ਜਲੰਧਰ/ਲਾਂਬੜਾ, (ਪ੍ਰੀਤ, ਵਰਿੰਦਰ)- ਨਵਾਂਸ਼ਹਿਰ, ਫਗਵਾੜਾ, ਕਪੂਰਥਲਾ ਤੇ ਲੁਧਿਆਣਾ ਵਿਚ ਪਸ਼ੂ ਚੋਰੀ ਕਰਨ ਵਾਲੇ ਗੈਂਗ ਦੇ 2 ਮੈਂਬਰਾਂ ਨੂੰ ਥਾਣਾ ਲਾਂਬੜਾ ਦੀ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ ਚੋਰੀ ਦੇ 8 ਪਸ਼ੂ ਤੇ ਇਕ ਮਹਿੰਦਰਾ ਪਿਕਅਪ ਗੱਡੀ ਬਰਾਮਦ ਕੀਤੀ ਹੈ। ਡੀ. ਐੱਸ. ਪੀ. ਕਰਤਾਰਪੁਰ ਸਰਬਜੀਤ ਸਿੰਘ ਰਾਏ ਨੇ ਦੱਸਿਆ ਕਿ ਪਿਛਲੇ ਦਿਨਾਂ ਵਿਚ ਪਿੰਡ ਕਲਿਆਣਪੁਰ ਤੇ ਅਠੌਲਾ ਇਲਾਕੇ ਵਿਚ ਪਸ਼ੂ ਚੋਰੀ ਕਰਨ ਦੀਆਂ ਵਾਰਦਾਤਾਂ ਹੋਈਆਂ। ਮਾਮਲੇ ਦੀ ਜਾਂਚ ਥਾਣਾ ਲਾਂਬੜਾ ਦੇ ਐੱਸ. ਐੱਚ. ਓ. ਪੁਸ਼ਪ ਬਾਲੀ ਨੂੰ ਸੌਂਪੀ ਗਈ। ਜਾਂਚ ਦੌਰਾਨ ਪੁਲਸ ਟੀਮ ਨੇ ਪਿੰਡ ਨਿੱਝਰਾਂ ਦੇ ਨੇੜੇ ਗੁਪਤ ਸੂਚਨਾ ਦੇ ਆਧਾਰ 'ਤੇ ਨਾਕਾਬੰਦੀ ਦੌਰਾਨ ਗੈਂਗ ਦੇ ਮੈਂਬਰ ਸ਼ਾਯਦ ਅਹਿਮਦ ਉਰਫ ਸਾਇਦਾ ਪੁੱਤਰ ਰਫੀਕ ਵਾਸੀ ਡਾਡੀ ਮਹਿਮੂਦਪੁਰ ਯੂ. ਪੀ. ਤੇ ਉਮਰਦੀਨ ਪੁੱਤਰ ਗੁਰਸ਼ੇਰ ਵਾਸੀ ਮਿੱਠਾਪੁਰ ਜ਼ਿਲਾ ਮੇਰਠ ਯੂ. ਪੀ. ਨੂੰ ਕਾਬੂ ਕਰ ਲਿਆ। ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ ਪੁਲਸ ਟੀਮ ਨੇ 8 ਪਸ਼ੂ ਤੇ ਵਾਰਦਾਤ ਵਿਚ ਵਰਤੀ ਗਈ ਮਹਿੰਦਰਾ ਬਲੈਰੋ ਗੱਡੀ ਬਰਾਮਦ ਕੀਤੀ।
ਪਹਿਲਾਂ ਕੁਝ ਦਿਨ ਕੰਮ ਕਰਦੇ ਫਿਰ ਕਰਦੇ ਵਾਰਦਾਤ
ਪੁੱਛਗਿੱਛ ਵਿਚ ਗਿਰੋਹ ਦੇ ਵਾਰਦਾਤ ਦੇ ਸਟਾਈਲ ਦਾ ਪਤਾ ਲੱਗਾ। ਸਰਗਣਾ ਰਿਜਵਾਨ ਤੇ ਸਲੀਮ ਵਲੋਂ ਗਿਰੋਹ ਦੇ ਹੋਰ ਮੈਂਬਰ ਯੋਜਨਾਬੱਧ ਢੰਗ ਨਾਲ ਪਹਿਲਾਂ ਵਾਰਦਾਤ ਲਈ ਡੇਅਰੀ ਤੇ ਏਰੀਆ ਚੁਣਦੇ, ਫਿਰ ਪ੍ਰਵਾਸੀ ਮਜ਼ਦੂਰਾਂ ਨੂੰ ਉਥੇ ਕੰਮ ਲਈ ਭੇਜ ਦਿੰਦੇ। ਕੁਝ ਦਿਨ ਕੰਮ ਕਰਨ ਤੋਂ ਬਾਅਦ ਪ੍ਰਵਾਸੀ ਮਜ਼ਦੂਰ ਉਥੇ ਪਹਿਲਾਂ ਤੋਂ ਹੀ ਕੰਮ ਕਰਦੇ ਕਰਮਚਾਰੀਆਂ ਦੀ ਰੁਟੀਨ ਚੈੱਕ ਕਰਦੇ ਤੇ ਮੌਕਾ ਵੇਖ ਕੇ ਰਾਤ ਵੇਲੇ ਵਾਰਦਾਤ ਕਰਕੇ ਪਸ਼ੂ ਚੋਰੀ ਕਰ ਲੈਂਦੇ।
ਸ਼ਾਯਦ ਅਹਿਮਦ 'ਤੇ ਹੈ ਪਸ਼ੂ ਚੋਰੀ ਦੇ 5 ਕੇਸ
ਸ਼ਾਯਦ ਅਹਿਮਦ ਦੇ ਖਿਲਾਫ ਪਸ਼ੂ ਚੋਰੀ ਕਰਨ ਦੇ 5 ਕੇਸ ਦਰਜ ਹਨ। ਹਰਿਆਣਾ ਦੇ ਜ਼ਿਲਾ ਪਾਣੀਪਤ ਵਿਚ ਦਰਜ ਕੇਸ ਵਿਚ ਅਦਾਲਤ ਵਲੋਂ ਸ਼ਾਯਦ ਅਹਿਮਦ ਨੂੰ ਭਗੌੜਾ ਕਰਾਰ ਦਿੱਤਾ ਗਿਆ ਹੈ।
ਯੂ. ਪੀ. ਤੇ ਸੂਬੇ ਦੇ ਹੋਰ ਸ਼ਹਿਰਾਂ 'ਚ ਹੀ ਵੇਚਦੇ ਚੋਰੀ ਦੇ ਪਸ਼ੂ
ਗ੍ਰਿਫਤਾਰ ਮੁਲਜ਼ਮਾਂ ਕੋਲੋਂ ਪਤਾ ਲੱਗਾ ਹੈ ਕਿ ਉਕਤ ਲੋਕਾਂ ਨੇ ਪਿਛਲੇ ਸਮੇਂ ਦੌਰਾਨ ਨਵਾਂਸ਼ਹਿਰ, ਫਗਵਾੜਾ, ਕਪੂਰਥਲਾ, ਲੁਧਿਆਣਾ ਵਿਚ ਪਸ਼ੂ ਚੋਰੀ ਕਰਨ ਦੀਆਂ ਕਈ ਵਾਰਦਾਤਾਂ ਕੀਤੀਆਂ ਹਨ। ਚੋਰੀ ਦੇ ਕਈ ਪਸ਼ੂ ਯੂ. ਪੀ. ਵਿਚ ਜਾਂ ਦੂਜੇ ਸ਼ਹਿਰਾਂ ਵਿਚ ਜਾ ਕੇ ਸਸਤੇ ਭਾਅ ਵੇਚ ਦਿੰਦੇ ਸਨ।
10ਵੀਂ ਅਤੇ 12ਵੀਂ ਦੀ ਰੀ-ਚੈਕਿੰਗ ਅਪਲਾਈ ਕਰਨ ਲਈ 30 ਤਕ ਵਾਧਾ
NEXT STORY