ਜਲੰਧਰ, (ਮਹੇਸ਼)- 12 ਵੀਂ ਕਲਾਸ ਕਰਨ ਤੋਂ ਬਾਅਦ ਯੂਨੀਵਰਸਿਟੀ ਤੋਂ ਫੂਡ ਪ੍ਰੋਡਕਸ਼ਨ ਦਾ ਡਿਪਲੋਮਾ ਕਰਨ ਵਾਲੇ 22 ਸਾਲ ਦੇ ਇਕ ਨੌਜਵਾਨ ਕੋਲੋਂ 10 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਐੱਸ. ਐੱਚ. ਓ. ਰਾਮਾ ਮੰਡੀ ਰੁਪਿੰਦਰ ਸਿੰਘ ਨੇ ਦੱਸਿਆ ਕਿ ਹੁਸ਼ਿਆਰਪੁਰ ਹਾਈਵੇ ’ਤੇ ਕਾਕੀ ਪਿੰਡ ਚੌਕ ਵਿਚ ਨੰਗਲ ਸ਼ਾਮਾ ਪੁਲਸ ਚੌਕੀ ਦੇ ਏ. ਐੱਸ. ਆਈ. ਕੁਲਦੀਪ ਸਿੰਘ ਨੇ ਐੈੱਸ. ਟੀ. ਐੈੱਫ. ਮੁਲਾਜ਼ਮਾਂ ਦੇ ਸਹਿਯੋਗ ਨਾਲ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਸ਼ੱਕੀ ਹਾਲਤ ਵਿਚ ਪੈਦਲ ਆ ਰਹੇ ਨੌਜਵਾਨ ਨੇ ਜਿਵੇਂ ਹੀ ਪੁਲਸ ਪਾਰਟੀ ਨੂੰ ਦੇਖਿਆ ਤਾਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਏ. ਐੱਸ. ਆਈ. ਕੁਲਦੀਪ ਸਿੰਘ ਨੇ ਮੁਲਾਜ਼ਮਾਂ ਦੀ ਮਦਦ ਨਾਲ ਉਸਨੂੰ ਦਬੋਚ ਲਿਆ। ਜਿਸਨੇ ਆਪਣਾ ਨਾਂ ਪੰਕਜ ਕੁਮਾਰ ਉਰਫ ਕਾਕਾ ਪੁੱਤਰ ਰਾਕੇਸ਼ ਕੁਮਾਰ ਗਲੀ ਨੰ. 1 ਰਵਿਦਾਸ ਕਾਲੋਨੀ ਰਾਮਾ ਮੰਡੀ ਦੱਸਿਆ। ਉਸਦੀ ਤਲਾਸ਼ੀ ਲੈਣ ’ਤੇ ਹੈਰੋਇਨ ਬਰਾਮਦ ਹੋਈ। ਇੰਸਪੈਕਟਰ ਰੁਪਿੰਦਰ ਸਿੰਘ ਨੇ ਦੱਸਿਆ ਕਿ ਜਾਂਚ ਵਿਚ ਪਤਾ ਲੱਗਾ ਹੈ ਕਿ ਕਾਕਾ ਖੁਦ ਹੈਰੋਇਨ ਪੀਣ ਦਾ ਆਦੀ ਹੈ ਤੇ ਉਸਨੂੰ ਖਰੀਦਣ ਲਈ ਉਹ ਹੈਰੋਇਨ ਦੀ ਸਪਲਾਈ ਵੀ ਕਰਦਾ ਸੀ। ਉਸਦਾ ਪਿਤਾ ਬੜਿੰਗ ਵਿਚ ਜੁੱਤੀਆਂ ਬਣਾਉਣ ਦਾ ਕੰਮ ਕਰਦਾ ਹੈ ਜਦੋਂ ਕਿ ਮਾਂ ਘਰ ਦੀ ਆਰਥਿਕ ਹਾਲਤ ਠੀਕ ਨਾ ਹੋਣ ਕਾਰਨ ਮਜ਼ਦੂਰੀ ਕਰਦੀ ਹੈ। ਕਾਕਾ ਪੜ੍ਹਿਆ ਲਿਖਿਆ ਹੈ ਪਰ ਨਸ਼ਾ ਕਰਨ ਦੀ ਆਦਤ ਨੇ ਉਸਨੂੰ ਅਜਿਹਾ ਬਣਾ ਦਿੱਤਾ। ਇਹ ਡਿਪਲੋਮਾ ਕਰਨ ਤੋਂ ਬਾਅਦ ਕਿਸੇ ਫੂਡ ਏਜੰਸੀ ਵਿਚ ਵੀ ਕੰਮ ਕਰਦਾ ਸੀ ਪਰ ਬਾਅਦ ਵਿਚ ਉਸਨੂੰ ਉਥੋਂ ਕੱਢ ਦਿੱਤਾ ਗਿਆ। ਮਾਂ ਪਿਉ ਨੇ ਸਖਤ ਮਿਹਨਤ ਕਰ ਕੇ ਦੋਵਾਂ ਭੈਣ ਭਰਾਵਾਂ ਨੂੰ ਪੜ੍ਹਾਇਆ ਪਰ ਉਸਦੇ ਨਸ਼ਾ ਕਰਨ ਕਾਰਨ ਘਰ ਬਣਨ ਦੀ ਬਜਾਏ ਉਜੜਨ ਲੱਗ ਗਿਆ। ਮੁਲਜ਼ਮ ਕਾਕਾ ਦੇ ਖਿਲਾਫ ਥਾਣਾ ਰਾਮਾ ਮੰਡੀ ਵਿਚ ਕੇਸ ਦਰਜ ਕਰ ਲਿਆ ਗਿਆ ਹੈ। ਹਿਰਾਸਤ ਵਿਚ ਲਏ ਗਏ ਮੁਲਜ਼ਮ ਕੋਲੋਂ ਪੁਲਸ ਦੇਰ ਰਾਤ ਤੱਕ ਪੁੱਛਗਿੱਛ ਕਰ ਰਹੀ ਸੀ ਕਿ ਉਹ ਕਿੱਥੋਂ ਹੈਰੋਇਨ ਲੈ ਕੇ ਆਉਂਦਾ ਸੀ। ਉਸਨੂੰ ਕੱਲ ਅਦਾਲਤ ਵਿਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਿਲ ਕੀਤਾ ਜਾਵੇਗਾ।
ਕੁੱਟ-ਮਾਰ ਦੇ ਮਾਮਲੇ ’ਚ ਦੋਸ਼ੀ ਨੂੰ ਮਿਲੀ ਸਜ਼ਾ
ਹੁਸ਼ਿਆਰਪੁਰ, 25 ਜੁਲਾਈ (ਅਮਰਿੰਦਰ)-ਕੁੱਟ-ਮਾਰ ਕਰਨ ਦੇ ਮਾਮਲੇ ’ਚ ਅਮਰੀਕ ਕੁਮਾਰ ਪੁੱਤਰ ਸਾਧੂ ਰਾਮ ਵਾਸੀ ਮਰੂਲਾ ਨੂੰ ਦੋਸ਼ੀ ਕਰਾਰ ਦਿੰਦਿਆਂ ਸੀ. ਜੇ. ਐੱਮ. ਅਮਿਤ ਮੱਲ੍ਹਣ ਦੀ ਅਦਾਲਤ ਨੇ ਅੱਜ ਇਕ ਸਾਲ ਦੀ ਕੈਦ ਤੇ 3 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ। ਜੁਰਮਾਨਾ ਅਦਾ ਨਾ ਕੀਤੇ ਜਾਣ ’ਤੇ 2 ਮਹੀਨੇ ਦੀ ਕੈਦ ਹੋਰ ਕੱਟਣੀ ਪਵੇਗੀ।
ਇਕ ਵਾਰ ਉਜਾਡ਼ਨ ਤੋਂ ਬਾਅਦ ਫਿਰ ਨਾ ਉਜਾਡ਼ਿਆ ਜਾਵੇ
NEXT STORY