ਰੋਹਤਕ — ਸਾਧਵੀ ਯੌਨ-ਸ਼ੋਸ਼ਣ ਮਾਮਲੇ 'ਚ 20 ਸਾਲ ਦੀ ਸਜ਼ਾ ਕੱਟ ਰਹੇ ਰਾਮ ਰਹੀਮ ਦੇ ਜੇਲ 10 ਦਿਨ ਪੂਰੇ ਹੋ ਗਏ ਹਨ। 25 ਅਗਸਤ ਨੂੰ ਦੋਸ਼ੀ ਕਰਾਰ ਦੇਣ ਤੋਂ ਬਾਅਦ ਉਹ ਸੁਨਾਰਿਆਂ ਜੇਲ 'ਚ ਬੰਦ ਹਨ। ਇਸ ਦੌਰਾਨ ਉਨ੍ਹਾਂ ਵਲੋਂ ਹਨੀਪ੍ਰੀਤ ਨੂੰ ਯਾਦ ਕਰਨ ਅਤੇ ਹਨੀਪ੍ਰੀਤ ਨੂੰ ਜੇਲ 'ਚ ਲਿਆਉਣ ਦੀਆਂ ਖਬਰਾਂ ਵੀ ਆਈਆਂ। ਰਾਮ ਰਹੀਮ ਦੀ ਹਨੀਪ੍ਰੀਤ ਨੂੰ ਕੋਰਟ 'ਚ ਲਿਆਉਣ ਦੀ ਅਪੀਲ ਨੂੰ ਕੋਰਟ ਨੇ ਖਾਰਜ ਕਰ ਦਿੱਤਾ ਸੀ। ਰਾਮ ਰਹੀਮ ਜੇਲ ਜਾਣ ਤੋਂ ਬਾਅਦ ਅਜੇ ਤੱਕ ਆਪਣੇ ਕਿਸੇ ਵੀ ਰਿਸ਼ਤੇਦਾਰ ਨੂੰ ਨਹੀਂ ਮਿਲ ਸਕੇ ਅਜੇ ਤੱਕ ਉਨ੍ਹਾਂ ਨੇ 10 ਲੋਕਾਂ ਨੂੰ ਮਿਲਣ ਦੀ ਸੂਚੀ ਦਿੱਤੀ ਹੈ। ਪੁਲਸ ਦੀ ਵੈਰੀਫਿਕੇਸ਼ਨ ਦੇ ਕਾਰਨ ਉਹ ਅਜੇ ਤੱਕ ਕਿਸੇ ਨੂੰ ਵੀ ਨਹੀਂ ਮਿਲ ਸਕੇ।
ਰਾਮ ਰਹੀਮ ਜਦੋਂ ਜੇਲ ਪੁੱਜੇ ਤਾਂ ਉਸੇ ਦਿਨ ਉਨ੍ਹਾਂ ਦੇ ਜੇਲ ਅਕਾਊਂਟ 'ਚ 28 ਹਜ਼ਾਰ ਰੁਪਅ ਪਾਏ ਗਏ ਸਨ। ਰਾਮ ਰਹੀਮ ਉਨ੍ਹਾਂ ਹੀ ਪੈਸਿਆਂ ਨਾਲ ਕੰਟੀਨ ਤੋਂ ਫਲ ਅਤੇ ਜੂਸ ਲੈ ਰਿਹਾ ਹੈ। ਰਾਮ ਰਹੀਮ ਨੂੰ ਜੇਲ ਦੀਆਂ ਰੋਟੀਆਂ ਨਹੀਂ ਪਸੰਦ ਆ ਰਹੀਆਂ, ਵਾਰ-ਵਾਰ ਕਹਿਣ 'ਤੇ ਵੀ ਉਹ ਬਹੁਤ ਘੱਟ ਰੋਟੀ ਖਾ ਰਿਹਾ ਹੈ। ਰਾਮ ਰਹੀਮ ਦੇ ਲਈ ਜੇਲ ਪ੍ਰਸ਼ਾਸਨ ਨੇ ਦੋ ਨੰਬਰਦਾਰ ਨਿਯੁਕਤ ਕੀਤੇ ਹਨ ਜੋ ਉਸਨੂੰ ਰੋਟੀ ਪੁੱਛਦੇ ਹਨ।
ਰਾਮ ਰਹੀਮ ਨੂੰ ਸਵੇਰੇ 5 ਵਜੇ ਜਗਾ ਦਿੱਤਾ ਜਾਂਦਾ ਹੈ ਇਸ ਤੋਂ ਬਾਅਦ 6 ਵਜੇ ਹਾਜ਼ਰੀ ਲੱਗਦੀ ਹੈ। ਇਸ ਤੋਂ ਬਾਅਦ ਸਵੇਰੇ 6.30 ਵਜੇ ਚਾਹ ਅਤੇ ਬ੍ਰੈੱਡ ਦਿੱਤੇ ਜਾਂਦੇ ਹਨ। ਪੇਸ਼ੀ 'ਤੇ ਜਾਣ ਵਾਲੇ ਕੈਦੀਆਂ ਨੂੰ ਨਾਸ਼ਤਾ ਸਵੇਰੇ 9 ਵਜੇ ਦੇ ਦਿੱਤਾ ਜਾਂਦਾ ਹੈ। ਬਾਬਾ ਨੂੰ ਜੇਲ ਦੀ ਕੰਟੀਨ 'ਚ ਫਲ ਅਤੇ ਜੂਸ ਪੀਣ ਲਈ ਦਿੱਤਾ ਜਾ ਰਿਹਾ ਹੈ। ਜੇਲ ਦੀ ਕੰਟੀਨ 'ਚ ਬਿਸਕੁੱਟ, ਨਮਕੀਨ,ਫਲ,ਜੂਸ,ਲੱਡੂ,ਮੱਠੀ, ਸਮੋਸਾ, ਨੂਡਲਜ਼ ਅਤੇ ਖਾਣ-ਪੀਣ ਦੀਆਂ ਕਈ ਚੀਜ਼ਾ ਮਿਲਦੀਆਂ ਹਨ।
ਦੁਪਹਿਰ 3.30 ਮਿੰਟ 'ਤੇ ਚਾਹ ਦਿੱਤੀ ਜਾਂਦੀ ਹੈ। ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਰਾਮ ਰਹੀਮ ਨੂੰ ਅਜੇ ਤੱਕ ਕੋਈ ਕੰਮ ਨਹੀਂ ਦਿੱਤਾ ਗਿਆ। ਸ਼ਾਮ 7.30 ਵਜੇ ਰਾਤ ਦਾ ਭੋਜਨ ਦਿੱਤਾ ਜਾ ਰਿਹਾ ਹੈ। ਸ਼ੂਗਰ ਅਤੇ ਬੀ.ਪੀ. ਹੋਣ ਦੇ ਕਾਰਨ ਰਾਮ ਰਹੀਮ ਨੂੰ ਦੋ ਵਾਰ ਡਾਕਟਰਾਂ ਦੀ ਟੀਮ ਵਲੋਂ ਮੈਡੀਕਲ ਕੀਤਾ ਜਾਂਦਾ ਹੈ। ਰਾਮ ਰਹੀਮ ਦੇ ਜੇਲ 'ਚ ਹੋਣ ਦੇ ਕਾਰਨ ਬਾਕੀ ਕੈਦੀਆਂ ਨੂੰ ਵੀ ਪਰੇਸ਼ਾਨੀ ਹੋ ਰਹੀ ਹੈ, ਉਨ੍ਹਾਂ ਨੂੰ ਵੀ ਬਾਹਰ ਨਹੀਂ ਨਿਕਲਣ ਦਿੱਤਾ ਜਾ ਰਿਹਾ ਹੈ। ਰਾਮ ਰਹੀਮ ਦੇ ਜੇਲ ਆਉਣ ਤੋਂ ਬਾਅਦ ਹੁਣ ਕੋਈ ਵੀ ਨਵਾਂ ਕੈਦੀ ਜੇਲ 'ਚ ਨਹੀਂ ਲਿਆਉਂਦਾ ਜਾ ਰਿਹਾ।
ਡੇਰੇ 'ਚ ਸਰਚ ਦੌਰਾਨ ਸਭ ਤੋਂ ਪਹਿਲਾਂ ਇਸ ਚੀਜ਼ ਦੀ ਭਾਲ ਕਰੇਗੀ ਪੁਲਸ, ਜੇ ਮਿਲ ਗਈ ਤਾਂ ਵਧਣਗੀਆਂ ਰਾਮ ਰਹੀਮ ਦੀਆਂ ਮੁਸ਼ਕਲਾਂ
NEXT STORY