ਫਤਿਹਗੜ੍ਹ ਸਾਹਿਬ (ਜਗਦੇਵ)- ਧੰਨ-ਧੰਨ ਮਾਤਾ ਗੁਜਰੀ ਜੀ ਖੂਨ ਦਾਨ ਸੋਸਾਇਟੀ ਫਤਿਹਗਡ਼੍ਹ ਸਾਹਿਬ ਵਲੋਂ ਗੁਰਦੁਆਰਾ ਸ੍ਰੀ ਜੂਪ ਸਾਹਿਬ ਵਿਖੇ ਸੋਸਾਇਟੀ ਦੇ ਪ੍ਰਧਾਨ ਸਟੇਟ ਐਵਾਰਡੀ ਬਲੱਡ ਡੋਨਰ ਡਾ. ਅਮਰੀਕ ਸਿੰਘ ਨਾਗਰਾ ਤੇ ਜੁਗਨੀ ਸਟੂਡੈਂਟਸ ਗਰੁੱਪ ਦੇ ਪ੍ਰਧਾਨ ਤੇ ਸਮਾਜ ਸੇਵੀ ਆਗੂ ਗੁਰਵਿੰਦਰ ਸਿੰਘ ਜੁਗਨੀ ਦੀ ਅਗਵਾਈ ’ਚ ਵਿਸ਼ਾਲ ਖੂਨ ਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਗੁਰਦੁਆਰਾ ਸ੍ਰੀ ਜਯੋਤੀ ਸਰੂਪ ਸਾਹਿਬ ਦੇ ਮੈਨੇਜਰ ਬਲਵਿੰਦਰ ਸਿੰਘ ਭਮਾਰਸੀ ਵਲੋਂ ਕੀਤਾ ਗਿਆ। ਇਸ ਮੌਕੇ ਮੈਨੇਜਰ ਬਲਵਿੰਦਰ ਸਿੰਘ ਭਮਾਰਸੀ ਕਿਹਾ ਕਿ ਧੰਨ-ਧੰਨ ਮਾਤਾ ਗੁਜਰੀ ਜੀ ਖੂਨ ਦਾਨ ਸੋਸਾਇਟੀ ਫਤਿਹਗਡ਼੍ਹ ਸਾਹਿਬ ਵਲੋਂ ਪਿਛਲੇ ਲੰਮੇਂ ਸਮੇਂ ਤੋਂ ਗੁਰਦੁਆਰਾ ਸ੍ਰੀ ਜਯੋਤੀ ਸਰੂਪ ਸਾਹਿਬ ਵਿਖੇ ਖੂਨ ਦਾਨ ਕੈਂਪ ਲਗਾ ਕੇ ਮਨੁੱਖਤਾ ਦੀ ਮਹਾਨ ਸੇਵਾ ਕੀਤੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਇਸ ਦਾਨ ਕੀਤੇ ਗਏ ਖੂਨ ਨਾਲ ਕਿਸੇ ਵੀ ਅਨਜਾਣ ਵਿਅਕਤੀ ਦੀ ਕੀਮਤੀ ਜਾਨ ਬਚਾਈ ਜਾ ਸਕਦੀ ਇਸ ਲਈ ਹਰੇਕ ਵਿਅਕਤੀ ਨੂੰ ਆਪਣੇ ਵਲੋਂ ਬਣਦਾ ਯੋਗਦਾਨ ਜ਼ਰੂਰ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹੋਰ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਅਜਿਹੇ ਲੋਕ ਹਿੱਤ ਕਾਰਜ ਵੱਡੇ ਪੱਧਰ ’ਤੇ ਕਰਨੇ ਚਾਹੀਦੇ ਹਨ। ਇਸ ਮੌਕੇ ਜੁਗਨੀ ਗਰੁੱਪ ਦੇ ਪ੍ਰਧਾਨ ਤੇ ਸਮਾਜ ਸੇਵੀ ਆਗੂ ਗੁਰਵਿੰਦਰ ਸਿੰਘ ਜੁਗਨੀ ਨੇ ਕਿਹਾ ਕਿ ਸੋਸਾਇਟੀ ਵਲੋਂ ਸੱਤਾ ਪੀਰਜੈਨ ਦੇ ਸਹਿਯੋਗ ਨਾਲ ਮਹੀਨੇ ’ਚ ਕਈ ਵਾਰ ਖੂਨ ਦਾਨ ਕੈਂਪ ਲਗਾਇਆ ਜਾਂਦਾ ਹੈ, ਜਿਸ ’ਚ ਵੱਡੇ ਪੱਧਰ ’ਤੇ ਖੂਨ ਦਾਨੀ ਆਪਣਾ ਹਿੱਸਾ ਪਾਉਂਦੇ ਹਨ। ਇਸ ਕੈਂਪ ’ਚ ਰਾਜਿੰਦਰਾ ਹਸਪਤਾਲ ਪਟਿਆਲਾ ਤੋਂ ਡਾ. ਰਿਮਪ੍ਰੀਤ ਵਾਲੀਆ ਹੇਠ ਡਾਕਟਰਾਂ ਦੀ ਟੀਮ ਵਲੋਂ 55 ਯੂਨਿਟ ਖੂਨ ਪ੍ਰਾਪਤ ਕੀਤੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਵਿੰਦਰ ਸਿੰਘ ਰਾਣਾ, ਬਿੰਦਰ ਸਿੱਧੂਵਾਲ, ਪਰਵਿੰਦਰ ਸਿੰਘ, ਅਮ੍ਰਿੰਤਪਾਲ ਸਿੰਘ, ਜਗਦੀਪ ਸਿੰਘ ਦੀਪੀ, ਜਸਪਾਲ ਸਿੰਘ, ਭਿੰਦਰ ਜ਼ੈਲਦਾਰ, ਸਤਨਾਮ ਸਿੰਘ, ਅਵਤਾਰ ਸਿੰਘ, ਤਰਸੇਮ ਸਿੰਘ, ਸਤਵੀਰ ਸਿੰਘ ਸੱਤਾ, ਕੰਵਲਜੀਤ ਕੌਰ ਜੁਗਨੀ, ਜਸਵਿੰਦਰ ਸਿੰਘ, ਹਰਵਿੰਦਰ ਸਿੰਘ ਤੇ ਜਸਪਾਲ ਸਿੰਘ ਆਦਿ ਵੀ ਹਾਜ਼ਰ ਸਨ।
ਪੰਜਾਬ ਸਰਕਾਰ ਡਰਾਈਵਰ ਯੂਨੀਅਨ ਦੀ ਮੀਟਿੰਗ ਹੋਈ
NEXT STORY