ਲੁਧਿਆਣਾ (ਰਾਮ) : ਆਸਟ੍ਰੇਲੀਆ ਭੇਜਣ ਦੇ ਨਾਂ ’ਤੇ 10 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ’ਚ ਥਾਣਾ ਡਵੀਜ਼ਨ ਨੰ. 8 ਦੀ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ। ਮੁਲਜ਼ਮਾਂ ਦੀ ਪਛਾਣ ਪ੍ਰਦੀਪ ਕੁਮਾਰ ਪੁੱਤਰ ਰਤਨਜੀਤ ਸ਼ਰਮਾ ਵਾਸੀ ਦੇਹਰਾਦੂਨ, ਉੱਤਰਾਖੰਡ, ਲੋਕੇਸ਼ ਜੈਨ ਪੁੱਤਰ ਸੁਭਾਸ਼ ਚੰਦਰ ਜੈਨ ਵਾਸੀ ਬੈਂਕ ਕਾਲੋਨੀ ਹੈਬੋਵਾਲ, ਕੀਮਤੀ ਰਾਵਲ ਪੁੱਤਰ ਪ੍ਰਦੁੱਮਨ ਰਾਵਲ ਵਾਸੀ ਚੰਦਰ ਨਗਰ, ਪੂਜਾ ਪੁੱਤਰੀ ਤਿਲਕ ਰਾਜ ਵਾਸੀ ਗ੍ਰੀਨ ਸਿਟੀ 5, ਤਰਲੋਕ ਸਿੰਘ ਕਰਤਾਰ ਸਿੰਘ ਵਾਸੀ ਪ੍ਰਤਾਪ ਕਾਲੋਨੀ ਮੁੰਡੀਆਂ ਕਲਾਂ ਵਜੋਂ ਹੋਈ ਹੈ। ਫਿਲਹਾਲ ਸਾਰੇ ਮੁਲਜ਼ਮ ਫ਼ਰਾਰ ਦੱਸੇ ਜਾਂਦੇ ਹਨ।
ਇਹ ਵੀ ਪੜ੍ਹੋ : ਨਸ਼ੇ ’ਚ ਟੱਲੀ ਡਰਾਈਵਰ ਨੇ ਅੱਧਾ ਦਰਜਨ ਗੱਡੀਆਂ ਨੂੰ ਮਾਰੀ ਟੱਕਰ, ਸ਼ੀਸ਼ੇ, ਬੰਪਰ ਤੇ ਹੋਰ ਕਈ ਹਿੱਸੇ ਭੰਨੇ
ਸ਼ਿਕਾਇਤਕਰਤਾ ਸਾਹਿਲ ਸ਼ਰਮਾ ਵਾਸੀ ਰਾਮ ਨਗਰ ਭਾਮੀਆਂ ਨੇ ਦੱਸਿਆ ਕਿ ਉਸ ਨੇ ਮੁਲਜ਼ਮਾਂ ਨਾਲ ਆਸਟ੍ਰੇਲੀਆ ਜਾਣ ਲਈ ਸੰਪਰਕ ਕੀਤਾ ਸੀ ਪਰ ਮੁਲਜ਼ਮਾਂ ਨੇ ਉਸ ਤੋਂ 10 ਲੱਖ ਰੁਪਏ ਲੈ ਲਏ, ਨਾ ਤਾਂ ਉਸ ਦਾ ਵੀਜ਼ਾ ਲਗਵਾਇਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਉਸ ਨੇ ਇਸ ਸਬੰਧੀ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ। ਪੁਲਸ ਨੇ ਜਾਂਚ ਤੋਂ ਬਾਅਦ ਫ਼ਰਾਰ ਹੋਏ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੋਰਾਂ ਨੇ ਐੱਨ. ਆਰ. ਆਈ. ਦੇ ਘਰ ਨੂੰ ਬਣਾਇਆ ਨਿਸ਼ਾਨਾ, ਸੋਨੇ-ਚਾਂਦੀ ਦੇ ਗਹਿਣੇ, ਨਕਦੀ ਤੇ ਕੀਮਤੀ ਸਾਮਾਨ ਚੋਰੀ
NEXT STORY