ਲੁਧਿਆਣਾ (ਗੌਤਮ) : ਫਿਰੋਜ਼ਪੁਰ ਮੰਡਲ ਦੇ ਟਿਕਟ ਚੈਕਿੰਗ ਸਟਾਫ ਵੱਲੋਂ ਟ੍ਰੇਨਾਂ ’ਚ ਬਿਨਾਂ ਟਿਕਟ ਦੇ ਯਾਤਰਾ ਕਰਨ ਵਾਲੇ 29,436 ਯਾਤਰੀਆਂ ਨੂੰ ਫੜ ਕੇ ਉਨ੍ਹਾਂ ਤੋਂ ਜੁਰਮਾਨੇ ਦੇ ਤੌਰ ’ਤੇ 2 ਕਰੋੜ 76 ਲੱਖ ਰੁਪਏ ਵਸੂਲੇ। ਡਵੀਜ਼ਨਲ ਰੇਲਵੇ ਮੈਨੇਜਰ ਸੰਜੇ ਸਾਹੂ ਨੇ ਦੱਸਿਆ ਕਿ ਬਿਨਾਂ ਟਿਕਟ ਦੇ ਯਾਤਰੀਆਂ ਨੂੰ ਕਾਬੂ ਕਰਨ ਲਈ ਵਿਭਾਗ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਜਾ ਰਿਹਾ ਹੈ ਤਾਂ ਕਿ ਬਿਨਾਂ ਟਿਕਟ ਦੇ ਯਾਤਰਾ ਕਰਨ ਵਾਲੇ ਰੇਲ ਯਾਤਰੀਆਂ ਦੀ ਇਸ ਆਦਤ ਨੂੰ ਰੋਕਿਆ ਜਾ ਸਕੇ।
ਇਹ ਵੀ ਪੜ੍ਹੋ : ਹਵਾਈ ਫ਼ੌਜ ਦਾ ਲੜਾਕੂ ਜਹਾਜ਼ ਹੋਇਆ ਕ੍ਰੈਸ਼, ਦੂਰ-ਦੂਰ ਤੱਕ ਖਿੱਲਰੇ ਜਹਾਜ਼ ਦੇ ਟੁਕੜੇ
ਟਿਕਟ ਚੈਕਿੰਗ ਸਟਾਫ ਵੱਲੋਂ ਇਸ ਵਿੱਤੀ ਸਾਲ ਦੌਰਾਨ 34 ਕਰੋੜ 14 ਲੱਖ ਰੁਪਏ ਅਰਜਿਤ ਕੀਤੇ ਗਏ ਹਨ। ਮੰਡਲ ਦੇ ਰੇਲਵੇ ਸਟੇਸ਼ਨਾਂ ਨੂੰ ਸਾਫ-ਸੁਥਰਾ ਬਣਾਏ ਰੱਖਣ ਅਤੇ ਆਮ ਜਨਤਾ ਨੂੰ ਸਟੇਸ਼ਨਾਂ ਤੇ ਗੰਦਗੀ ਫੈਲਾਉਣ ਤੋਂ ਰੋਕਣ ਅਤੇ ਉਨ੍ਹਾਂ ਨੂੰ ਸਾਫ-ਸਫਾਈ ਦੇ ਪ੍ਰਤੀ ਜਾਗਰੂਕ ਕਰਨ ਲਈ ਮੰਡਲ ਦੇ ਮੁੱਖ ਸਟੇਸ਼ਨਾਂ ’ਤੇ ਨਿਯਮਿਤ ਜਾਂਚ ਕੀਤੀ ਜਾਂਦੀ ਹੈ। ਇਸ ਦੇ ਨਤੀਜੇ ਵਜੋਂ ਮਾਰਚ ਮਹੀਨੇ ’ਚ 449 ਯਾਤਰੀਆਂ ਨੂੰ ਸਟੇਸ਼ਨ ਕੰਪਲੈਕਸ ’ਚ ਗੰਦਗੀ ਫੈਲਾਉਣ ਦੇ ਕਾਰਨ ਉਨ੍ਹਾਂ ਕੋਲੋਂ 78 ਹਜ਼ਾਰ ਰੁਪਏ ਵੱਧ ਵਸੂਲ ਕੀਤੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਾਸ਼ਨ ਕਾਰਡ ਧਾਰਕਾਂ ਲਈ ਲਈ ਨਵੇਂ ਹੁਕਮ ਜਾਰੀ, ਹੁਣ ਇਸ ਤਾਰੀਖ਼ ਤੱਕ...
NEXT STORY