ਚੰਡੀਗਡ਼੍ਹ (ਰਮਨਜੀਤ)- ਰਾਜ ਸਰਕਾਰ ਵਲੋਂ ਇਕ ਹੁਕਮ ਜਾਰੀ ਕਰ ਕੇ ਵੱਖ ਵੱਖ ਸਰਕਾਰੀ ਵਿਭਾਗਾਂ ’ਚ ਠੇਕਾ ਆਧਾਰ ’ਤੇ ਕੰਮ ਕਰ ਰਹੇ ਮੁਲਾਜ਼ਮਾਂ ਦੀ ਸੇਵਾ ’ਚ 31 ਮਾਰਚ 2021 ਤੱਕ ਵਾਧਾ ਕਰਨ ਦੀ ਆਗਿਆ ਦੇ ਦਿੱਤੀ ਗਈ ਹੈ। ਇਨ੍ਹਾਂ ਹੁਕਮਾਂ ਨਾਲ ਹੀ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਰਾਜ ’ਚ ਜੇਕਰ ਕੰਟਰੈਕਟ ਕਰਮਚਾਰੀਆਂ ਨੂੰ ਰੈਗੂਲਰ ਕਰਨ ਸਬੰਧੀ ਨਵਾਂ ਕਨੂੰਨ ਲਾਗੂ ਹੁੰਦਾ ਹੈ ਤਾਂ ਕੰਟਰੈਕਟ ਕਰਮਚਾਰੀਆਂ ਦੀ ਸੇਵਾ ਉਦੋਂ ਤੱਕ ਹੀ ਮੰਨੀ ਜਾਵੇਗੀ। ਰਾਜ ਸਰਕਾਰ ਦੇ ਪਰਸੋਨਲ ਵਿਭਾਗ ਵਲੋਂ ਜਾਰੀ ਪੱਤਰ ’ਚ ਸਾਰੇ ਵਿਭਾਗਾਂ ਅਤੇ ਬੋਰਡ ਕਾਰਪੋਰੇਸ਼ਨਾਂ ਨੂੰ ਕਿਹਾ ਗਿਆ ਹੈ ਕਿ ਰਾਜ ਸਰਕਾਰ ਵਲੋਂ 24-04-2017 ਨੂੰ ਇਕ ਪੱਤਰ ਜਾਰੀ ਕਰ ਕੇ ਰੈਗੂਲਰ ਅਹੁਦਿਆਂ ਲਈ ਨਵੀਂ ਭਰਤੀ ਦੇ ਬਜਾਏ ਠੇਕੇ ’ਤੇ ਮੁਲਾਜ਼ਮਾਂ ਨੂੰ ਰੱਖਣ ’ਤੇ ਰੋਕ ਲਗਾਈ ਗਈ ਸੀ ਅਤੇ ਨਾਲ ਹੀ ਇਹ ਵੀ ਕਿਹਾ ਗਿਆ ਸੀ ਰਾਜ ’ਚ ਕੱਚੇ ਮੁਲਾਜ਼ਮਾਂ ਜਾਂ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਸਬੰਧੀ ਬਣਨ ਵਾਲੇ ਕਾਨੂੰਨ ਦੇ ਲਾਗੂ ਹੋਣ ਤੱਕ ਕੱਚੇ ਮੁਲਾਜ਼ਮਾਂ ਦੀਆਂ ਸੇਵਾਵਾਂ ਜਾਰੀ ਰੱਖੀਆਂ ਜਾ ਸਕਦੀਆਂ ਹਨ। ਇਹ ਆਗਿਆ 31 ਮਾਰਚ ਤੱਕ ਦੀ ਮਿਆਦ ਲਈ ਦਿੱਤੀ ਗਈ ਸੀ, ਪਰ ਹੁਣ ਮੌਜੂਦਾ ਹਾਲਾਤ ਨੂੰ ਦੇਖਦਿਆਂ ਪਰਸੋਨਲ ਵਿਭਾਗ ਵਲੋਂ ਇਨ੍ਹਾਂ ਕੱਚੇ ਠੇਕਾ ਆਧਾਰਿਤ ਮੁਲਾਜ਼ਿਮਾਂ ਨੂੰ ਰੈਗੂਲਰ ਪੋਸਟਾਂ ਦੇ ਭਰੇ ਜਾਣ ਜਾਂ ਨਵਾਂ ਐਕਟ ਆਉਣ ਜਾਂ ਫੇਰ 31 ਮਾਰਚ ਤੱਕ ਸੇਵਾ ’ਚ ਬਣਾਏ ਰੱਖਣ ਦੀ ਆਗਿਆ ਦਿੱਤੀ ਗਈ ਹੈ। ਨਾਲ ਹੀ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਰੈਗੂਲਰ ਪ੍ਰਮਾਣਿਤ ਅਹੁਦਿਆਂ ਤੋਂ ਇਲਾਵਾ ਹੋਰ ਅਹੁਦਿਆਂ ਦੇ ਸਥਾਨ ’ਤੇ ਕੰਮ ਕਰ ਰਹੇ ਠੇਕਾ ਮੁਲਾਜ਼ਮਾਂ ਨੂੰ ਸਿਰਫ਼ ਉਸੇ ਸੂਰਤ ’ਚ ਵਾਧੇ ਦੀ ਆਗਿਆ ਦਿੱਤੀ ਜਾਵੇਗੀ, ਜਿਨ੍ਹਾਂ ਨੂੰ ਵਿੱਤ ਵਿਭਾਗ ਵਲੋਂ ਸਾਲ 2019-20 ਦੌਰਾਨ ਆਗਿਆ ਦਿੱਤੀ ਗਈ ਸੀ।
ਕੋਰੋਨਾ ਵਾਇਰਸ : ਪਾਕਿ ਸਰਕਾਰ ਨੇ ਸੋਸ਼ਲ ਡਿਸਟੈਂਸ ਲਈ 6 ਫੁੱਟ ਦੀ ਦੂਰੀ ਬਣਾਈ ਰੱਖਣ ਦੇ ਦਿੱਤੇ ਹੁਕਮ
NEXT STORY