ਹੁਸ਼ਿਆਰਪੁਰ (ਅਸ਼ਵਨੀ)-ਜ਼ਿਲਾ ਪੁਲਸ ਨੇ ਨਸ਼ੀਲੇ ਪਦਾਰਥਾਂ ਦੇ ਧੰਦੇ 'ਚ ਸ਼ਾਮਲ ਵਿਅਕਤੀਆਂ ਦੀ ਗ੍ਰਿਫ਼ਤਾਰੀ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ 2 ਹੋਰ ਵਿਅਕਤੀਆਂ ਨੂੰ ਨਸ਼ਾ ਵਿਰੋਧੀ ਐਕਟ ਦੀ ਧਾਰਾ 22-61-85 ਤਹਿਤ ਗ੍ਰਿਫ਼ਤਾਰ ਕੀਤਾ ਹੈ।
ਥਾਣਾ ਬੁੱਲ੍ਹੋਵਾਲ ਦੀ ਪੁਲਸ ਨੇ ਪਿੰਡ ਆਲੋਵਾਲ ਦੇ ਕੋਲ ਪੈਟਰੋਲਿੰਗ ਦੌਰਾਨ ਟੀ-ਪੁਆਇੰਟ ਬਾਕਰਪੁਰ ਦੇ ਨਜ਼ਦੀਕ ਇਕ ਵਿਅਕਤੀ ਰਮਨ ਲਾਲ ਪੁੱਤਰ ਖਜ਼ਾਨ ਚੰਦ ਵਾਸੀ ਨਵੀਂ ਬੱਸੀ, ਥਾਣਾ ਹਰਿਆਣਾ ਦੇ ਕਬਜ਼ੇ ਵਿਚੋਂ 30 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ।
ਇਸੇ ਤਰ੍ਹਾਂ ਥਾਣਾ ਮਾਹਿਲਪੁਰ ਦੀ ਪੁਲਸ ਨੇ ਬੀ. ਡੀ. ਓ. ਕਾਲੋਨੀ ਮਾਹਿਲਪੁਰ ਦੇ ਕੋਲ ਇਕ ਔਰਤ ਰੇਖਾ ਰਾਣੀ ਪਤਨੀ ਸੁੱਖਾ ਰਾਮ ਵਾਸੀ ਬੀ. ਡੀ. ਓ. ਕਾਲੋਨੀ ਮਾਹਿਲਪੁਰ ਦੇ ਕਬਜ਼ੇ ਵਿਚੋਂ 53 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ। ਪੁਲਸ ਵੱਲੋਂ ਗ੍ਰਿਫ਼ਤਾਰ ਦੋਸ਼ੀਆਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਭਾਜਪਾ ਕਾਊਂਸਲਰ ਤੇ ਉਸ ਦੇ ਭਰਾ ਨਾਲ ਕੁੱਟਮਾਰ, ਅੱਧਾ ਦਰਜਨ ਲੋਕਾਂ 'ਤੇ ਕੇਸ ਦਰਜ
NEXT STORY