ਜਲੰਧਰ (ਵਿਸ਼ੇਸ਼)-ਜਲੰਧਰ ਦੇ ਮੀਧਾਂਸ਼ ਕੁਮਾਰ ਗੁਪਤਾ ਨੇ ਆਪਣੀ ਕਾਬਲੀਅਤ ਨਾਲ ਦੇਸ਼-ਵਿਦੇਸ਼ ’ਚ ਪ੍ਰਸਿੱਧੀ ਹਾਸਲ ਕੀਤੀ ਹੈ। ਸਿਰਫ਼ 13 ਸਾਲ ਦੇ ਇਸ ਜੀਨੀਅਸ ਮੁੰਡੇ ਨੇ ‘ਬਲਾਕਚੈਨ ਟੈਕਨਾਲੋਜੀ’ ’ਚ ਸਿਲੇਬਸ ਪੂਰਾ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਸ ਉਪਲੱਬਧੀ ਲਈ ਮੀਧਾਂਸ਼ ਨੂੰ ਆਈ. ਆਈ. ਟੀ. ਮਦਰਾਸ (ਤਾਮਿਲਨਾਡੂ), ਜਿੱਥੋਂ ਉਸ ਨੇ ਇਹ ਸਿਲੇਬਸ ਪੂਰਾ ਕੀਤਾ, ਨੇ ਸਨਮਾਨਤ ਕੀਤਾ ਹੈ। ਆਪਣੇ ਯੂ-ਟਿਊਬ ਚੈਨਲ ’ਤੇ ਇਸ ਉਪਲੱਬਧੀ ਦੀ ਜਾਣਕਾਰੀ ਦਿੰਦੇ ਹੋਏ ਮੀਧਾਂਸ਼ ਨੇ ਦੱਸਿਆ ਕਿ ਉਸ ਨੇ ਆਪਣੇ ਮਾਤਾ-ਪਿਤਾ ਨਾਲ ਇਹ ਪੁਰਸਕਾਰ ਪ੍ਰਾਪਤ ਕੀਤਾ ਅਤੇ ਉੱਥੇ ਆਪਣੀ ਜੀਵਨ ਯਾਤਰਾ ਸਾਂਝੀ ਕਰਦੇ ਹੋਏ ਭਾਸ਼ਣ ਦਿੱਤਾ। ਪੁਰਸਕਾਰ ਦੇ ਨਾਲ ਮੀਧਾਂਸ਼ ਨੂੰ ਜੋ ਪ੍ਰਮਾਣ-ਪੱਤਰ ਮਿਲਿਆ ਹੈ, ਉਸ ’ਤੇ ਬਲਾਕਚੈਨ ਟੈਕਨਾਲੋਜੀ ਪਾਠਕ੍ਰਮ ਪੂਰਾ ਕਰਨ ਵਾਲੇ ਬੈਂਚ ’ਚ ਮੀਧਾਂਸ਼ ਦੇ ਸਭ ਤੋਂ ਘੱਟ ਉਮਰ ਦਾ ਹੋਣ ਦਾ ਜ਼ਿਕਰ ਕੀਤਾ ਗਿਆ ਹੈ। ਆਪਣੀ ਹੁਣ ਤੱਕ ਦੀ ਸਫ਼ਲਤਾ ਦੀ ਯਾਤਰਾ ’ਤੇ ਭਾਸ਼ਣ ਦੇਣ ਲਈ ਮੀਧਾਂਸ਼ ਨੂੰ ਆਈ. ਆਈ. ਟੀ. ਮਦਰਾਸ ਵੱਲੋਂ ਪਿਛਲੇ ਮਹੀਨੇ ਸੱਦਾ ਦਿੱਤਾ ਗਿਆ ਸੀ। ਮੀਧਾਂਸ਼ ਦੀ ਜ਼ਿਕਰਯੋਗ ਉਪਲੱਬਧੀ ਲਈ ਆਈ. ਆਈ. ਟੀ. ਮਦਰਾਸ ਦੇ ਪ੍ਰਸਿੱਧ ਪ੍ਰੋਫੈਸਰਾਂ ਨੇ ਵੀ ਉਸ ਦੀ ਖੂਬ ਸ਼ਲਾਘਾ ਕੀਤੀ।
ਇਹ ਵੀ ਪੜ੍ਹੋ : ਵਿਸਾਖੀ ਮੌਕੇ ਘਰ 'ਚ ਛਾਇਆ ਮਾਤਮ, ਮੋਰਿੰਡਾ ਵਿਖੇ ਵਾਪਰੇ ਦਰਦਨਾਕ ਹਾਦਸੇ 'ਚ 2 ਸਕੇ ਭਰਾਵਾਂ ਦੀ ਮੌਤ
ਮੀਧਾਂਸ਼ ਨੇ ਨਾਮ ਉਪਲੱਬਧੀਆਂ ਦੀ ਲੰਬੀ ਸੂਚੀ
ਮੀਧਾਂਸ਼ ਨੇ ਕੋਰੋਨਾ ਮਹਾਮਾਰੀ ਸਮੇਂ 10 ਸਾਲ ਦੀ ਉਮਰ ’ਚ ‘ਕੋਰੋਨਾਫ੍ਰੀਵਰਲਡ ਡਾਟ ਕਾਮ’ ਪੋਰਟਲ ਵਿਕਸਿਤ ਕੀਤਾ ਸੀ, ਜਿਸ ਦੇ ਲਈ ਪਿਛਲੇ ਸਾਲ ਉਸ ਨੂੰ ‘ਪ੍ਰਧਾਨ ਮੰਤਰੀ ਬਾਲ ਪੁਰਸਕਾਰ 2022’ ਪ੍ਰਦਾਨ ਕੀਤਾ ਗਿਆ। ਮੀਧਾਂਸ਼ ਦੇ ਨਾਂ ਵਰਲਡ ਬੁੱਕ ਆਫ਼ ਰਿਕਾਰਡ (ਸਭ ਤੋਂ ਘੱਟ ਉਮਰ ਦਾ ਕੋਰੋਨਾ ਯੋਧਾ), ਓ. ਐੱਮ. ਜੀ. ਵਰਲਡ ਰਿਕਾਰਡ ਅਤੇ ਐਕਸਕਲੂਸਿਵ ਵਰਲਡ ਰਿਕਾਰਡ (ਸਭ ਤੋਂ ਘੱਟ ਉਮਰ ਦਾ ਸਮਾਜਿਕ ਉਦਯੋਗਪਤੀ), ਇੰਡੀਆ ਬੁੱਕ ਆਫ਼ ਰਿਕਾਰਡ ਅਤੇ ਵਰਲਡ ਰਿਕਾਰਡ (ਸਭ ਤੋਂ ਘੱਟ ਉਮਰ ਦਾ ਵੈੱਬਸਾਈਟ ਡਿਵੈਲਪਰ) ਸਮੇਤ ਕਈ ਰਿਕਾਰਡ ਹਨ।
ਮੀਧਾਂਸ਼ ਨੇ ਪਟਨਾ ਤੋਂ ‘ਸੁਪਰ 30’ ਪਹਿਲ ਦੇ ਸੰਸਥਾਪਕ ਆਨੰਦ ਕੁਮਾਰ ਨਾਲ ‘ਭਾਰਤ ਗੌਰਵ ਸਨਮਾਨ’ ਪ੍ਰਾਪਤ ਕੀਤਾ। ਨਾਲ ਹੀ ਉਸ ਨੇ ਸੀ. ਟੀ. ਗਰੁੱਪ ਜਲੰਧਰ ਵੱਲੋਂ ‘ਮੋਟਰ ਇਨੋਵੇਟਿਵ ਚੈਂਪ ਐਵਾਰਡ’ ਨਾਲ ਸਨਮਾਨਤ ਕੀਤਾ ਗਿਆ ਹੈ। ਮੀਧਾਂਸ਼ ਨੂੰ ਅਗਰਵਾਲ ਸਮਾਜ ਵੱਲੋਂ ‘ਯੰਗੈਸਟ ਇੰਟਰਪ੍ਰੀਨਿਓਰ’ ਦਾ ਐਵਾਰਡ ਵੀ ਦਿੱਤਾ ਜਾ ਚੁੱਕਾ ਹੈ।
ਇਹ ਵੀ ਪੜ੍ਹੋ : ਰਾਹੋਂ 'ਚ ਰੂਹ ਕੰਬਾਊ ਹਾਦਸਾ, 35 ਪ੍ਰਵਾਸੀ ਮਜ਼ਦੂਰਾਂ ਦੀਆਂ ਝੌਂਪੜੀਆਂ ਨੂੰ ਲੱਗੀ ਅੱਗ, 8 ਸਾਲਾ ਬੱਚੀ ਦੀ ਮੌਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਗ਼ਰੀਬ ਪਰਿਵਾਰ 'ਤੇ ਟੁੱਟਾ ਦੁੱਖਾਂ ਦਾ ਪਹਾੜ, ਪੈਸੇ ਕਢਵਾਉਣ ਗਈ ਨੌਜਵਾਨ ਧੀ ਦੀ ਘਰ ਪਰਤੀ ਲਾਸ਼
NEXT STORY