ਪਟਿਆਲਾ (ਬਲਜਿੰਦਰ) : ਕੇਂਦਰੀ ਜੇਲ ਪਟਿਆਲਾ ’ਚੋਂ 3 ਮੋਬਾਈਲ ਫੋਨ ਬਰਾਮਦ ਕੀਤੇ ਹਨ। ਥਾਣਾ ਤ੍ਰਿਪੜੀ ਦੀ ਪੁਲਸ ਨੇ ਵੱਖ-ਵੱਖ ਕੇਸਾਂ ’ਚ 3 ਹਵਾਲਾਤੀਆਂ ਖ਼ਿਲਾਫ ਕੇਸ ਦਰਜ ਕੀਤਾ ਹੈ। ਪਹਿਲੇ ਕੇਸ ’ਚ ਸਹਾਇਕ ਜੇਲ ਸੁਪਰਡੈਂਟ ਕਰਨੈਲ ਸਿੰਘ ਦੀ ਸ਼ਿਕਾਇਤ ’ਤੇ ਹਵਾਲਾਤੀ ਵਰਿੰਦਰ ਸਿੰਘ ਪੁੱਤਰ ਸੋਨਾ ਸਿੰਘ ਵਾਸੀ ਬੈਕਸਾਈਡ ਪਨੇਸ ਨਵਾਂ ਕਾਂਸੀ ਨਗਰ ਫਿਰੋਜ਼ਪੁਰ ਖਿਲਾਫ 52 ਏ ਪ੍ਰੀਜ਼ਨ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਜੇਲ ਪ੍ਰਸ਼ਾਸਨ ਮੁਤਾਬਕ ਡਰਾਮਾ ਬੈਰਕ ਨੰਬਰ 2 ’ਚ ਮੌਜੂਦ ਹਵਾਲਾਤੀ ਵਰਿੰਦਰ ਸਿੰਘ ਦੀ ਜਿਸਮਾਨੀ ਤਲਾਸ਼ੀ ਦੀ ਕਰਨ ’ਤੇ ਇਕ ਮੋਬਾਈਲ ਫੋਨ, ਬੈਟਰੀ ਅਤੇ ਸਿਮ ਕਾਰਡ ਬਰਾਮਦ ਕੀਤਾ ਹੈ।
ਦੂਜੇ ਕੇਸ ’ਚ ਜੇਲ ਦੇ ਸਹਾਇਕ ਸੁਪਰਡੈਂਟ ਜਸਕਿੰਦਰ ਸਿੰਘ ਦੀ ਸ਼ਿਕਾਇਤ ’ਤੇ ਹਵਾਲਾਤੀ ਸੁਨੀਲ ਪੁੱਤਰ ਜੋਗਿੰਦਰ ਸਿੰਘਵਾਸੀ ਭੱਟੀਆਂ ਵਾਲੀ ਬਸਤੀ ਭਾਰਤ ਨਗਰ ਫਿਰੋਜ਼ਪੁਰ ਖ਼ਿਲਾਫ 52 ਏ ਪ੍ਰੀਜ਼ਨ ਐਕਟ ਤਹਿਤ ਕੇਸ ਦਰਜ ਕੀਤਾ ਹੈ। ਜੇਲ ਪ੍ਰਸ਼ਾਸਨ ਮੁਤਾਬਕ ਸੁਨੀਲ ਚੱਕੀ ਨੰਬਰ 8 ਵਿਚ ਮੌਜੂਦ ਸੀ। ਉਸ ਦੀ ਤਲਾਸ਼ੀ ਕਰਨ ’ਤੇ 1 ਮੋਬਾਈਲ, ਸਿਮ ਅਤੇ ਈਅਰ ਫੋਨ ਬਰਾਮਦ ਕੀਤੇ ਗਏ।
ਤੀਜੇ ਕੇਸ ’ਚ ਸਹਾਇਕ ਜੇਲ ਸੁਪਰਡੈਂਟ ਪ੍ਰਗਟ ਸਿੰਘ ਦੀ ਸ਼ਿਕਾਇਤ ’ਤੇ ਹਵਾਲਾਤੀ ਚਰਨਜੀਤ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਕਿਸ਼ੋਰੀ ਪਤਨ ਬੁੰਦੀ ਰਾਜਸਥਾਨ ਖਿਲਾਫ 52-ਏ ਪ੍ਰੀਜ਼ਨ ਐਕਟ ਤਹਿਤ ਕੇਸ ਦਰਜ ਕੀਤਾ ਹੈ। ਜੇਲ ਪ੍ਰਸ਼ਾਸਨ ਮੁਤਾਬਕ ਚਰਨਜੀਤ ਸਿੰਘ ਦੀ ਜਿਸਮਾਨੀ ਤਲਾਸ਼ੀ ਕਰਨ ’ਤੇ ਮੋਬਾਈਲ ਸਮੇਤ ਸਿਮ ਕਾਰਡ ਬਰਾਮਦ ਕੀਤਾ ਗਿਆ।
ਭਿਆਨਕ ਹਾਦਸੇ ਨੇ ਉਜਾੜਿਆ ਪਰਿਵਾਰ, ਪਤੀ-ਪਤਨੀ ਦੀ ਇਕੱਠਿਆਂ ਮੌਤ
NEXT STORY