ਮੋਗਾ (ਅਜ਼ਾਦ) - ਸੀ. ਆਈ. ਏ. ਸਟਾਫ ਮੋਗਾ ਨੇ 12 ਬੋਰਡ ਨਜਾਇਜ਼ ਬੰਦੂਕ ਸਮੇਤ ਇਕ ਵਿਅਕਤੀ ਨੂੰ ਕਾਬੂ ਕਰ ਲਿਆ। ਜਾਣਕਾਰੀ ਦਿੰਦਿਆਂ ਸੀ. ਆਈ. ਏ. ਸਟਾਫ ਮੋਗਾ ਦੇ ਇੰਚਾਰਜ ਇੰਸਪੈਕਟਰ ਕਿੱਕਰ ਸਿੰਘ ਨੇ ਦੱਸਿਆ ਕਿ ਜਦ ਥਾਣੇਦਾਰ ਇਕਬਾਲ ਹੁਸ਼ੈਨ ਪਿੰਡ ਇੰਦਗੜ੍ਹ ਦੇ ਕੋਲ ਪੁਲਸ ਪਾਰਟੀ ਸਮੇਤ ਗਸ਼ਤ ਕਰ ਰਹੇ ਸਨ। ਉਨਾਂ ਗੁਪਤ ਸੂਤਰਾਂ ਦੇ ਅਧਾਰ 'ਤੇ ਮੇਜਰ ਸਿੰਘ ਨਿਵਾਸੀ ਕੋਟ ਮੁਹੰਮਦ ਖਾਂ ਨੂੰ 12 ਬੋਰ ਬੰਦੂਕ ਸਮੇਂ ਕਾਬੂ ਕੀਤਾ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਨੂੰ ਅਸਲਾ ਲਾਇਸੈਂਸ ਜਾਰੀ ਹੋਇਆ ਸੀ, ਜਿਸ 'ਤੇ 12 ਬੋਰ ਬੰਦੂਕ ਦਰਜ ਹੈ। ਕਥਿਤ ਦੋਸ਼ੀ ਨੇ ਲਾਇਸੈਂਸ ਦੀ ਮਿਆਦ ਪੁਰੀ ਹੋਣ 'ਤੇ ਉਸ ਨੂੰ ਰਨਿਊ ਨਹੀਂ ਕਰਵਾਇਆ, ਜਿਸੇ 26 ਮਈ 2015 ਨੂੰ ਜ਼ਿਲਾ ਮੈਜਿਸਟ੍ਰੇਟ ਵਲੋਂ ਉਸਦਾ ਅਸਲਾ ਲਾਇਸੈਂਸ ਰੱਦ ਕਰ ਦਿੱਤਾ। ਕਥਿਤ ਦੋਸ਼ੀ ਫਿਰ ਵੀ ਆਪਣੇ ਕੋਲ 12 ਬੋਰ ਬੰਦੂਕ ਰੱਖ ਕੇ ਬੈਠਾ ਸੀ। ਜਦਕਿ ਉਸ ਨੂੰ ਆਪਣਾ ਅਸਲਾ ਜਮਾਂ ਕਰਵਾਉਣਾ ਚਾਹੀਦਾ ਸੀ। ਥਾਣੇਦਾਰ ਇਕਬਾਲ ਸਿੰਘ ਹੁਸ਼ੈਨ ਨੇ ਕਿਹਾ ਕਿ ਕਥਿਤ ਦੋਸ਼ੀ ਨੂੰ ਪੁੱਛਗਿੱਛ ਦੇ ਬਾਅਦ ਅੱਜ ਮਾਣਯੋਗ ਅਦਾਲ ਵਿਚ ਪੇਸ਼ ਕੀਤਾ ਜਾਵੇਗਾ।
ਵਿਆਹੁਤਾ ਔਰਤ ਨਾਲ ਜਬਰ-ਜ਼ਨਾਹ
NEXT STORY