ਚੰਡੀਗੜ੍ਹ (ਸੁਸ਼ੀਲ ਰਾਜ) : ਕ੍ਰਾਈਮ ਬ੍ਰਾਂਚ ਦੀ ਟੀਮ ਨੇ ਚੰਡੀਗੜ੍ਹ ਅਤੇ ਮੋਹਾਲੀ ਤੋਂ ਬੁਲੇਟ ਮੋਟਰਸਾਈਕਲ ਚੋਰੀ ਕਰਨ ਵਾਲੇ ਅੰਤਰਰਾਜੀ ਵਾਹਨ ਚੋਰ ਗਿਰੋਹ ਦੇ ਦੋ ਮੈਂਬਰਾਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਦੀ ਪਛਾਣ ਗੁਲਸ਼ਨ ਵਾਸੀ ਪਿੰਡ ਅਰਾਈਆਂ, ਫ਼ਿਰੋਜ਼ਪੁਰ, ਪੰਜਾਬ ਅਤੇ ਹਰਪ੍ਰੀਤ ਸਿੰਘ ਵਾਸੀ ਢਾਕਾ ਬਸਤੀ ਮੱਲਾਂਵਾਲਾ ਰੋਡ ਮੱਖੂ ਵਜੋਂ ਹੋਈ ਹੈ। ਕ੍ਰਾਈਮ ਬ੍ਰਾਂਚ ਨੇ ਵਾਹਨ ਚੋਰਾਂ ਕੋਲੋਂ ਮੌਕੇ ’ਤੇ ਹੀ 10 ਚੋਰੀ ਦੇ ਬੁਲੇਟ ਮੋਟਰਸਾਈਕਲ ਬਰਾਮਦ ਕੀਤੇ ਹਨ। ਕ੍ਰਾਈਮ ਬ੍ਰਾਂਚ ਨੇ ਬੁਲੇਟ ਮੋਟਰਸਾਈਕਲ ਚੋਰੀ ਦੇ ਮਾਮਲੇ ਚੰਡੀਗੜ੍ਹ ’ਚ ਦਰਜ ਕੀਤੇ ਹਨ, ਜਦਕਿ ਬਾਕੀ 5 ਮੋਟਰਸਾਈਕਲ ਮੋਹਾਲੀ ਤੋਂ ਦੋਸ਼ੀਆਂ ਨੇ ਚੋਰੀ ਕੀਤੇ ਸਨ। ਕ੍ਰਾਈਮ ਬ੍ਰਾਂਚ ਵਾਹਨ ਚੋਰਾਂ ਤੋਂ ਹੋਰ ਵਾਹਨਾਂ ਸਬੰਧੀ ਪੁੱਛਗਿੱਛ ਕਰ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ : ਸੰਘਣੀ ਧੁੰਦ ਦਾ ਕਹਿਰ, ਭਿਆਨਕ ਸੜਕ ਹਾਦਸੇ ਨੇ ਘਰ ’ਚ ਵਿਛਾਏ ਸੱਥਰ
ਕ੍ਰਾਈਮ ਬ੍ਰਾਂਚ ਦੇ ਡੀ. ਐੱਸ. ਪੀ. ਰਜਨੀਸ਼ ਕੁਮਾਰ ਦੀ ਅਗਵਾਈ ਹੇਠ ਇੰਸਪੈਕਟਰ ਸਤਵਿੰਦਰ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਚੰਡੀਗੜ੍ਹ ਤੋਂ ਮੋਟਰਸਾਈਕਲ ਚੋਰੀ ਕਰ ਕੇ ਫਰਾਰ ਹੋ ਰਹੇ ਵਿਅਕਤੀ ਦਾ 31 ਦਸੰਬਰ 2022 ਨੂੰ ਖੰਨਾ, ਪੰਜਾਬ ਨੇੜੇ ਐਕਸੀਡੈਂਟ ਹੋ ਗਿਆ ਸੀ, ਜਿਸ ’ਚ ਉਸ ਦਾ ਹੱਥ ਟੁੱਟ ਗਿਆ ਸੀ। ਬੁਲੇਟ ਮੋਟਰਸਾਈਕਲ ਚੋਰੀ ਕਰਨ ਵਾਲੇ ਗਿਰੋਹ ਨੂੰ ਕਾਬੂ ਕਰਨ ਲਈ ਇੰਸਪੈਕਟਰ ਸਤਵਿੰਦਰ ਸਿੰਘ ਦੀ ਅਗਵਾਈ ਹੇਠ ਵਿਸ਼ੇਸ਼ ਟੀਮ ਬਣਾਈ ਗਈ ਸੀ। ਇਸ ਮਾਮਲੇ ਦੀ ਤੁਰੰਤ ਜਾਂਚ ਕਰ ਰਹੀ ਪੁਲਸ ਟੀਮ ਨੇ ਅੰਤਰਰਾਜੀ ਵਾਹਨ ਚੋਰ ਗਿਰੋਹ ਦੇ ਦੋ ਮੈਂਬਰਾਂ ਗੁਲਸ਼ਨ ਅਤੇ ਹਰਪ੍ਰੀਤ ਸਿੰਘ ਨੂੰ ਪੰਜਾਬ ਦੇ ਮੱਖੂ ਤੋਂ ਕਾਬੂ ਕਰ ਲਿਆ। ਕ੍ਰਾਈਮ ਬ੍ਰਾਂਚ ਨੇ ਚੋਰੀ ਦੇ ਬੁਲੇਟ ਮੋਟਰਸਾਈਕਲ ਬਰਾਮਦ ਕਰਨ ਲਈ ਦੋਵਾਂ ਵਾਹਨ ਚੋਰਾਂ ਦਾ ਪੁਲਸ ਰਿਮਾਂਡ ਹਾਸਲ ਕੀਤਾ ਹੈ। ਪੁਲਸ ਰਿਮਾਂਡ ਦੌਰਾਨ ਪੁਲਸ ਨੇ ਗੁਲਸ਼ਨ ਅਤੇ ਹਰਪ੍ਰੀਤ ਦੇ ਖੁਲਾਸੇ ’ਤੇ ਚੋਰੀ ਦੇ 10 ਬੁਲੇਟ ਮੋਟਰਸਾਈਕਲ ਬਰਾਮਦ ਕੀਤੇ ਹਨ। ਜਾਂਚ ਦੌਰਾਨ ਪਤਾ ਲੱਗਾ ਕਿ ਗੁਲਸ਼ਨ ’ਤੇ ਇਸ ਤੋਂ ਪਹਿਲਾਂ ਵੀ ਚੋਰੀ ਦੇ ਤਿੰਨ ਅਤੇ ਐੱਨ. ਡੀ. ਪੀ. ਐੱਸ. ਐਕਟ ਦੇ ਕੇਸ ਦਰਜ ਹਨ।
ਇਹ ਖ਼ਬਰ ਵੀ ਪੜ੍ਹੋ : ਦਿੱਲੀ-ਭੁਵਨੇਸ਼ਵਰ ਏਅਰ ਵਿਸਤਾਰਾ ਫਲਾਈਟ ਦੀ ਐਮਰਜੈਂਸੀ ਲੈਂਡਿੰਗ, ਜਾਣੋ ਕੀ ਹੋਇਆ
ਜੇਲ੍ਹ ’ਚ ਬੰਦ ਮੁਲਜ਼ਮ ਨੂੰ ਵੇਚੇ ਸਨ ਚਾਰ ਮੋਟਰਸਾਈਕਲ
ਅੰਤਰਰਾਜੀ ਵਾਹਨ ਚੋਰ ਗਿਰੋਹ ਦੇ ਮੈਂਬਰ ਨੇ ਦੱਸਿਆ ਕਿ ਉਸ ਨੇ ਜੇਲ੍ਹ ’ਚ ਬੰਦ ਗੈਂਗਸਟਰ ਅਮਨ ਨੂੰ ਚਾਰ ਮੋਟਰਸਾਈਕਲ ਵੇਚੇ ਸਨ। ਅਮਨ ਇਸ ਸਮੇਂ ਆਰ. ਡੀ. ਐਕਸ. ਕੇਸ ਵਿਚ ਫਿਰੋਜ਼ਪੁਰ ਦੀ ਉੱਚ ਸੁਰੱਖਿਆ ਜੇਲ ਵਿਚ ਬੰਦ ਹੈ। ਕ੍ਰਾਈਮ ਬ੍ਰਾਂਚ ਦੀ ਟੀਮ ਜਲਦ ਹੀ ਅਮਨ ਦਾ ਪ੍ਰੋਡਕਸ਼ਨ ਵਾਰੰਟ ਹਾਸਲ ਕਰੇਗੀ, ਤਾਂ ਜੋ ਚੋਰੀ ਹੋਏ ਬੁਲੇਟ ਮੋਟਰਸਾਈਕਲ ਨੂੰ ਬਰਾਮਦ ਕੀਤਾ ਜਾ ਸਕੇ।
ਇਹ ਖ਼ਬਰ ਵੀ ਪੜ੍ਹੋ : ਪੰਜਾਬੀਆਂ ਲਈ ਮਾਣ ਵਾਲੀ ਗੱਲ, ਨਡਾਲਾ ਦੀ ਦਿਲ ਕੁਮਾਰੀ ਆਸਟ੍ਰੇਲੀਅਨ ਪੁਲਸ ’ਚ ਹੋਈ ਭਰਤੀ
ਨਸ਼ਾ ਖਰੀਦਣ ਲਈ ਬੁਲੇਟ ਚੋਰੀ ਕਰਦੇ ਸਨ
ਗੁਲਸ਼ਨ ਅਤੇ ਹਰਪ੍ਰੀਤ ਸਿੰਘ ਮੋਹਾਲੀ ਅਤੇ ਚੰਡੀਗੜ੍ਹ ਤੋਂ ਬੁਲੇਟ ਮੋਟਰਸਾਈਕਲ ਚੋਰੀ ਕਰ ਕੇ ਸਸਤੇ ਭਾਅ ’ਤੇ ਵੇਚਦੇ ਸਨ, ਤਾਂ ਜੋ ਦੋਵੇਂ ਹੈਰੋਇਨ ਦਾ ਸੇਵਨ ਕਰ ਸਕਣ। ਪੁਲਸ ਨੇ ਦੱਸਿਆ ਕਿ ਦੋਸ਼ੀ ਜ਼ਿਆਦਾਤਰ ਘਰਾਂ ਦੇ ਬਾਹਰ ਖੜ੍ਹੇ ਬੁਲੇਟ ਮੋਟਰਸਾਈਕਲ ਚੋਰੀ ਕਰਦੇ ਸਨ। ਮੁਲਜ਼ਮਾਂ ਨੇ ਪਹਿਲਾਂ ਬੁਲੇਟ ਮੋਟਰਸਾਈਕਲ ਦਾ ਤਾਲਾ ਤੋੜਿਆ, ਉਸ ਤੋਂ ਬਾਅਦ ਬਿਜਲੀ ਦੇ ਪਲੱਗ ਨਾਲ ਤਾਰਾਂ ਜੋੜ੍ਹ ਕੇ ਚਾਲੂ ਕੀਤਾ ਅਤੇ ਪੰਜਾਬ ਲੈ ਗਏ।
ਇਨ੍ਹਾਂ ਥਾਣਿਆਂ ਦੇ ਕੇਸ ਹੋਏ ਹੱਲ
ਅੰਤਰਰਾਜੀ ਵਾਹਨ ਚੋਰ ਗਿਰੋਹ ਦੀ ਨਿਸ਼ਾਨਦੇਹੀ ’ਤੇ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਵਾਹਨ ਚੋਰੀ ਦੀ ਦਰਜ ਐੱਫ. ਆਈ. ਆਰ. ਤਹਿਤ ਪੰਜ ਥਾਣਿਆਂ ਵਿਚ ਵਾਹਨ ਚੋਰੀ ਦੇ ਦਰਜ ਮਾਮਲੇ ਹੱਲ ਕੀਤੇ ਹਨ। ਇਸ ਤਹਿਤ ਸੈਕਟਰ-39 ਥਾਣੇ ਦਾ 2, ਸੈਕਟਰ-49 ਥਾਣੇ ਦਾ 2, ਮਲੋਆ ਥਾਣੇ ਦਾ ਅਤੇ ਮਨੀਮਾਜਰਾ ਥਾਣੇ ਦਾ ਇਕ ਕੇਸ ਹੱਲ ਕੀਤਾ ਗਿਆ ਹੈ।
ਦਰਬਾਰ ਸਾਹਿਬ ਦੇ ਬਾਹਰ ਏਜੰਟ ਤੋਂ ਬਾਅਦ ਹੁਣ ਇਸ ਸ਼ਖ਼ਸ ਦੀ ਵੀਡੀਓ ਹੋ ਰਹੀ ਵਾਇਰਲ, ਦੁਕਾਨਦਾਰਾਂ ਕੀਤਾ ਪਰਦਾਫਾਸ਼
NEXT STORY