ ਸੀ ਨੇ ਸਰਬਸੰਮਤੀ ਨਾਲ ਇਸ ਦਾ ਫੈਸਲਾ ਕੀਤਾ ਹੈ। ਰਿਵਰਸ ਰੈਪੋ ਰੇਟ 3.35 ਪ੍ਰਤੀਸ਼ਤ 'ਤੇ ਬਰਕਰਾਰ ਹੈ।
ਰੈਪੋ ਰੇਟ ਅਜੇ 4 ਪ੍ਰਤੀਸ਼ਤ 'ਤੇ ਬਣੀ ਰਹੇਗੀ। ਇਸ ਦੇ ਨਾਲ ਹੀ ਰਿਵਰਸ ਰੈਪੋ ਰੇਟ 3.35 ਪ੍ਰਤੀਸ਼ਤ 'ਤੇ ਸਥਿਰ ਰੱਖੀ ਗਈ ਹੈ। ਐਮ.ਪੀ.ਸੀ. ਦੇ ਸਾਰੇ 6 ਮੈਂਬਰਾਂ ਨੇ ਵਿਆਜ ਦਰਾਂ ਨੂੰ ਸਥਿਰ ਰੱਖਣ ਦੇ ਹੱਕ ਵਿੱਚ ਵੋਟ ਦਿੱਤੀ। ਫਰਵਰੀ 2019 ਤੋਂ ਹੁਣ ਤੱਕ ਰੇਪੋ ਰੇਟ ਵਿਚ 2.50 ਪ੍ਰਤੀਸ਼ਤ ਦੀ ਕਟੌਤੀ ਹੋਈ ਹੈ।
ਇਸ ਦੇ ਨਾਲ ਹੀ ਆਰ.ਬੀ.ਆਈ. ਗਵਰਨਰ ਨੇ ਕਿਹਾ ਕਿ ਹਾਲ ਹੀ ਦੇ ਆਰਥਿਕ ਅੰਕੜੇ ਚੰਗੇ ਸੰਕੇਤ ਦਿਖਾ ਰਹੇ ਹਨ। ਵਿਸ਼ਵਵਿਆਪੀ ਆਰਥਿਕਤਾ ਵਿਚ ਸੁਧਾਰ ਦੇ ਸੰਕੇਤ ਹਨ। ਬਹੁਤ ਸਾਰੇ ਦੇਸ਼ਾਂ ਵਿਚ ਨਿਰਮਾਣ, ਪ੍ਰਚੂਨ ਵਿਕਰੀ ਵਿਚ ਵੀ ਰਿਕਵਰੀ ਦੇ ਸੰਕੇਤ ਮਿਲ ਰਹੇ ਹਨ। ਖਪਤ, ਨਿਰਯਾਤ ਨੇ ਵੀ ਕਈ ਦੇਸ਼ਾਂ ਵਿਚ ਸੁਧਾਰ ਦਿਖਾਇਆ ਹੈ।
ਇਹ ਵੀ ਦੇਖੋ : ਦੀਵਾਲੀ ਤੋਂ ਪਹਿਲਾਂ ਸਸਤੇ ਹੋਏ ਇਹ ਸੁੱਕੇ ਮੇਵੇ, ਜਾਣੋ ਬਦਾਮ,ਕਾਜੂ ਅਤੇ ਪਿਸਤੇ ਦਾ ਭਾਅ
ਆਓ ਜਾਣਦੇ ਹਾਂ ਆਰ.ਬੀ.ਆਈ. ਕ੍ਰੈਡਿਟ ਨੀਤੀ ਦੇ ਦੌਰਾਨ ਵਰਤੇ ਜਾਣ ਵਾਲੇ ਰੇਪੋ ਰੇਟ, ਰਿਵਰਸ ਰੈਪੋ ਰੇਟ ਅਤੇ ਸੀ.ਆਰ.ਆਰ. ਵਰਗੇ ਸ਼ਬਦ ਦੇ ਅਰਥ।
ਰੇਪੋ ਰੇਟ - ਰੇਪੋ ਰੇਟ ਉਹ ਦਰ ਹੈ ਜਿਸ 'ਤੇ ਆਰ.ਬੀ.ਆਈ. ਬੈਂਕਾਂ ਨੂੰ ਉਧਾਰ ਦਿੰਦਾ ਹੈ। ਬੈਂਕ ਇਸ ਲੋਨ ਨਾਲ ਗਾਹਕਾਂ ਨੂੰ ਕਰਜ਼ੇ ਦਿੰਦੇ ਹਨ। ਘੱਟ ਰੇਪੋ ਰੇਟ ਦਾ ਮਤਲਬ ਹੈ ਕਿ ਬੈਂਕ ਤੋਂ ਮਿਲਣ ਵਾਲੇ ਕਈ ਕਿਸਮਾਂ ਦੇ ਕਰਜ਼ੇ ਸਸਤੇ ਹੋ ਜਾਣਗੇ। ਜਿਵੇਂ ਕਿ ਹੋਮ ਲੋਨ, ਵਾਹਨ ਲੋਨ, ਆਦਿ।
ਇਹ ਵੀ ਦੇਖੋ : SC ਵਲੋਂ ਰੱਦ ਹੋਈਆਂ ਉਡਾਣਾਂ ਦੇ ਪੈਸੈ ਵਾਪਸ ਕਰਨ ਦੇ ਆਦੇਸ਼ ਜਾਰੀ,ਜਾਣੋ ਕਿੰਨਾ ਅਤੇ ਕਿਵੇਂ ਮਿਲੇਗਾ ਰਿਫੰਡ
ਰਿਵਰਸ ਰੈਪੋ ਰੇਟ - ਰਿਵਰਸ ਰੈਪੋ ਦਰ ਉਹ ਦਰ ਹੈ ਜਿਸ 'ਤੇ ਬੈਂਕਾਂ ਨੂੰ ਆਪਣੀ ਤਰਫੋਂ ਆਰ.ਬੀ.ਆਈ. ਵਿਚ ਜਮ੍ਹਾ ਪੈਸੇ 'ਤੇ ਵਿਆਜ ਮਿਲਦਾ ਹੈ। ਰਿਵਰਸ ਰੈਪੋ ਰੇਟ ਦੀ ਵਰਤੋਂ ਬਾਜ਼ਾਰਾਂ ਵਿਚ ਨਕਦੀ ਦੀ ਤਰਲਤਾ ਨੂੰ ਨਿਯੰਤਰਿਤ ਕਰਨ ਲਈ ਕੀਤੀ ਜਾਂਦੀ ਹੈ। ਜਦੋਂ ਵੀ ਮਾਰਕੀਟ ਵਿਚ ਬਹੁਤ ਜ਼ਿਆਦਾ ਨਕਦ ਹੁੰਦਾ ਹੈ, ਆਰਬੀਆਈ ਰਿਵਰਸ ਰੈਪੋ ਰੇਟ ਨੂੰ ਵਧਾਉਂਦਾ ਹੈ, ਤਾਂ ਜੋ ਬੈਂਕ ਵਧੇਰੇ ਵਿਆਜ ਕਮਾਉਣ ਲਈ ਆਪਣਾ ਪੈਸਾ ਇਸ ਕੋਲ ਜਮ੍ਹਾ ਕਰ ਦੇਵੇ।
ਇਹ ਵੀ ਦੇਖੋ : ਇਸ ਰੇਲ ਗੱਡੀ 'ਚ ਯਾਤਰੀਆਂ ਨੂੰ ਮਿਲੇਗੀ ਕੋਰੋਨਾ ਕਿੱਟ, ਹਰ ਮੁਸਾਫ਼ਰ ਦੀ ਹੋਵੇਗੀ ਥਰਮਲ ਸਕ੍ਰੀਨਿੰਗ
ਹਫਤੇ ਦੇ ਆਖ਼ਰੀ ਕਾਰੋਬਾਰੀ ਦਿਨ ਬਾਜ਼ਾਰ 'ਚ ਵਾਧਾ, ਸੈਂਸੈਕਸ-ਨਿਫਟੀ ਦੋਵੇਂ ਚੜ੍ਹੇ
NEXT STORY