ਫ਼ਰੀਦਕੋਟ, (ਰਾਜਨ)- ਰੇਲਵੇ ਪੁਲਸ ਨੇ ਇਕ ਵਿਅਕਤੀ ਨੂੰ 15 ਕਿਲੋ ਗਾਂਜੇ ਸਣੇ ਗ੍ਰਿਫਤਾਰ ਕੀਤਾ ਹੈ।
ਜਾਣਕਾਰੀ ਦਿੰਦਿਆਂ ਰੇਲਵੇ ਪੁਲਸ ਥਾਣਾ ਦੇ ਮੁਖੀ ਸੁਖਦੇਵ ਸਿੰਘ ਲਾਡਾ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਨਾਲ ਦੁਪਹਿਰ ਵੇਲੇ ਸਥਾਨਕ ਰੇਲਵੇ ਸਟੇਸ਼ਨ 'ਤੇ ਛਿੰਦਵਾੜਾ ਐਕਸਪ੍ਰੈੱਸ ਗੱਡੀ ਆਉਣ 'ਤੇ ਚੈਕਿੰਗ ਲਈ ਪੁੱਜੇ ਤਾਂ ਪਲੇਟ ਫ਼ਾਰਮ ਨੰਬਰ-1 ਤੋਂ ਅਖਿਲੇਸ਼ ਕੁਮਾਰ ਮੰਡਲ ਪੁੱਤਰ ਟਿਕੋ ਮੰਡਲ ਵਾਸੀ ਮਹਿਰਾਜਪੁਰ ਟੋਲਾ, ਜ਼ਿਲਾ ਭਾਗਲਪੁਰ, ਬਿਹਾਰ ਨੂੰ ਉਕਤ ਮਾਤਰਾ 'ਚ ਗਾਂਜੇ ਸਣੇ ਕਾਬੂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਉਹ ਜਦੋਂ ਰੇਲ ਗੱਡੀ 'ਚੋਂ ਉਤਰਿਆ ਤਾਂ ਸ਼ੱਕ ਦੇ ਆਧਾਰ 'ਤੇ ਉਸ ਦੀ ਤਲਾਸ਼ੀ ਲਈ ਗਈ ਸੀ।
ਮੁਲਜ਼ਮ ਨੇ ਮੰਨਿਆ ਕਿ ਇਹ ਗਾਂਜਾ ਉਹ ਨੌਗਸ਼ੀਆ, ਬਿਹਾਰ ਤੋਂ ਲੈ ਕੇ ਆਇਆ ਸੀ ਅਤੇ ਉਸ ਨੇ ਇਸ ਨੂੰ ਇੱਥੇ ਪ੍ਰਚੂਨ ਵਿਚ ਮਹਿੰਗੇ ਭਾਅ ਵੇਚਣਾ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਵਿਰੁੱਧ ਐੱਨ. ਡੀ. ਪੀ. ਐੱਸ. ਐਕਟ ਤਹਿਤ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਜਾਰੀ ਹੈ।
ਪੀ. ਡਬਲਯੂ. ਡੀ. ਮੁਲਾਜ਼ਮ ਸਰਕਾਰ ਖਿਲਾਫ ਮੋਰਚਾ ਖੋਲ੍ਹਣ ਲਈ ਮਜਬੂਰ
NEXT STORY