ਪਾਤੜਾਂ (ਚੋਪੜਾ) : ਇਥੋਂ ਥੋੜ੍ਹੀ ਦੂਰ ਪਾਤੜਾਂ ਲਹਿਰਾਗਾਗਾ ਮੁੱਖ ਸੜਕ 'ਤੇ ਪਿੰਡ ਨਿਹਾਲਗੜ੍ਹੇ ਨੇੜੇ ਹੋਏ ਇਕ ਭਿਆਨਕ ਹਾਦਸੇ ਦੌਰਾਨ ਮਾਂ-ਪੁੱਤ ਦੀ ਮੌਤ ਹੋ ਗਈ। ਇਹ ਹਾਦਸਾ ਇਕ ਤੇਜ਼ ਰਫ਼ਤਾਰ ਕਾਰ ਦੇ ਰੁੱਖ ਨਾਲ ਟਕਰਾਉਣ ਕਾਰਨ ਵਾਪਰਿਆ। ਜਾਣਕਾਰੀ ਅਨੁਸਾਰ ਘੱਗਾ ਨੇੜਲੇ ਪਿੰਡ ਕੁਲਵਾਣੂ ਦੇ ਰਹਿਣ ਵਾਲਾ ਨੌਜਵਾਨ ਗਗਨਦੀਪ ਸਿੰਘ ਆਪਣੀ ਮਾਂ ਭਰਪੂਰ ਕੌਰ ਨੂੰ ਆਲਟੋ ਕਾਰ 'ਚ ਲੈ ਕੇ ਆਪਣੇ ਨਾਨਕੇ ਪਿੰਡ ਰਾਏਧਰਾਣਾ ਵਿਖੇ ਜਾ ਰਿਹਾ ਸੀ।
ਇਹ ਵੀ ਪੜ੍ਹੋ : 2 ਮਹੀਨੇ ਪਹਿਲਾਂ ਕੀਤੇ 'ਪ੍ਰੇਮ ਵਿਆਹ' ਦਾ ਅਜਿਹਾ ਹਸ਼ਰ ਹੋਵੇਗਾ, ਕੋਈ ਯਕੀਨ ਨਾ ਕਰ ਸਕਿਆ
ਜਦੋਂ ਉਹ ਪਿੰਡ ਨਿਹਾਲਗੜ੍ਹੇ ਨੇੜੇ ਪਹੁੰਚਿਆ ਤਾਂ ਉਸ ਦੀ ਤੇਜ਼ ਰਫ਼ਤਾਰ ਕਾਰ ਇਕ ਰੁੱਖ ਨਾਲ ਜਾ ਟਕਰਾਈ, ਜਿਸ ਨੂੰ ਨੇੜੇ ਖੇਤਾਂ 'ਚ ਕੰਮ ਕਰਦੇ ਵਿਅਕਤੀਆਂ ਨੇ ਦੇਖ ਲਿਆ। ਹਾਦਸੇ ਦੌਰਾਨ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਮਾਂ-ਪੁੱਤ ਨੂੰ ਕਾਰ 'ਚੋਂ ਬਾਹਰ ਕੱਢ ਕੇ ਸਰਕਾਰੀ ਹਸਪਤਾਲ ਪਾਤੜਾਂ ਵਿਖੇ ਇਲਾਜ ਲਈ ਲਿਆਂਦਾ ਗਿਆ, ਜਿੱਥੇ ਭਰਪੂਰ ਕੌਰ ਪਤਨੀ ਲਖਵਿੰਦਰ ਸਿੰਘ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਚੰਡੀਗੜ੍ਹ ਵਾਸੀਆਂ ਲਈ ਚੰਗੀ ਖ਼ਬਰ, ਹੁਣ ਸੈਕਟਰ-42 ਦੀ ਝੀਲ 'ਤੇ ਵੀ ਲੈ ਸਕੋਗੇ ਬੋਟਿੰਗ ਦਾ ਮਜ਼ਾ
ਉਸ ਦੇ ਪੁੱਤਰ ਗਗਨਦੀਪ ਸਿੰਘ ਨੂੰ ਇਲਾਜ ਲਈ ਪਟਿਆਲਾ ਵਿਖੇ ਰੈਫ਼ਰ ਕਰ ਦਿੱਤਾ ਗਿਆ, ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ, ਜੋ ਕਿ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਇਸ ਹਾਦਸੇ ਨੂੰ ਲੈ ਕੇ ਸਮੁੱਚੇ ਪਿੰਡ ਕਲਵਾਣੂ ਅੰਦਰ ਸੋਗ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਮਹਿੰਗੀਆਂ ਫ਼ੀਸਾਂ ਨੇ ਤੋੜੇ 'ਪੰਜਾਬੀਆਂ' ਦੇ ਸੁਫ਼ਨੇ, ਵਿਦਿਆਰਥੀਆਂ ਨੇ ਛੱਡੀਆਂ MBBS ਦੀਆਂ 441 ਸੀਟਾਂ
ਪੁਲਸ ਨੇ ਦੋਵੇਂ ਮਾਂ-ਪੁੱਤਰ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ਾਂ ਵਾਰਸਾਂ ਹਵਾਲੇ ਕਰ ਦਿੱਤੀਆਂ ਹਨ, ਜਿਨ੍ਹਾਂ ਦਾ ਪਿੰਡ ਕਲਵਾਣੂ ਵਿਖੇ ਗਮਗੀਨ ਮਾਹੌਲ ਦੌਰਾਨ ਸਸਕਾਰ ਕਰ ਦਿੱਤਾ ਗਿਆ।
ਨੋਟ : ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਰਾਏ
ਕਿਸਾਨ ਜਥੇਬੰਦੀਆਂ ਵਿਚ ਫੁੱਟ ਪਾਉਣੀ ਚਾਹੁੰਦੈ ਅਮਿਤ ਸ਼ਾਹ : ਮਾਨ
NEXT STORY