ਬਹਿਰਾਮ, (ਆਰ.ਡੀ.ਰਾਮਾ)- ਬੰਗਾ-ਨਵਾਂਸ਼ਹਿਰ ਮੁੱਖ ਮਾਰਗ 'ਤੇ ਅਲਟੋ ਕਾਰ ਤੇ ਮਹਿੰਦਰਾ ਪਿੱਕਅੱਪ ਦੀ ਟੱਕਰ 'ਚ ਅਲਟੋ ਚਾਲਕ ਦੇ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਪ੍ਰੋਫੈਸਰ ਗੁਰਸਿਮਰਤ ਸਿੰਘ ਗਰੇਵਾਲ ਪੁੱਤਰ ਗੁਰਨਾਮ ਸਿੰਘ ਵਾਸੀ ਮੁਹੱਲਾ ਗ੍ਰੀਨਲੈਂਡ ਹਦੀਆਬਾਦ (ਫਗਵਾੜਾ) ਆਪਣੀ ਅਲਟੋ ਕਾਰ 'ਤੇ ਆਪਣੇ ਘਰ ਫਗਵਾੜਾ ਜਾ ਰਿਹਾ ਸੀ। ਜਦੋਂ ਉਹ ਪਿੰਡ ਝੰਡੇਰਾਂ ਦੇ ਗੇਟ ਕੋਲ ਪੁੱਜਾ ਤਾਂ ਫਗਵਾੜਾ ਤੋਂ ਇਕ ਮਹਿੰਦਰਾ ਪਿੱਕਅੱਪ, ਜਿਸ ਨੂੰ ਤਸਵਿੰਦਰ ਸਿੰਘ ਪੁੱਤਰ ਹਰੀ ਸਿੰਘ ਵਾਸੀ ਪਿੰਡ ਦੁਸੰਭੜੀ ਜ਼ਿਲਾ ਫਤਿਹਪੁਰ ਸਾਹਿਬ ਚਲਾ ਰਿਹਾ ਸੀ, ਆਈ ਤੇ ਤੇਜ਼ ਰਫ਼ਤਾਰ ਮੋਟਰਸਾਈਕਲ ਵਾਲੇ ਨੂੰ ਬਚਾਉਂਦੀ ਹੋਈ ਅਲਟੋ ਕਾਰ 'ਚ ਵੱਜੀ।
ਹਾਦਸੇ 'ਚ ਅਲਟੋ ਚਾਲਕ ਗੰਭੀਰ ਜ਼ਖਮੀ ਹੋ ਗਿਆ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਥਾਣਾ ਬਹਿਰਾਮ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜ਼ਖਮੀ ਨੂੰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕੇਲਰਾਂ ਵਿਖੇ ਦਾਖਲ ਕਰਵਾਇਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
ਘਨੌਲੀ, 18 ਸਤੰਬਰ (ਸ਼ਰਮਾ)- ਕੁੱਲੂ ਤੋਂ ਸੇਬ ਭਰ ਕੇ ਆ ਰਹੀ ਮਹਿੰਦਰਾ ਪਿੱਕਅੱਪ ਗੱਡੀ ਰਾਸ਼ਟਰੀ ਮਾਰਗ 21(205) 'ਤੇ ਗੁਰਬਖਸ਼ ਮੋਟਲ ਨੇੜੇ ਪਲਟ ਗਈ। ਜਾਣਕਾਰੀ ਮੁਤਾਬਕ ਕੁੱਲੂ ਤੋਂ ਸੇਬ ਭਰ ਕੇ ਉਕਤ ਟੈਂਪੂ ਚੰਡੀਗੜ੍ਹ ਜਾ ਰਿਹਾ ਸੀ। ਉਕਤ ਥਾਂ 'ਤੇ ਸੰਤੁਲਨ ਵਿਗੜਨ ਕਾਰਨ ਟੈਂਪੂ ਪਲਟ ਗਿਆ ਤੇ ਚਾਰੇ ਟਾਇਰ ਉੱਪਰ ਤੇ ਸੇਬ ਹੇਠਾਂ ਆ ਗਏ ਪਰ ਚਾਲਕ ਤੇ ਕੰਡਕਟਰ ਵਾਲ-ਵਾਲ ਬਚ ਗਏ। ਹਾਈਵੇ ਪੁਲਸ ਤੇ ਸੜਕ ਨਿਰਮਾਣ ਕੰਪਨੀ ਦੇ ਵਾਹਨ ਦੀ ਮਦਦ ਨਾਲ ਟੈਂਪੂ ਨੂੰ ਸਿੱਧਾ ਕਰ ਕੇ ਆਵਾਜਾਈ ਨੂੰ ਸੁਚਾਰੂ ਕੀਤਾ ਗਿਆ। ਜ਼ਿਕਰਯੋਗ ਹੈ ਕਿ ਹਾਦਸੇ ਵਾਲੀ ਥਾਂ ਨੇੜੇ ਹੱਡਾਰੋੜੀ ਬਣੀ ਹੋਈ ਹੈ, ਜਿਸ ਕਾਰਨ ਦਰਜਨਾਂ ਕੁੱਤੇ ਸੜਕ 'ਤੇ ਬੈਠੇ ਰਹਿੰਦੇ ਹਨ ਤੇ ਕਈ ਵਾਰ ਕੁੱਤੇ ਨੂੰ ਬਚਾਉਣ ਕਾਰਨ ਹਾਦਸਾ ਵਾਪਰ ਜਾਂਦਾ ਹੈ।
ਫੰਡਾਂ ਦੀ ਹੋਈ ਦੁਰਵਰਤੋਂ ਦੀ ਜਾਂਚ ਨੂੰ ਲੈ ਕੇ ਸਿੱਧੂ ਨੂੰ ਲਿਖਿਆ ਮੰਗ ਪੱਤਰ
NEXT STORY