ਫਤਿਹਗੜ੍ਹ ਸਾਹਿਬ (ਬਖਸ਼ੀ)- ‘ਦਿ ਹਿਊਮਨ ਰਾਈਟਸ ਐਂਡ ਐਂਟੀ ਕਰੱਪਸ਼ਨ ਫਰੰਟ’ ਪੰਜਾਬ ਦੀ ਮੀਟਿੰਗ ਹੋਈ, ਜਿਸ ’ਚ ਵਿਸ਼ੇਸ਼ ਤੌਰ ’ਤੇ ਸੂਬਾ ਪ੍ਰਧਾਨ ਡਾ. ਐੱਮ. ਐੱਸ. ਰੋਹਟਾ ਸ਼ਾਮਲ ਹੋਏ। ਇਸ ਦੌਰਾਨ ਡਾ. ਰੋਹਟਾ ਵਲੋਂ ਡਾ. ਨਿਰਮਲ ਸਿੰਘ ਘੁੰਮਣ ਨੂੰ ਫਰੰਟ ਦਾ ਸੂਬਾ ਸਕੱਤਰ ਨਿਯੁਕਤ ਕਰਦੇ ਹੋਏ ਸਨਮਾਨਤ ਵੀ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੀਟਿੰਗ ’ਚ ਸਮਾਜਿਕ ਬੁਰਾਈਆਂ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਲਈ ਆਉਣ ਵਾਲੇ ਸਮੇਂ ’ਚ ਉਲੀਕੇ ਜਾਣ ਵਾਲੇ ਪ੍ਰੋਗਰਾਮਾਂ ਸਬੰਧੀ ਵਿਚਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਵੀ ਫੈਸਲਾ ਕੀਤਾ ਗਿਆ ਕਿ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਸਭਾ ਮੌਕੇ ਮੁਫਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਜਾਵੇਗਾ। ਇਸ ਮੌਕੇ ਡਾ. ਜੇ. ਐੈੱਸ. ਬਾਵਾ, ਵੈਦ ਧਰਮ ਸਿੰਘ, ਡਾ. ਕੁਲਦੀਪ ਸਿੰਘ, ਗੁਰਨੇਲ ਸਿੰਘ, ਡਾ. ਗੁਰਸ਼ਰਨ ਰੁਪਾਲ ਤੇ ਹਰਭਜਨ ਸਿੰਘ ਆਦਿ ਹਾਜ਼ਰ ਸਨ।
ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਤੇ ਨਸ਼ੇ ਕਰ ਕੇ ਵਾਹਨ ਚਲਾਉਣ ਨਾਲ ਹੀ ਵਾਪਰਦੇ ਹਨ ਸਡ਼ਕ ਹਾਦਸੇ : ਲਖਵੀਰ ਸਿੰਘ
NEXT STORY