ਨਾਭਾ (ਖੁਰਾਣਾ) : ਥਾਣਾ ਸਦਰ ਪੁਲਸ ਨੇ ਘਰ ਵਿੱਚੋਂ ਸਮਾਨ ਚੁੱਕਣ ਦੇ ਦੋਸ਼ ਵਿਚ 2 ਵਿਅਕਤੀਆਂ ਖ਼ਿਲਾਫ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਹਰਵਿੰਦਰ ਕੌਰ ਪਤਨੀ ਨਾਜਮ ਸਿੰਘ ਵਾਸੀ ਪਿੰਡ ਰੰਨੋ ਅਤੇ ਨਰਿੰਦਰ ਸਿੰਘ ਪੁੱਤਰ ਤਰਲੋਕ ਸਿੰਘ ਵਾਸੀ ਭਾਦਸੋਂ ਵਜੋਂ ਹੋਈ ਹੈ। ਸ਼ਿਕਾਇਤ ਕਰਤਾ ਪੁਸਪਿੰਦਰ ਕੌਰ ਪਤਨੀ ਹਰਜਿੰਦਰ ਸਿੰਘ ਵਾਸੀ ਪਿੰਡ ਸੌਜਾ ਥਾਣਾ ਸਦਰ ਨਾਭਾ ਨੇ ਪੁਲਸ ਨੂੰ ਲਿਖਤੀ ਸ਼ਿਕਾਇਤ ਵਿਚ ਦੋਸ਼ ਲਗਾਇਆ ਕਿ ਮੇਰੇ ਪਤੀ ਦੀ ਮੌਤ ਹੋਣ ਤੋਂ ਬਾਅਦ ਮੁਦੈਲਾ ਦੀ ਭੈਣ 21 ਅਗਸਤ 2022 ਨੂੰ ਮੱਦੈਲਾ ਨੂੰ ਕੁਝ ਦਿਨਾਂ ਲਈ ਆਪਣੇ ਨਾਲ ਲੈ ਗਈ ਸੀ। ਇਸ ਦੌਰਾਨ ਜਦੋਂ 4-5 ਦਿਨਾਂ ਬਾਅਦ ਮੁਦੈਲਾ ਆਪਣੇ ਘਰ ਵਾਪਸ ਆਈ ਤਾਂ ਦੇਖਿਆ ਕਿ ਉਕਤ ਦੋਸ਼ੀਅਨ ਮੁਦੈਲਾ ਦੇ ਘਰ ਵਿਚੋਂ 15 ਤੋਲੇ ਸੋਨਾ, 3 ਮੱਝਾਂ, 1 ਗਾਂ, ਬੁਲਟ ਮੋਟਰਸਾਈਕਲ ਅਤੇ ਹੋਰ ਘਰੇਲੂ ਸਮਾਨ ਵਗੈਰਾ ਟੈਂਪੂ ਵਿਚ ਲੱਦ ਰਹੇ ਸਨ।
ਇਸ ਦੌਰਨ ਜਦੋਂ ਮਦੈਲਾ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਦੋਸ਼ੀਆਂ ਨੇ ਮੁਦੈਲਾ ਨਾਲ ਧੱਕਾ ਮੁੱਕੀ ਕੀਤਾ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਮਦੈਲਾ ਅਤੇ ਉਸ ਦੇ ਲੜਕੇ ਨੂੰ ਘਰ ਵਿਚ ਵੜਨ ਤਕ ਨਹੀਂ ਦਿੱਤਾ ਗਿਆ। ਇਸ 'ਤੇ ਪੁਲਸ ਦੇ ਉੱਚ ਅਧਿਕਾਰੀਆਂ ਨੇ ਮੁਕੱਦਮਾ ਦਰਖਾਸਤ ਪੜਤਾਲ ਕਰਕੇ ਦਰਜ ਰਜਿਸਟਰ ਕੀਤਾ। ਸ਼ਿਕਾਇਤ ਕਰਤਾ ਦੇ ਬਿਆਨਾਂ 'ਤੇ ਪੁਲਸ ਨੇ ਕੇਸ ਦਰਜ ਕਰਕੇ ਅਗਲੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।
ਸਰਪੰਚੀ ਦੀਆਂ ਚੋਣਾਂ ਦੀ ਰੰਜਿਸ਼ ਕਾਰਣ ਹੋਈ ਵੱਡੀ ਵਾਰਦਾਤ
NEXT STORY