ਅੰਮ੍ਰਿਤਸਰ (ਦਿਲਜੀਤ ਸ਼ਰਮਾ) : ਕੋਰੋਨਾ ਲਾਗ ਦੀ ਬੀਮਾਰੀ (ਮਹਾਮਾਰੀ) ਦੇ ਚੱਲਦਿਆਂ ਜਿੱਥੇ ਅੱਜ ਪੂਰੇ ਦੇਸ਼ ਵਿਚ ਅਰਬਾਂ ਰੁਪਿਆ ਦਾ ਨੁਕਸਾਨ ਹੋ ਰਿਹਾ ਹੈ ਅਤੇ ਕਰੋੜਾਂ ਲੋਕਾਂ ਦੀਆਂ ਨੌਕਰੀਆਂ ਚੱਲੀਆਂ ਗਈਆਂ ਹਨ, ਉਥੇ ਹੀ ਅੱਜ ਵੀ ਕੁੱਝ ਲੋਕ ਕੋਰੋਨਾ ਨੂੰ ਮੰਨਣ ਲਈ ਤਿਆਰ ਨਹੀਂ ਹਨ। ਅਜਿਹੇ ਲੋਕ ਨਾ ਤਾਂ ਮਾਸਕ ਪਾ ਰਹੇ ਹਨ ਅਤੇ ਨਾ ਹੀ ਕਿਸੇ ਤਰ੍ਹਾਂ ਦਾ ਸੋਸ਼ਲ ਡਿਸਟੈਂਸ ਰੱਖ ਰਹੇ ਹਨ। ਅੱਜ ਵੀ ਅੰਮ੍ਰਿਤਸਰ ਜ਼ਿਲ੍ਹੇ 'ਚ 2 ਦਿਨ ਦੀ ਤਾਲਾਬੰਦੀ ਦੇ ਬਾਅਦ ਸੋਮਵਾਰ ਨੂੰ ਫਿਰ ਤੋਂ ਕੋਰੋਨਾ ਬਲਾਸਟ ਹੋਇਆ ਹੈ। ਸੋਮਵਾਰ ਨੂੰ ਜ਼ਿਲ੍ਹੇ 'ਚ 3 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ। ਇਸ ਦੇ ਨਾਲ ਹੀ ਇੰਟਰਨੈਸ਼ਨਲ ਕ੍ਰਿਕਟ ਖਿਡਾਰੀ ਹਰਵਿੰਦਰ ਸਿੰਘ ਸਮੇਤ 105 ਨਵੇਂ ਮਾਮਲੇ ਸਾਹਮਣੇ ਆਏ ਹਨ। ਹੁਣ ਅੰਮ੍ਰਿਤਸਰ ਜ਼ਿਲ੍ਹੇ 'ਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ 3369 ਤੱਕ ਜਾ ਪਹੁੰਚਿਆ ਹੈ। ਇਨ੍ਹਾਂ 'ਚੋਂ 2573 ਮਰੀਜ਼ ਤੰਦਰੁਸਤ ਹੋ ਚੁੱਕੇ ਹਨ। ਜ਼ਿਲ੍ਹੇ 'ਚ ਅਜੇ ਵੀ 565 ਐਕਟਿਵ ਕੇਸ ਹਨ ਜਦੋਂਕਿ ਮ੍ਰਿਤਕਾਂ ਦੀ ਗਿਣਤੀ 128 ਹੈ।
ਇਹ ਵੀ ਪੜ੍ਹੋ : ਮਹਾਰਾਜੇ ਦੀ ਨਗਰੀ 'ਚ 'ਕੋਰੋਨਾ' ਦਾ ਕਹਿਰ, ਨਹੀਂ ਰੁੱਕ ਰਹੀ ਪਾਜ਼ੇਟਿਵ ਮਰੀਜ਼ਾਂ ਦੀ ਦਰ ਤੇ ਨਾ ਹੀ ਮੌਤ ਦਰ
ਸਿਹਤ ਵਿਭਾਗ ਦੇ ਕਈ ਅਧਿਕਾਰੀਆਂ 'ਚ ਲੁਕ ਕੇ ਬੈਠਾ ਹੈ ਕੋਰੋਨਾ, ਨਹੀਂ ਕਰਵਾ ਰਹੇ ਟੈਸਟ
ਲੋਕਾਂ ਨੂੰ ਨਸੀਹਤ ਦੇਣ ਵਾਲੇ ਸਿਹਤ ਮਹਿਕਮੇ ਦੇ ਕਈ ਅਧਿਕਾਰੀਆਂ ਵਿਚ ਲੁਕ ਕੇ ਕੋਰੋਨਾ ਵਾਇਰਸ ਬੈਠਾ ਹੈ। ਸਿਵਲ ਸਰਜਨ ਦਫ਼ਤਰ ਦੇ ਇੱਕ ਅਧਿਕਾਰੀ ਦੇ ਪਾਜ਼ੇਟਿਵ ਆਉਣ ਤੋਂ ਬਾਅਦ ਵੀ ਉੱਚ ਅਧਿਕਾਰੀਆਂ ਨੇ ਆਪਣੇ ਟੈਸਟ ਨਹੀਂ ਕਰਵਾਏ ਸਨ। ਪਾਜ਼ੇਟਿਵ ਆਇਆ ਅਧਿਕਾਰੀ ਠੀਕ ਹੋ ਕੇ ਦੁਬਾਰਾ ਆਪਣੇ ਦਫ਼ਤਰ ਵਿਚ ਆ ਗਿਆ ਹੈ ਪਰ ਫਿਰ ਵੀ ਸਿਵਲ ਸਰਜਨ ਸਮੇਤ ਹੋਰ ਅਧਿਕਾਰੀਆਂ ਨੇ ਆਪਣੇ ਟੈਸਟ ਨਹੀਂ ਕਰਵਾਏ ਹਨ। ਦੱਸਿਆ ਜਾ ਰਿਹਾ ਹੈ ਕਿ ਇੱਕ ਅਧਿਕਾਰੀ ਦੇ ਪਰਿਵਾਰਿਕ ਮੈਂਬਰ ਖੰਘ ਤੋਂ ਪੀੜਤ ਹੈ ਪਰ ਅਧਿਕਾਰੀ ਵਲੋਂ ਘਰ 'ਤੇ ਹੀ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸਿਵਲ ਸਰਜਨ ਦਫ਼ਤਰ ਦੇ ਜਿਆਦਾਤਰ ਕਰਮਚਾਰੀਆਂ ਦੇ ਟੈਸਟ ਤੱਕ ਨਹੀਂ ਹੋਏ ਹਨ ਜੇਕਰ ਅਧਿਕਾਰੀਆਂ ਸਮੇਤ ਕਰਮਚਾਰੀਆਂ ਦੀ ਸਥਿਤੀ ਹੋਰ ਸਾਹਮਣੇ ਆ ਸਕਦੀ ਹੈ ।
ਇਹ ਵੀ ਪੜ੍ਹੋ : ਜਲੰਧਰ ਜ਼ਿਲ੍ਹੇ 'ਚ ਮੁੜ ਵੱਡੀ ਗਿਣਤੀ 'ਚ ਮਿਲੇ ਕੋਰੋਨਾ ਦੇ ਨਵੇਂ ਕੇਸ, ਅੰਕੜਾ ਪੁੱਜਾ 5400 ਤੋਂ ਪਾਰ
ਕੋਰੋਨਾ ਦੇ ਟੈਸਟਿੰਗ ਟਾਰਗੇਟ ਪੂਰਾ ਕਰਨ 'ਚ ਅਸਫਲ ਹੈ ਸਿਹਤ ਮਹਿਕਮਾ
ਕੋਰੋਨਾ ਦੀ ਟੈਸਟਿੰਗ ਟਾਰਗੇਟ ਨੂੰ ਪੂਰਾ ਕਰਨ ਵਿਚ ਸਿਹਤ ਮਹਿਕਮਾ ਅਸਫਲ ਸਾਬਤ ਹੋ ਰਿਹਾ ਹੈ। ਸਰਕਾਰ ਵਲੋਂ ਨਿਰਧਾਰਤ ਕੀਤੇ ਗਏ 3400 ਦਾ ਟਾਰਗੇਟ ਹੁਣ ਤੱਕ ਜ਼ਿਲ੍ਹੇ 'ਚ ਪੂਰਾ ਨਹੀਂ ਹੋ ਸਕਿਆ ਹੈ। ਰੋਜ਼ਾਨਾ ਦੋ ਹਜ਼ਾਰ ਦੇ ਕਰੀਬ ਕਿਵੇਂ ਹੋ ਰਹੇ ਹਨ। ਜ਼ਿਲ੍ਹੇ 'ਚ 30,00,000 ਤੋਂ ਜ਼ਿਆਦਾ ਦੀ ਆਬਾਦੀ ਹੈ ਜਿਨ੍ਹਾਂ 'ਚੋਂ ਜਿਆਦਾਤਰ ਲੋਕਾਂ ਦੇ ਹੁਣ ਤੱਕ ਨਹੀਂ ਹੋ ਸਕੇ ਹਨ। ਕਈ ਲੋਕ ਤਾਂ ਹੁਣ ਤੱਕ ਜਾਂਚ ਵੀ ਕਰਵਾਉਣ ਲਈ ਅੱਗੇ ਨਹੀਂ ਆ ਰਹੇ ਹਨ। ਸਿਹਤ ਮਹਿਕਮਾ ਵੀ ਗੰਭੀਰਤਾ ਨਾਲ ਕੰਮ ਨਹੀਂ ਕਰ ਰਿਹਾ ਹੈ, ਜੇਕਰ ਇਹੀ ਹਾਲ ਰਿਹਾ ਤਾਂ ਕੋਰੋਨਾ ਦੀ ਚੈਨ ਨੂੰ ਅੰਮ੍ਰਿਤਸਰ ਵਿਚ ਨਹੀਂ ਤੋੜਿਆ ਜਾ ਸਕਦਾ।
ਨਾਭਾ ਜੇਲ੍ਹ 'ਚੋਂ 28 ਸਾਲ ਬਾਅਦ ਰਿਹਾਅ ਹੋਇਆ ਲਾਲ ਸਿੰਘ
NEXT STORY