ਪਟਿਆਲਾ (ਬਲਜਿੰਦਰ) - ਰੇਲਵੇ ਟਰੈਕ 'ਤੇ ਖੜ੍ਹ ਕੇ ਫੋਟੋ ਖਿਚਵਾਉਣ ਦੇ ਸ਼ੌਕ ਨੇ ਅੱਜ ਰਾਘੋਮਾਜਰਾ ਦੇ ਰਹਿਣ ਵਾਲੇ ਇਕ ਪਰਿਵਾਰ ਦੇ ਇਕਲੌਤੇ ਚਿਰਾਗ ਦੀ ਜਾਨ ਲੈ ਲਈ। ਮ੍ਰਿਤਕ ਦੀ ਪਛਾਣ ਮੁਕਲ ਦੱਤ ਪੁੱਤਰ ਬਾਲੀ ਦੱਤ ਵਾਸੀ ਰਾਘੋਮਾਜਰਾ (21) ਵਜੋਂ ਹੋਈ ਜੋ ਕਿ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਮੁਕਲ ਦਾ ਪਿਤਾ ਪਿਛਲੇ 17 ਸਾਲ ਤੋਂ ਲਾਪਤਾ ਹੈ। ਉਹ ਆਪਣੇ ਦਾਦੇ ਤੇ ਮਾਤਾ ਨਾਲ ਰਹਿ ਰਿਹਾ ਸੀ। ਉਸ ਦੀ ਇਕ ਭੈਣ ਵੀ ਹੈ। ਮੁਕਲ ਸਰਕਾਰੀ ਮਹਿੰਦਰਾ ਕਾਲਜ ਦੀ ਮੈੱਸ ਆਪਣੇ ਦਾਦੇ ਨਾਲ ਮਿਲ ਕੇ ਚਲਾਉਂਦਾ ਸੀ। ਅੱਜ ਸਵੇਰੇ ਉਹ 9 ਵਜੇ ਦੇ ਲਗਭਗ ਆਪਣੇ ਕਿਸੇ ਦੋਸਤ ਨਾਲ ਘਰੋਂ ਗਿਆ। 11 ਵਜੇ ਦੇ ਲਗਭਗ ਉਸ ਦੇ ਦੋਸਤ ਦਾ ਫੋਨ ਉਸ ਦੀ ਮਾਤਾ ਨੂੰ ਆਇਆ, ਜਿਸ ਵਿਚ ਉਸ ਨੇ ਪੂਰੀ ਘਟਨਾ ਬਾਰੇ ਦੱਸਿਆ। ਪਰਿਵਾਰ ਅਨੁਸਾਰ ਜੋ ਦੋਸਤ ਨੇ ਦੱਸਿਆ, ਉਸ ਅਨੁਸਾਰ ਮੁਕਲ ਦੱਤ ਮਾਲ ਰੋਡ ਸਥਿਤ ਰਾਜ ਪੱਧਰੀ ਲਾਇਬ੍ਰੇਰੀ ਦੇ ਪਿਛਲੇ ਪਾਸੇ ਟਰੈਕ 'ਤੇ ਖੜ੍ਹ ਕੇ ਫੋਟੋ ਖਿਚਵਾ ਰਿਹਾ ਸੀ। ਇਸੇ ਦੌਰਾਨ ਉਸ ਨੂੰ ਪਤਾ ਨਹੀਂ ਲੱਗਾ ਕਿ ਕਦੋਂ ਰੇਲ-ਗੱਡੀ ਆਈ ਤੇ ਆਪਣੀ ਲਪੇਟ ਵਿਚ ਲੈ ਲਿਆ। ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਥੇ ਦੱਸਣਯੋਗ ਹੈ ਕਿ ਸ਼ਹਿਰ ਦੇ 21 ਨੰਬਰ ਤੋਂ 19 ਨੰਬਰ ਫਾਟਕ ਦੇ ਵਿਚਕਾਰ ਬਹੁਤ ਵੱਡੇ ਪੱਧਰ 'ਤੇ ਅਜਿਹੇ ਹਾਦਸੇ ਵਾਪਰਦੇ ਹਨ। ਇਹ ਇਕ ਅਜਿਹਾ ਏਰੀਆ ਹੈ, ਜਿਥੇ ਰੇਲ-ਗੱਡੀ ਦੇ ਆਉਣ ਦੀ ਆਵਾਜ਼ ਨਹੀਂ ਆਉਂਦੀ। ਲਿਹਾਜ਼ਾ ਕਈ ਹਾਦਸੇ ਇਸੇ ਤਰ੍ਹਾਂ ਅਚਾਨਕ ਵਾਪਰੇ ਹਨ। ਮਾਹਰਾਂ ਅਨੁਸਾਰ ਇਸ ਏਰੀਏ ਦੀ ਧਰਤੀ ਨੂੰ 'ਬੋਲੀ ਧਰਤੀ' ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਰੇਲ-ਗੱਡੀ ਦੇ ਆਉਣ ਦੀ ਆਵਾਜ਼ ਸੁਣਾਈ ਨਹੀਂ ਦਿੰਦੀ, ਜਿਸ ਕਾਰਨ ਅਕਸਰ ਇਥੇ ਹਾਦਸੇ ਵਾਪਰਦੇ ਰਹਿੰਦੇ ਹਨ।
ਅਜੇ ਫੰਡਾਂ ਦੀ ਦਿੱਕਤ ਹੈ ਪਰ ਸੀ. ਸੀ. ਟੀ. ਵੀ. ਕੈਮਰੇ ਨੂੰ ਲੈ ਕੇ ਪ੍ਰਪੋਜ਼ਲ ਬਣਾਇਆ ਜਾਵੇਗਾ : ਸਿੱਖਿਆ ਮੰਤਰੀ
NEXT STORY