ਮਾਲੇਰਕੋਟਲਾ (ਜ਼ਹੂਰ/ਸ਼ਹਾਬੂਦੀਨ)- ਮਾਲੇਰਕੋਟਲਾ ਧੂਰੀ ਨੈਸ਼ਨਲ ਹਾਈਵੇ ’ਤੇ ਸਥਿਤ ਪਿੰਡ ਸੰਗਾਲੀ ਵਿਖੇ ਖਡ਼੍ਹੇ ਦੋ ਵਿਅਕਤੀਆਂ ਨੂੰ ਟਰੱਕ ਨੇ ਬੁਰੀ ਤਰ੍ਹਾਂ ਕੁਚਲ ਦਿੱਤਾ ਤੇ ਦੋਵਾਂ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਚੌਕੀ ਇੰਚਾਰਜ ਹਿੰਮਤਾਨਾ ਪਵਿੱਤਰ ਸਿੰਘ ਅਨੁਸਾਰ ਅੱਜ ਦੋ ਵਿਅਕਤੀ ਸੰਗਾਲੀ ਬੱਸ ਸਟੈਂਡ ’ਤੇ ਖਡ਼੍ਹੇ ਸਨ ਤਾਂ ਨੀਂਦ ਦੀ ਹਾਲਤ ’ਚ ਟਰੱਕ ਚਾਲਕ ਨੇ ਮਲਕੀਤ ਸਿੰਘ (62) ਪੁੱਤਰ ਉਜਾਗਰ ਸਿੰਘ ਅਤੇ ਮੁਹੰਮਦ ਜ਼ਮੀਲ ਪੁੱਤਰ ਰਹਿਮਦੀਨ ਪਿੰਡ ਭੈਣੀ ਦੇ ਉੱਪਰ ਟਰੱਕ ਚਡ਼੍ਹਾ ਦਿੱਤਾ, ਜਿਸ ਕਾਰਨ ਦੋਵੇਂ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਟਰੱਕ ਕਬਜ਼ੇ ’ਚ ਲੈ ਕੇ ਦੋਵੇਂ ਲਾਸ਼ਾਂ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਹਵਾਲੇ ਕਰ ਦਿੱਤੀਅਾਂ ਗਈਅਾਂ ਹਨ, ਜਦਕਿ ਟਰੱਕ ਚਾਲਕ ਘਟਨਾ ਸਥਾਨ ਤੋਂ ਫਰਾਰ ਹੋਣ ’ਚ ਸਫਲ ਹੋ ਗਿਆ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਦਿਨ-ਦਿਹਾਡ਼ੇ 2 ਘਰਾਂ ’ਚੋਂ ਨਕਦੀ ਤੇ ਗਹਿਣੇ ਚੋਰੀ
NEXT STORY