ਸਮਾਣਾ (ਦਰਦ, ਅਸ਼ੋਕ) : ਸਿਟੀ ਪੁਲਸ ਨੇ ਸ਼ਹਿਰ ਦੀ ਇਕ ਖੰਡਰ ਇਮਾਰਤ ’ਚ ਹੈਰੋਇਨ ਦਾ ਨਸ਼ਾ ਕਰ ਰਹੇ ਚਾਰ ਨੌਜਵਾਨਾਂ ਨੂੰ ਕਾਬੂ ਕਰਕੇ ਉਨ੍ਹਾਂ ਖਿਲਾਫ ਨਸ਼ਾ ਵਿਰੋਧੀ ਐਕਟ ਦੀਆਂ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਹਿਚਾਣ ਨਵਦੀਪ ਸ਼ਰਮਾ ਨਿਵਾਸੀ ਵੜੈਚ ਕਲੋਨੀ, ਮੋਨੂ ਨਿਵਾਸੀ ਨੇੜੇ ਸ਼ਨੀਦੇਵ ਮੰਦਰ, ਰਵਿੰਦਰ ਸਿੰਘ ਨਿਵਾਸੀ ਘੜਾਮੀ ਪਤੀ, ਵਿਸ਼ਾਲ ਕੁਮਾਰ ਸਾਰੇ ਨਿਵਾਸੀ ਸਮਾਣਾ ਵਜੋਂ ਹੋਈ।
ਸਿਟੀ ਪੁਲਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਏ.ਐੱਸ.ਆਈ. ਰਾਜਵਿੰਦਰ ਕੌਰ ਨੇ ਪੁਲਸ ਪਾਰਟੀ ਸਣੇ ਵੜੈਚਾਂ ਮੌੜ 'ਤੇ ਗਸਤ ਦੌਰਾਨ ਨਸ਼ੇ ਦੇ ਆਦੀ ਉਕਤ ਮੁਲਜ਼ਮ ਨੌਜਵਾਨਾਂ ਬਾਰੇ ਮਿਲੀ ਸੂਚਨਾ 'ਤੇ ਗਰੀਨ ਟਾਊਨ ਨੇੜੇ ਕੋ- ਆਪਰੇਟਿਵ ਸੁਸਾਇਟੀ ਦੀ ਖੰਡਰ ਇਮਾਰਤ ’ਚ ਰੇਡ ਕਰਕੇ ਮੁਲਜ਼ਮਾਂ ਨੂੰ ਹੈਰੋਇਨ ਦਾ ਨਸ਼ਾ ਕਰਦਿਆਂ ਕਾਬੂ ਕਰ ਹਿਰਾਸਤ ਵਿਚ ਲੈ ਲਿਆ। ਅਧਿਕਾਰੀ ਅਨੁਸਾਰ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਦੇ ਹੁਕਮਾਂ 'ਤੇ ਨਿਆਂਇਕ ਹਿਰਾਸਤ ’ਚ ਜੇਲ ਭੇਜ ਦਿੱਤਾ ਗਿਆ।
ਰੇਲਵੇ ਪੁਲਸ ਨੇ 500 ਗ੍ਰਾਮ ਅਫੀਮ ਸਮੇਤ ਵਿਅਕਤੀ ਕੀਤਾ ਗ੍ਰਿਫਤਾਰ
NEXT STORY