ਪਟਿਆਲਾ/ਰਾਜਪੁਰਾ : ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ ਸ਼ਹਿਰ ਵਿਚ ਇਕ ਬਿਜਲੀ ਕਰਮਚਾਰੀ ਨੇ ਇਕ ਵਿਅਕਤੀ 'ਤੇ ਪੇਚਕਸ ਨਾਲ ਹਮਲਾ ਕਰ ਦਿੱਤਾ। ਬਿਜਲੀ ਕਰਮਚਾਰੀ ਨੇ ਪੇਚਕਸ ਨਾਲ ਵਿਅਕਤੀ ਦੇ ਸਿਰ 'ਤੇ ਵਾਰ ਕੀਤਾ ਅਤੇ ਉਸਨੂੰ ਗੰਭੀਰ ਜ਼ਖਮੀ ਕਰ ਦਿੱਤਾ। ਜ਼ਖਮੀ ਵਿਅਕਤੀ ਦੇ ਸਿਰ 'ਤੇ 12 ਟਾਂਕੇ ਲੱਗੇ ਹਨ। ਜ਼ਖਮੀ ਨੇ ਬਿਜਲੀ ਕਰਮਚਾਰੀ ਤੋਂ ਇਹ ਪੁੱਛਿਆ ਸੀ ਕਿ ਬਿਜਲੀ ਕਦੋਂ ਬਹਾਲ ਹੋਵੇਗੀ। ਇਸ ‘ਤੇ ਬਿਜਲੀ ਕਰਮਚਾਰੀ ਗੁੱਸੇ ਵਿਚ ਆ ਗਿਆ ਅਤੇ ਹੱਥ ਵਿਚ ਫੜੇ ਪੇਚਕਸ ਨਾਲ ਉਸ ਦੇ ਸਿਰ ਉਪਰ ਹਮਲਾ ਕਰ ਦਿੱਤਾ। ਜ਼ਖਮੀ ਅਕੁਤਲ ਕੁਮਾਰ ਨੇ ਦੋਸ਼ ਲਗਾਇਆ ਕਿ ਬਿਜਲੀ ਕਰਮਚਾਰੀ ਨੇ ਸ਼ਰਾਬ ਦਾ ਸੇਵਾਨ ਕੀਤਾ ਹੋਇਆ ਸੀ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਕੀਤੀਆਂ ਬਦਲੀਆਂ
ਮਿਲੀ ਜਾਣਕਾਰੀ ਮੁਤਾਬਕ ਕੱਲ੍ਹ ਬਿਜਲੀ ਵਿਭਾਗ ਪੀਐੱਸਪੀਸੀਐਲ ਦੇ ਕਰਮਚਾਰੀ ਰਵਿੰਦਰ ਰਵੀ ਨੇ ਅਤੁਲ ਕੁਮਾਰ ‘ਤੇ ਪੇਚਕਸ ਨਾਲ ਹਮਲਾ ਕੀਤਾ ਹੈ। ਇਸ ਮਾਮਲੇ ਵਿਚ ਪੁਲਸ ਨੇ ਜ਼ਖਮੀ ਨੌਜਵਾਨ ਦੇ ਬਿਆਨ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਧਰ ਸਿਵਲ ਹਸਪਤਾਲ ਰਾਜਪੁਰਾ ਵਿਚ ਜ਼ਖਮੀ ਅਤੁਲ ਦੇ ਸਿਰ 'ਤੇ 12 ਟਾਂਕੇ ਲੱਗੇ ਹਨ। ਦੂਜੇ ਪਾਸੇ ਪੀਐੱਸਪੀਸੀਐੱਲ ਐਕਸੀਅਨ ਰਾਜਪੁਰਾ ਧਰਮਵੀਰ ਕਮਲ ਨੇ ਕਿਹਾ ਕਿ ਬਿਜਲੀ ਬੋਰਡ ਦੇ ਰਵਿੰਦਰ ਰਵੀ ਕਰਮਚਾਰੀ ਵੱਲੋਂ ਅਤੁਲ ਕੁਮਾਰ 'ਤੇ ਹਮਲਾ ਕਰਨ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ। ਵਿਭਾਗ ਉਕਤ ਬਿਜਲੀ ਕਰਮਚਾਰੀ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਕਰੇਗਾ। ਮੁਹੱਲਾ ਵਾਸੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਨਸਾਫ਼ ਨਾ ਮਿਲਿਆ ਤਾਂ ਉਹ ਬਿਜਲੀ ਵਿਭਾਗ ਵਿਰੁੱਧ ਵੱਡਾ ਵਿਰੋਧ ਪ੍ਰਦਰਸ਼ਨ ਕਰਨਗੇ। ਦੂਜੇ ਪਾਸੇ ਪੁਲਸ ਵੱਲੋਂ ਵੀ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ : ਮੁਲਾਜ਼ਮਾਂ ਲਈ ਚੰਗੀ ਖ਼ਬਰ, ਸਰਕਾਰ ਨੇ ਜਾਰੀ ਕੀਤੇ ਨਵੇਂ ਹੁਕਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਸਰਕਾਰ ਦੇ ਲੈਂਡ ਪੂਲਿੰਗ ਪਾਲਿਸੀ ਬਾਰੇ ਵੱਡੇ ਐਲਾਨ, ਕੈਬਨਿਟ ਮੀਟਿੰਗ 'ਚ ਲਿਆ ਫ਼ੈਸਲਾ (ਵੀਡੀਓ)
NEXT STORY