ਪਟਿਆਲਾ (ਪ੍ਰਤਿਭਾ) - ਸਰਕਾਰੀ ਸਕੂਲਾਂ ਵਿਚ ਸੀ. ਸੀ. ਟੀ. ਵੀ. ਕੈਮਰੇ ਲਾਏ ਜਾਣਗੇ। ਮੈਰੀਟੋਰੀਅਸ ਸਕੂਲਾਂ ਵਿਚ ਵੀ ਸੀ. ਸੀ. ਟੀ. ਵੀ. ਕੈਮਰੇ ਲਾਏ ਜਾਣ ਲਈ ਪ੍ਰਪੋਜ਼ਲ ਬਣਾਏ ਜਾਣਗੇ। ਸਰਕਾਰ ਨੂੰ ਫੰਡ ਦੀ ਸਮੱਸਿਆ ਹੈ। ਬਹੁਤੇ ਕੰਮ ਫਿਲਹਾਲ ਰੁਕੇ ਹੋਏ ਹਨ। ਜਲਦੀ ਹੀ ਇਨ੍ਹਾਂ ਨੂੰ ਪੂਰਾ ਕਰਵਾਇਆ ਜਾਵੇਗਾ। ਇਹ ਵਿਚਾਰ ਖਾਸ ਗੱਲਬਾਤ ਦੌਰਾਨ ਸਿੱਖਿਆ ਮੰਤਰੀ ਪੰਜਾਬ ਅਰੁਣਾ ਚੌਧਰੀ ਨੇ ਅੱਜ ਇਥੇ ਪੋਲੋ ਗਰਾਊਂਡ ਵਿਚ ਕਹੇ।
ਉਨ੍ਹਾਂ ਕਿਹਾ ਕਿ ਹੁਣ ਤੱਕ ਸਰਕਾਰੀ ਸਕੂਲਾਂ ਵਿਚ ਸੀ. ਸੀ. ਟੀ. ਵੀ. ਕੈਮਰੇ ਲਾਏ ਜਾਣ ਬਾਰੇ ਕੋਈ ਫੈਸਲਾ ਨਹੀਂ ਹੋਇਆ। ਫੰਡਾਂ ਦੀ ਕਮੀ ਕਾਰਨ ਇਹ ਮਜਬੂਰੀ ਹੈ ਪਰ ਇਸ ਬਾਰੇ ਵਿਚਾਰ ਜ਼ਰੂਰ ਕੀਤੇ ਜਾਣਗੇ।
800 ਸਕੂਲਾਂ ਦੇ ਮਰਜ ਕਰਨ ਨੂੰ ਲੈ ਕੇ ਮੁੱਲਾਂਕਣ 30 ਤੱਕ “: ਬਿਨਾਂ ਇਨਫ੍ਰਾਸਟਰੱਕਚਰ ਦੇ ਪ੍ਰੀ-ਪ੍ਰਾਇਮਰੀ ਕਲਾਸਾਂ ਸ਼ੁਰੂ ਕਰਨ ਦੀ ਗੱਲ 'ਤੇ ਉਨ੍ਹਾਂ ਕਿਹਾ ਕਿ ਹੁਣ 10 ਕਰੋੜ ਰੁਪਏ ਇਨਫ੍ਰਾਸਟਰੱਕਚਰ 'ਤੇ ਖਰਚ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰੀ-ਪ੍ਰਾਇਮਰੀ ਸਕੂਲਾਂ ਵਿਚ ਵਧ ਰਹੀ ਬੱਚਿਆਂ ਦੀ ਗਿਣਤੀ ਨੂੰ ਦੇਖਦੇ ਹੋਏ ਪਹਿਲਾਂ ਅਨੁਸਾਰ ਐਲਾਨੇ ਗਏ 800 ਸਕੂਲਾਂ ਦੇ ਮਰਜ ਕਰਨ ਨੂੰ ਲੈ ਕੇ ਮੁੱਲਾਂਕਣ 30 ਨਵੰਬਰ ਤੱਕ ਕਰ ਲਿਆ ਜਾਵੇਗਾ ਕਿਉਂਕਿ ਬੱਚਿਆਂ ਦੀ ਗਿਣਤੀ ਵਧ ਰਹੀ ਹੈ। ਇਸ ਨੂੰ ਦੇਖਦੇ ਹੋਏ ਸਕੂਲਾਂ ਨੂੰ ਮਰਜ ਕੀਤਾ ਜਾਣਾ ਜ਼ਰੂਰੀ ਹੋ ਗਿਆ ਹੈ। ਪ੍ਰੀ-ਪ੍ਰਾਇਮਰੀ ਕਲਾਸਾਂ ਦੇ ਸ਼ੁਰੂ ਹੋਣ ਨਾਲ ਆਂਗਣਵਾੜੀ ਕੇਂਦਰਾਂ 'ਤੇ ਕੋਈ ਵੀ ਅਸਰ ਨਹੀਂ ਪਏਗਾ। ਸਕੂਲਾਂ ਵਿਚ ਸਿੱਖਿਆ ਦਾ ਪੱਧਰ ਉੱਚਾ ਚੁੱਕਿਆ ਜਾਣਾ ਹੈ। ਆਂਗਣਵਾੜੀ ਵਿਚ ਬੱਚਿਆਂ ਦੇ ਹੋਰ ਪਹਿਲੂਆਂ ਨੂੰ ਦੇਖਿਆ ਜਾਂਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮਰਜ ਹੋਣ ਵਾਲੇ ਸਕੂਲਾਂ ਦੀ ਗਿਣਤੀ 800 ਤੋਂ ਘੱਟ ਵੀ ਹੋ ਸਕਦੀ ਹੈ।
ਮਿੱਡ-ਡੇ-ਮੀਲ ਲਈ ਫੰਡ ਜਲਦੀ ਰਿਲੀਜ਼ ਹੋਵੇਗਾ : ਮਿੱਡ-ਡੇ-ਮੀਲ ਨੂੰ ਲੈ ਕੇ ਵੀ ਫੰਡ ਰਿਲੀਜ਼ ਨਾ ਹੋਣ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਨੇ ਇਹ ਗੜਬੜੀ ਕੀਤੀ ਹੈ। ਉਨ੍ਹਾਂ ਸਰਕਾਰ ਵੱਲੋਂ ਦਿੱਤਾ ਜਾਣ ਵਾਲਾ 40 ਫੀਸਦੀ ਹਿੱਸਾ ਦਿੱਤਾ ਹੀ ਨਹੀਂ ਸੀ, ਜਿਸ ਕਾਰਨ ਫੰਡ ਨਹੀਂ ਦਿੱਤੇ ਜਾ ਸਕੇ। ਹੁਣ ਸਰਕਾਰ ਨੇ ਆਪਣਾ 40 ਫੀਸਦੀ ਹਿੱਸਾ ਪਾਇਆ ਹੈ। ਹੁਣ ਜਲਦੀ ਹੀ ਫੰਡ ਦੇ ਦਿੱਤੇ ਜਾਣਗੇ। ਸਕੂਲ ਵਿਚ ਬੱਚਿਆਂ ਨੂੰ ਯੂਨੀਫਾਰਮ ਨਾ ਦਿੱਤੇ ਜਾਣ ਨੂੰ ਲੈ ਕੇ ਵੀ ਉਨ੍ਹਾਂ ਦਾ ਕਹਿਣਾ ਸੀ ਕਿ ਬਹੁਤੇ ਕੰਮ ਫੰਡਾਂ ਕਾਰਨ ਹੀ ਰੁਕੇ ਹੋਏ ਸਨ। ਹੁਣ ਹੌਲੀ-ਹੌਲੀ ਸਾਰੇ ਫੰਡ ਰਿਲੀਜ਼ ਕੀਤੇ ਜਾ ਰਹੇ ਹਨ। ਜਲਦੀ ਹੀ ਸਕੂਲਾਂ ਵਿਚ ਯੂਨੀਫਾਰਮ ਅਤੇ ਜੁੱਤੇ ਵੀ ਦੇ ਦਿੱਤੇ ਜਾਣਗੇ।
ਮਾਈਨਿੰਗ ਮਾਫੀਆ ਲਈ ਘੱਗਰ ਦਰਿਆ ਦੇ ਕਿਨਾਰੇ ਬਣੇ ਸੋਨੇ ਦੀ ਖਾਨ
NEXT STORY