ਮੋਗਾ, (ਸੰਦੀਪ)- ਜ਼ਿਲਾ ਤੇ ਐਡੀਸ਼ਨਲ ਸੈਸ਼ਨ ਜੱਜ ਤਰਸੇਮ ਮੰਗਲਾ ਦੀ ਅਦਾਲਤ ਨੇ ਲਗਭਗ ਸਾਢੇ 4 ਸਾਲ ਪਹਿਲਾਂ ਥਾਣਾ ਬਾਘਾਪੁਰਾਣਾ ਪੁਲਸ ਵੱਲੋਂ ਦਰਜ 60 ਕਿਲੋ ਚੂਰਾ-ਪੋਸਤ ਸਮੱਗਲਿੰਗ ਮਾਮਲੇ 'ਚ ਸ਼ਾਮਲ ਇਕ ਦੋਸ਼ੀ ਨੂੰ ਸਬੂਤਾਂ ਅਤੇ ਗਵਾਹਾਂ ਦੇ ਆਧਾਰ 'ਤੇ ਦੋਸ਼ੀ ਕਰਾਰ ਦਿੰਦੇ ਹੋਏ 10 ਸਾਲ ਦੀ ਕੈਦ ਅਤੇ ਇਕ ਲੱਖ ਰੁਪਏ ਜੁਰਮਾਨਾ ਸੁਣਾਇਆ ਹੈ।
ਜੁਰਮਾਨਾ ਨਾ ਅਦਾ ਕਰਨ ਦੀ ਸੂਰਤ 'ਚ ਉਸ ਨੂੰ ਦੋ ਸਾਲ ਦੀ ਕੈਦ ਹੋਰ ਕੱਟਣੀ ਪਵੇਗੀ। ਜਾਣਕਾਰੀ ਅਨੁਸਾਰ ਥਾਣਾ ਬਾਘਾਪੁਰਾਣਾ ਪੁਲਸ ਵੱਲੋਂ 18 ਨਵੰਬਰ ਨੂੰ ਪਿੰਡ ਸੰਗਤਪੁਰਾ ਤੋਂ ਪਿੰਡ ਚੰਨੂੰਵਾਲਾ ਵੱਲ ਗਸ਼ਤ ਕਰਨ ਸਮੇਂ ਸੰਗਤਪੁਰਾ ਪੁਲ ਸੂਆ ਕੋਲੋਂ ਸ਼ੱਕ ਦੇ ਆਧਾਰ 'ਤੇ ਉਥੋਂ ਲੰਘ ਰਹੇ ਇਕ ਵਾਹਨ ਸਵਾਰ ਦੋ ਵਿਅਕਤੀਆਂ ਦੀ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਕੋਲੋਂ ਉਕਤ ਚੂਰਾ-ਪੋਸਤ ਬਰਾਮਦ ਹੋਇਆ, ਜਿਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਅਦਾਲਤ ਨੇ ਇਨ੍ਹਾਂ 'ਚੋਂ ਇਕ ਦੋਸ਼ੀ ਕਾਲਾ ਸਿੰਘ ਵਾਸੀ ਸੰਗਤਪੁਰਾ ਨੂੰ ਸਜ਼ਾ ਸੁਣਾਈ ਹੈ, ਉਥੇ ਇਸ ਮਾਮਲੇ 'ਚ ਸ਼ਾਮਲ ਦੂਸਰੇ ਦੋਸ਼ੀ ਨੂੰ ਅਦਾਲਤ ਵੱਲੋਂ ਪਹਿਲਾਂ ਹੀ ਭਗੌੜਾ ਕਰਾਰ ਦਿੱਤਾ ਜਾ ਚੁੱਕਾ ਹੈ।
ਸਹਿਕਾਰੀ ਬੈਂਕ 'ਚ ਲੱਖਾਂ ਦਾ ਘਪਲਾ ਕਰਨ 'ਤੇ ਮਾਮਲਾ ਦਰਜ, 2 ਨਾਮਜ਼ਦ
NEXT STORY