ਬਨੂੜ (ਗੁਰਪਾਲ)- ਸ਼ਹਿਰ ਦੇ ਵਾਰਡ ਨੰਬਰ 3 ਦੇ ਵਸਨੀਕ ਇਕ ਕਬਾੜੀਏ ਤੋਂ ਦੁਖੀ ਦੂਜੇ ਕਬਾੜੀਏ ਨੇ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ। ਥਾਣਾ ਮੁਖੀ ਇੰਸਪੈਕਟਰ ਗੁਰਸੇਵਕ ਸਿੰਘ ਨੇ ਦੱਸਿਆ ਕਿ ਬੇਬੀ ਪਤਨੀ ਰਾਜੂ ਵਾਸੀ ਵਾਰਡ ਨੰਬਰ 3 ਢੇਹਾ ਬਸਤੀ ਨੇ ਥਾਣਾ ਬਨੂੜ ਵਿਖੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦਾ ਪਤੀ ਰਾਜੂ ਕਬਾੜ ਲੈ ਕੇ ਇਕ ਹੋਰ ਕਬਾੜੀਏ ਵਿਜੇ ਕੁਮਾਰ ਪੁੱਤਰ ਜਾਗਰ ਵਾਸੀ ਢੇਹਾ ਬਸਤੀ ਵਾਰਡ ਨੰਬਰ 3 ਕੋਲ ਵੇਚਣ ਲਈ ਗਿਆ ਤਾਂ ਉਸ ਨੇ ਉਸ ਦੀ ਰੇਹੜੀ, ਤੱਕੜੀ ਵੱਟੇ ਆਦਿ ਸਾਮਾਨ ਰੱਖ ਲਿਆ ਅਤੇ ਧਮਕੀ ਦਿੱਤੀ ਕਿ ਜੇਕਰ ਉਸ ਨੇ ਆਪਣਾ ਕਵਾੜ ਦਾ ਸਾਮਾਨ ਕਿਸੇ ਹੋਰ ਕੋਲ ਵੇਚਿਆ ਤਾਂ ਉਹ ਉਸ ਨੂੰ ਜਾਨੋਂ ਮਾਰ ਦੇਵੇਗਾ।
ਇਸ ਤੋਂ ਬਾਅਦ ਰਾਜੂ ਘਰ ਆ ਗਿਆ ਅਤੇ ਫਿਰ ਉਸ ਦੀ ਪਤਨੀ ਤੇ ਰਾਜੂ ਦੋਵੇਂ ਵਿਜੇ ਕੁਮਾਰ ਕੋਲ ਗਏ ਤਾਂ ਉਨ੍ਹਾਂ ਨੇ ਦੋਵਾਂ ਪਤੀ-ਪਤਨੀ ਨੂੰ ਬੇਇਜ਼ਤ ਕੀਤਾ। ਇਸ ਤੋਂ ਦੁੱਖੀ ਹੋ ਕੇ ਰਾਜੂ ਨੇ ਦੁਪਹਿਰ ਵੇਲੇ ਘਰ ’ਚ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ। ਇਸ ਘਟਨਾ ਤੋਂ ਬਾਅਦ ਪੁਲਸ ਮੌਕੇ ’ਤੇ ਪਹੁੰਚੀ ਅਤੇ ਪੱਖੇ ਨਾਲ ਲਟਕੇ ਰਾਜੂ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਡੇਰਾਬਸੀ ਦੇ ਸਿਵਲ ਹਸਪਤਾਲ ਦੀ ਮੋਰਚੇ ’ਚ ਰੱਖਵਾ ਦਿੱਤਾ। ਮ੍ਰਿਤਕ ਰਾਜੂ ਦੀ ਪਤਨੀ ਬੇਬੀ ਦੇ ਬਿਆਨਾਂ ’ਤੇ ਜਾਂਚ ਅਧਿਕਾਰੀ ਏ. ਐੱਸ. ਆਈ. ਜਸਵਿੰਦਰ ਪਾਲ ਨੇ ਵਿਜੇ ਕੁਮਾਰ ਖਿਲਾਫ ਧਾਰਾ 351(2),108 ਬੀ. ਐੱਨ. ਐੱਸ. ਐਕਟ ਅਧੀਨ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਸੀ.ਸੀ.ਡੀ ਚੌਂਕ ਦੇ ਸਾਹਮਣੇ ਐਕਸਾਈਜ਼ ਨੇ ਘੇਰੀ ਸ਼ੱਕੀ ਫਾਰਚੂਨਰ ਗੱਡੀ, ਪੇਟੀਆਂ ਹੋਈਆਂ ਬਰਾਮਦ
NEXT STORY