ਬਾਘਾਪੁਰਾਣਾ (ਰਾਕੇਸ਼) - ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਸ਼ਹਿਰ ਦੇ ਵਿਕਾਸ ਕੰਮਾਂ ਲਈ ਕੈਪਟਨ ਸਰਕਾਰ ਤੋਂ ਲਿਆਂਦੀ ਰਾਸ਼ੀ 'ਚੋਂ ਨਗਰ ਕੌਂਸਲ ਨੂੰ 2 ਕਰੋੜ ਰੁਪਏ ਦਾ ਚੈੱਕ ਦਿੰਦਿਆਂ ਕਿਹਾ ਕਿ ਕੌਂਸਲ ਹੁਣ ਸ਼ਹਿਰ ਦੇ ਵਿਕਾਸ ਲਈ ਕੋਈ ਕਸਰ ਨਾ ਛੱਡੇ। ਉਨ੍ਹਾਂ ਕਿਹਾ ਕਿ ਜਲਦ ਹੀ ਕੈਬਨਿਟ ਮੰਤਰੀ ਸ. ਸਿੱਧੂ ਸ਼ਹਿਰ ਦਾ ਦੌਰਾ ਕਰਨਗੇ ਅਤੇ ਸ਼ਹਿਰ ਦੇ ਮੁਕੰਮਲ ਕਾਰਜਾਂ ਲਈ ਜੋ ਯੋਜਨਾ ਬਣਾਈ ਗਈ ਹੈ, ਉਸ ਲਈ ਕਰੋੜਾਂ ਦੀ ਰਾਸ਼ੀ ਦੀ ਹੋਰ ਗ੍ਰਾਂਟ ਲਈ ਜਾਵੇਗੀ ਕਿਉਂਕਿ ਸਰਕਾਰ ਨੇ 6 ਮਹੀਨਿਆਂ ਅੰਦਰ ਹੀ ਸ਼ਹਿਰਾਂ ਦੇ ਵਿਕਾਸ ਲਈ ਖਜ਼ਾਨੇ ਦਾ ਮੂੰਹ ਖੋਲ੍ਹ ਦਿੱਤਾ ਹੈ। ਸ. ਬਰਾੜ ਨੇ ਕਿਹਾ ਕਿ ਜਿੱਥੇ ਵਿਕਾਸ ਕਰਵਾਇਆ ਜਾਣਾ ਹੈ, ਉੱਥੇ ਹੀ ਸ਼ਹਿਰ 'ਚ ਲੜਕੀਆਂ ਲਈ ਸਰਕਾਰ ਤੋਂ ਕਾਲਜ ਦੀ ਮਨਜ਼ੂਰੀ ਕਰਵਾਉਣੀ ਹੈ ਤਾਂ ਕਿ ਟੈਕਨੀਕਲ ਦੀ ਪੜ੍ਹਾਈ ਵੀ ਚਾਲੂ ਕਰਵਾਈ ਜਾ ਸਕੇ। ਦਸੰਬਰ 'ਚ ਕੌਂਸਲ ਚੋਣਾਂ ਹੋਣ ਤੋਂ ਬਾਅਦ ਬੱਸ ਸਟੈਂਡ ਦੀ ਹਾਲਤ ਵੀ ਸੁਧਾਰੀ ਜਾਵੇਗੀ। ਪਾਰਕ ਵਨ-ਵੇ, ਕਾਰ ਪਾਰਕਿੰਗ, ਲਾਈਟਸ, ਸਫਾਈ ਦਾ ਹੋਰ ਵੀ ਵਧੀਆ ਪ੍ਰਬੰਧ ਕੀਤਾ ਜਾਵੇਗਾ। ਇਸ ਸਮੇਂ ਕਾਰਜਸਾਧਕ ਅਫਸਰ ਰਜਿੰਦਰ ਕਾਲੜਾ ਨੇ ਕਿਹਾ ਕਿ ਵਿਧਾਇਕ ਨੇ ਸ਼ਹਿਰ ਲਈ ਗ੍ਰਾਂਟ ਲਿਆ ਕੇ ਸ਼ਲਾਘਾਯੋਗ ਕੰਮ ਕੀਤਾ ਹੈ ਅਤੇ ਕੌਂਸਲ ਵਿਕਾਸ ਕਾਰਜ ਕਰਵਾਉਣ 'ਚ ਕੋਈ ਕਸਰ ਨਹੀਂ ਛੱਡੇਗੀ।
ਇਸ ਦੌਰਾਨ ਬਾਬੂ ਅਮਰਨਾਥ ਬਾਂਸਲ, ਗੁਰਬਚਨ ਸਿੰਘ ਬਰਾੜ, ਨਰ ਸਿੰਘ ਬਰਾੜ ਐਡਵੋਕੇਟ, ਜਗਸੀਰ ਸਿੰਘ ਕਾਲੇਕੇ, ਵਿਜੇ ਬਾਂਸਲ, ਬਿੱਟੂ ਮਿੱਤਲ, ਗੁਰਦੀਪ ਬਰਾੜ, ਕੁਲਦੀਪ ਸਿੰਘ ਬਰਾੜ, ਹੰਸ ਰਾਜ ਬਾਬਾ, ਭੋਲਾ ਸਿੰਘ ਬਰਾੜ, ਜਗਸੀਰ ਚੰਦ ਗਰਗ, ਸੋਨੀ ਘੋਲੀਆਂ, ਸ਼ਸ਼ੀ ਗਰਗ, ਦੀਪਾ ਅਰੋੜਾ, ਗੁਰਚਰਨ ਸਿੰਘ ਚੀਂਦਾ, ਜਗਸੀਰ ਸਿੰਘ ਜੱਗਾ, ਇਕਬਾਲ ਸਿੰਘ ਬਰਾੜ ਢਾਬੇ ਵਾਲੇ, ਅਸ਼ੋਕ ਬਿੱਟਾ, ਬਲਵਿੰਦਰ ਸਿੰਘ ਗਰੀਨ ਵਾਲੇ, ਸਤੀਸ਼ ਅਰੋੜਾ, ਗੁਰਜੰਟ ਧਾਲੀਵਾਲ, ਸੁਭਾਸ਼ ਗੋਇਲ ਆਦਿ ਮੌਜੂਦ ਸਨ।
ਮੁੰਡਾਪਿੰਡ ਦਾਣਾ ਮੰਡੀ 'ਚ ਬਾਰਦਾਨਾ ਨਾ ਮਿਲਣ ਕਾਰਨ ਕਿਸਾਨਾਂ 'ਚ ਰੋਸ
NEXT STORY