ਫਤਿਹਗੜ੍ਹ ਸਾਹਿਬ (ਜੱਜੀ)- ਟ੍ਰੈਫਿਕ ਪੁਲਸ ਫਤਿਹਗਡ਼੍ਹ ਸਾਹਿਬ ਦੇ ਸਹਾਇਕ ਥਾਣੇਦਾਰ ਲਖਵੀਰ ਸਿੰਘ ਨੇ ਸਰਹਿੰਦ ਮੰਡੀ ਵਿਖੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰ ਰਹੇ ਵਾਹਨ ਚਾਲਕਾਂ ਦੇ ਚਲਾਨ ਕਰਨ ਦੌਰਾਨ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਤੇ ਨਸ਼ੇ ਕਰ ਕੇ ਗੱਡੀਆਂ ਚਲਾਉਣ ਨਾਲ ਹੀ ਜ਼ਿਆਦਾਤਰ ਹਾਦਸੇ ਵਾਪਰਦੇ ਹਨ। ਇਸ ਲਈ ਵੱਧ ਰਹੇ ਸਡ਼ਕ ਹਾਦਸਿਆਂ ਨੂੰ ਰੋਕਣ ਲਈ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ ਤੇ ਇਨ੍ਹਾਂ ਦੀ ਪਲਾਣਾ ਸਭ ਤੋਂ ਵੱਧ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਲੋਕ ਛੋਟੇ ਬੱਚਿਆਂ ਨੂੰ ਮੋਟਰਸਾਈਕਲ ਜਾਂ ਮੋਪੇਡ ਵਗੈਰਾ ਲੈ ਦਿੰਦੇ ਹਨ ਜੋ ਕਿ ਗਲਤ ਹੈ। ਇਸੇ ਤਰ੍ਹਾਂ ਸਕੂਲੀ ਬੱਚਿਆ ਵਾਲੇ ਵਾਹਨਾਂ ਨੂੰ ਵੀ ਟ੍ਰੈਫਿਕ ਨਿਯਮਾਂ ਦੀ ਪੂਰੀ ਤਰਾਂ ਪਾਲਣਾ ਕਰਨੀ ਚਾਹੀਦੀ ਹੈ ਤੇ ਲੋਕਾਂ ਨੂੰ ਨਸ਼ਾ ਕਰ ਕੇ ਵਾਹਨ ਨਹੀਂ ਚਲਾਉਣੇ ਚਾਹੀਦੇ। ਉਨ੍ਹਾਂ ਕਿਹਾ ਕਿ ਤੇਜ਼ ਰਫਤਾਰ ਗੱਡੀਆਂ, ਬਿਨਾਂ ਹੈਲਮਟ, ਮੋਟਰਸਾਈਕਲਾਂ ਦੇ ਸਲੰਸਰਾਂ ’ਚ ਪਟਾਕੇ ਮਾਰਨ ਵਾਲੇ, ਬਿਨਾਂ ਸੀਟ ਬੈਲਟ, ਬੱਸਾਂ ’ਤੇ ਪ੍ਰੈਸ਼ਰ ਹਾਰਨ ਲਗਾਉਣ ਸਮੇਤ ਅਨੇਕਾਂ ਟ੍ਰੈਫਿਕ ਨਿਯਮਾਂ ਦੀ ਉੁਲੰਘਣਾ ਕਰਦੇ ਹਨ, ਜਿਸ ਨੂੰ ਬਰਦਾਸ਼ਤ ਨਹੀ ਕੀਤਾ ਜਾਵੇਗਾ, ਜੋ ਵੀ ਵਿਅਕਤੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰੇਗਾ ਉਸ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਉਨ੍ਹਾਂ ਕਰੀਬ 20 ਵਾਹਨ ਚਾਲਕਾਂ ਦੇ ਚਲਾਨ ਕੀਤੇ।
ਧੰਨ-ਧੰਨ ਮਾਤਾ ਗੁਜਰੀ ਜੀ ਸੋਸਾਇਟੀ ਨੇ ਲਾਇਆ ਖੂਨ ਦਾਨ ਕੈਂਪ
NEXT STORY